21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-01-2026

ਅਦਾਲਤ ਵਲੋਂ ਸ਼ਰਾਬ ਤਸਕਰੀ ਦੇ ਮਾਮਲੇ 'ਚ ਅਗਾਊਾ ਜ਼ਮਾਨਤ ਅਰਜ਼ੀ ਖ਼ਾਰਜ <br/>

ਅਜੀਤ ਡੈਸਕ 21-01-2026
ਐੱਸ. ਏ. ਐੱਸ. ਨਗਰ, 20 ਜਨਵਰੀ (ਕਪਿਲ ਵਧਵਾ)-ਸ਼ਰਾਬ ਤਸਕਰੀ ਦੇ ਇਕ ਮਾਮਲੇ ਵਿਚ ਜੱਜ ਟੀ. ਪੀ. ਐੱਸ. ਰੰਧਾਵਾ ਦੀ ਅਦਾਲਤ ਨੇ ਮੁਲਜ਼ਮ ਅਜੇ ਕੁਮਾਰ ਦੀ ਅਗਾਊਾ ਜ਼ਮਾਨਤ ਅਰਜ਼ੀ ਖ਼ਾਰਜ ਕਰ ਦਿੱਤੀ ਹੈ | ਅਦਾਲਤ ਨੇ ਆਪਣੇ ਹੁਕਮਾਂ ਵਿਚ ਕਿਹਾ ਹੈ ਕਿ ਮੁਲਜ਼ਮ ਕੋਲੋਂ ਵਿਆਪਕ ਮਾਤਰਾ ਵਿਚ ਨਾਜਾਇਜ਼ ਸ਼ਰਾਬ ਦੀ ਬਰਾਮਦਗੀ ਹੋਈ ਹੈ ਅਤੇ ਉਸ ਦਾ ਵਿਵਹਾਰ ਵੀ ਸ਼ੱਕੀ ਰਿਹਾ ਹੈ, ਇਸ ਲਈ ਉਸ ਨੂੰ ਅਗਾਊਾ ਜ਼ਮਾਨਤ ਦੇਣ ਦਾ ਕੋਈ ਆਧਾਰ ਨਹੀਂ ਬਣਦਾ | ਇਸਤਗਾਸਾ ਪੱਖ ਅਨੁਸਾਰ ਮੁਹਾਲੀ ਦੇ ਥਾਣਾ ਫੇਜ਼-11 ਦੀ ਪੁਲਿਸ ਵਲੋਂ 9 ਜਨਵਰੀ 2026 ਨੂੰ ਐਕਸਾਈਜ਼ ਇੰਸਪੈਕਟਰ ਗੁਰਿੰਦਰਪਾਲ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਆਬਕਾਰੀ ਐਕਟ ਤਹਿਤ ਇਕ ਐੱਫ. ਆਈ. ਆਰ. ਦਰਜ ਕੀਤੀ ਗਈ ਸੀ, ਜਿਸ ਵਿਚ ਦੱਸਿਆ ਗਿਆ ਸੀ ਕਿ ਮੰਡੀ ਚੌਕ ਫੇਜ਼-11 ਮੁਹਾਲੀ ਵਿਖੇ ਨਾਕਾਬੰਦੀ ਦੌਰਾਨ ਇਕ ਕਾਰ (ਅਰਟਿਗਾ), ਜਿਸ ਨੂੰ ਅਜੇ ਕੁਮਾਰ ਚਲਾ ਰਿਹਾ ਸੀ, ਨੂੰ ਰੋਕ ਕੇ ਜਦੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਕਾਰ 'ਚੋਂ ਚੰਡੀਗੜ੍ਹ 'ਚ ਵਿਕਣਯੋਗ ਸ਼ਰਾਬ ਦੀਆਂ 18 ਪੇਟੀਆਂ ਮਾਰਕਾ ਰਾਇਲ ਸਟੈਗ ਵਿਸਕੀ (216 ਬੋਤਲਾਂ), 3 ਪੇਟੀਆਂ ਮਾਰਕਾ ਆਲ ਸੀਜ਼ਨ (144 ਕੁਆਰਟਰ) ਅਤੇ 2 ਪੇਟੀਆਂ ਓਲਡ ਮੌਂਕ ਰੰਮ (24 ਬੋਤਲਾਂ) ਬਰਾਮਦ ਹੋਈਆਂ | ਉਸ ਸਮੇਂ ਮੁਲਜ਼ਮ ਸ਼ਰਾਬ ਸੰਬੰਧੀ ਕੋਈ ਪਰਮਿਟ ਜਾਂ ਲਾਇਸੰਸ ਨਹੀਂ ਦਿਖਾ ਸਕਿਆ | ਪੁਲਿਸ ਮੁਤਾਬਿਕ ਗਿ੍ਫ਼ਤਾਰੀ ਮਗਰੋਂ ਮੁਲਜ਼ਮ ਥਾਣੇ 'ਚੋਂ ਫ਼ਰਾਰ ਹੋ ਗਿਆ ਸੀ, ਜਿਸ ਕਾਰਨ ਮਾਮਲੇ ਵਿਚ ਬੀ. ਐੱਨ. ਐੱਸ. ਦੀ ਧਾਰਾ 262 ਵੀ ਜੋੜੀ ਗਈ ਸੀ | ਬਚਾਅ ਪੱਖ ਦੇ ਵਕੀਲ ਬਿਕਰਮਜੀਤ ਸਿੰਘ ਪਾਸੀ ਨੇ ਅਦਾਲਤ ਵਿਚ ਦਲੀਲ ਦਿੱਤੀ ਕਿ ਮੁਲਜ਼ਮ ਨੂੰ ਝੂਠੇ ਤੌਰ 'ਤੇ ਫਸਾਇਆ ਗਿਆ ਹੈ ਅਤੇ ਉਸ ਤੋਂ ਹੋਰ ਕੁਝ ਬਰਾਮਦ ਨਹੀਂ ਹੋਣਾ ਅਤੇ ਉਸ ਦਾ ਕੋਈ ਅਪਰਾਧਿਕ ਪਿਛੋਕੜ ਨਹੀਂ ਹੈ | ਇਸ ਤੋਂ ਇਲਾਵਾ ਉਸ ਦਾ ਵਿਆਹ ਜਨਵਰੀ ਮਹੀਨੇ ਦੇ ਅੰਤ ਵਿਚ ਤੈਅ ਹੋਣ ਦੀ ਗੱਲ ਵੀ ਅਦਾਲਤ 'ਚ ਰੱਖੀ ਗਈ | ਦੂਜੇ ਪਾਸੇ ਸਰਕਾਰੀ ਵਕੀਲ ਹਰਪ੍ਰੀਤ ਸਿੰਘ ਨੇ ਕਿਹਾ ਕਿ ਵੱਡੀ ਮਾਤਰਾ ਵਿਚ ਨਾਜਾਇਜ਼ ਸ਼ਰਾਬ ਬਰਾਮਦ ਹੋਈ ਹੈ ਅਤੇ ਮਾਮਲੇ ਦੀ ਪੂਰੀ ਜਾਂਚ ਲਈ ਮੁਲਜ਼ਮ ਦੀ ਹਿਰਾਸਤੀ ਪੁੱਛਗਿੱਛ ਲਾਜ਼ਮੀ ਹੈ | ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਉਪਰੰਤ ਅਦਾਲਤ ਨੇ ਕਿਹਾ ਕਿ ਸ਼ਰਾਬ ਦੀ ਬਰਾਮਦਗੀ ਦੀ ਮਾਤਰਾ ਅਤੇ ਮੁਲਜ਼ਮ ਦੇ ਫ਼ਰਾਰ ਹੋਣ ਦੇ ਤੱਥਾਂ ਨੂੰ ਦੇਖਦਿਆਂ ਉਸ ਨੂੰ ਅਗਾਊਾ ਜ਼ਮਾਨਤ ਨਹੀਂ ਦਿੱਤੀ ਜਾ ਸਕਦੀ | ਇਸ ਆਧਾਰ 'ਤੇ ਅਦਾਲਤ ਨੇ ਅਜੇ ਕੁਮਾਰ ਦੀ ਅਗਾਊਾ ਜ਼ਮਾਨਤ ਅਰਜ਼ੀ ਖ਼ਾਰਜ ਕਰ ਦਿੱਤੀ |

ਪਿਛਲੀ ਖ਼ਬਰ ਡੇਰਾਬੱਸੀ ਵਿਖੇ ਪਾਬੰਦੀ ਦੇ ਬਾਵਜੂਦ ਖੁੱਲ੍ਹੇਆਮ ਵਿਕ ਰਹੀ ਹੈ ਚਾਇਨਾ ਡੋਰ <br/> ਅਗਲੀ ਖ਼ਬਰ ਵਿਤਕਰਾ ਬੰਦ ਕਰਕੇ ਪੰਜਾਬ ਦੀ ਬਾਂਹ ਫੜ੍ਹੇ ਕੇਂਦਰ ਸਰਕਾਰ– ਹਰਚੰਦ ਸਿੰਘ ਬਰਸਟ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।