19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਮਨਜਿੰਦਰ ਸਿੰਘ ਕਲੇਰ ਨੇ ਮ੍ਰਿਤਕ ਦਾ ਬਿੱਲ ਹਸਪਤਾਲ ਤੋਂ ਮੁਆਫ਼ ਕਰਵਾਇਆ

ਆਲਮਗੀਰ, 18 ਨਵੰਬਰ (ਜਰਨੈਲ ਸਿੰਘ ਪੱਟੀ)- ਵਿਧਾਨ ਸਭਾ ਹਲਕਾ ਗਿੱਲ ਅਧੀਨ ਆਉਂਦੇ ਸਥਾਨਕ ਪਿੰਡ ਹਰਨਾਮਪੁਰਾ ਨਿਵਾਸੀ ਇਕ ਗ਼ਰੀਬ ਪਰਿਵਾਰ ਨੂੰ ਉਸ ਸਮੇਂ ਮੁਸੀਬਤਾਂ ਦਾ ਪਹਾੜ ਡਿੱਗ ਪਿਆ, ਜਦੋਂ ਸੀ. ਐਮ.

ਅਜੀਤ ਡੈਸਕ 19-11-2026
ਆਲਮਗੀਰ, 18 ਨਵੰਬਰ (ਜਰਨੈਲ ਸਿੰਘ ਪੱਟੀ)- ਵਿਧਾਨ ਸਭਾ ਹਲਕਾ ਗਿੱਲ ਅਧੀਨ ਆਉਂਦੇ ਸਥਾਨਕ ਪਿੰਡ ਹਰਨਾਮਪੁਰਾ ਨਿਵਾਸੀ ਇਕ ਗ਼ਰੀਬ ਪਰਿਵਾਰ ਨੂੰ ਉਸ ਸਮੇਂ ਮੁਸੀਬਤਾਂ ਦਾ ਪਹਾੜ ਡਿੱਗ ਪਿਆ, ਜਦੋਂ ਸੀ.ਐਮ.ਸੀ. ਹਸਪਤਾਲ ਵਲੋਂ ਇਲਾਜ ਦਾ ਬਕਾਇਆ ਬਿੱਲ ਜਮਾਂ ਨਾ ਕਰਵਾਉਣ ਕਾਰਨ ਮ੍ਰਿਤਕ ਮਹਿਲਾ ਦੀ ਦੇਹ ਪਰਿਵਾਰ ਨੂੰ ਸੌਂਪਣ ਤੋਂ ਇਨਕਾਰ ਕਰ ਦਿੱਤਾ ਗਿਆ। ਪੰਜਾਬ ਰਾਜ ਮਨੁੱਖੀ ਅਧਿਕਾਰ ਕੋਰ ਕਮੇਟੀ ਮੈਂਬਰ ਮਨਜਿੰਦਰ ਸਿੰਘ ਕਲੇਰ ਅਤੇ ਉਨ੍ਹਾਂ ਦੇ ਸਾਥੀਆਂ ਦੇ ਯਤਨਾਂ ਸਦਕਾ ਨਾ ਸਿਰਫ਼ ਮ੍ਰਿਤਕ ਮਹਿਲਾ ਦੀ ਦੇਹ ਪਰਿਵਾਰ ਨੂੰ ਦਿਵਾਈ ਗਈ, ਸਗੋਂ ਪਰਿਵਾਰ ਦਾ ਬਕਾਇਆ ਬਿੱਲ ਵੀ ਮੁਆਫ਼ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਨਜਿੰਦਰ ਸਿੰਘ ਕਲੇਰ ਨੇ ਦੱਸਿਆ ਕਿ 17 ਨਵੰਬਰ ਨੂੰ ਪਿੰਡ ਹਰਨਾਮਪੁਰਾ ਦੇ ਵਸਨੀਕ ਅਰਸ਼ਦੀਪ ਸਿੰਘ ਨੇ ਉਨ੍ਹਾਂ ਨਾਲ ਸੰਪਰਕ ਕਰਕੇ ਆਪਣੀ ਸਮੱਸਿਆ ਦੱਸੀ। ਉਨ੍ਹਾਂ ਦੱਸਿਆ ਕਿ ਉਸ ਦੀ ਪਤਨੀ ਹਰਪ੍ਰੀਤ ਕੌਰ ਨੂੰ 13 ਨਵੰਬਰ ਨੂੰ ਡਿਲੀਵਰੀ ਲਈ ਸੀ.ਐਮ.ਸੀ. ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਸੀ। ਡਿਲੀਵਰੀ ਦੌਰਾਨ ਅਪਰੇਸ਼ਨ ਤੋਂ ਬਾਅਦ ਖ਼ੂਨ ਦਾ ਵਹਾਅ ਬੰਦ ਨਾ ਹੋਣ ਕਾਰਨ 17 ਨਵੰਬਰ ਨੂੰ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਹਸਪਤਾਲ ਦਾ ਕੁੱਲ ਬਿੱਲ 2 ਲੱਖ, 99 ਹਜ਼ਾਰ ਰੁਪਏ ਬਣਿਆ ਸੀ, ਜਿਸ ਵਿਚੋਂ ਪਰਿਵਾਰ ਵਲੋਂ 70 ਹਜ਼ਾਰ ਰੁਪਏ ਜਮਾਂ ਕਰਵਾਏ ਜਾ ਚੁੱਕੇ ਸਨ, ਪਰ ਆਰਥਿਕ ਤੰਗੀ ਕਾਰਨ ਬਾਕੀ ਰਕਮ ਅਦਾ ਕਰਨੀ ਪਰਿਵਾਰ ਦੇ ਵਸੋਂ ਬਾਹਰ ਸੀ। ਇਸ ਕਾਰਨ ਪਰਿਵਾਰ ਨੂੰ ਮ੍ਰਿਤਕ ਮਹਿਲਾ ਦੀ ਦੇਹ ਮਿਲਣ ਵਿਚ ਮੁਸ਼ਕਲ ਆ ਰਹੀ ਸੀ। ਸ. ਕਲੇਰ ਨੇ ਦੱਸਿਆ ਕਿ ਮਾਮਲੇ ਦੀ ਜਾਣਕਾਰੀ ਮਿਲਣ ਉਪਰੰਤ ਉਨ੍ਹਾਂ ਆਪਣੇ ਕੋਰ ਕਮੇਟੀ ਮੈਂਬਰ ਸਾਥੀਆਂ ਐਡਵੋਕੇਟ ਸਪਨਾ ਕੰਵਰ, ਪ੍ਰਤੀਕ ਵਰਮਾ, ਐਡਵੋਕੇਟ ਕੁੰਦਨ ਕੁਮਾਰ ਨਾਲ ਸੀ.ਐਮ.ਸੀ. ਹਸਪਤਾਲ ਪਹੁੰਚ ਕੇ ਹਸਪਤਾਲ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ ਅਤੇ ਪਰਿਵਾਰ ਦੀ ਮਦਦ ਕਰਦਿਆਂ ਮ੍ਰਿਤਕ ਹਰਪ੍ਰੀਤ ਕੌਰ ਦੀ ਦੇਹ ਪਰਿਵਾਰ ਨੂੰ ਸੌਂਪਣ ਦਾ ਪ੍ਰਬੰਧ ਕਰਵਾਇਆ। ਇਸ ਦੇ ਨਾਲ ਹੀ ਪਰਿਵਾਰ ਸਿਰ ਬਕਾਇਆ 1 ਲੱਖ, 90 ਹਜ਼ਾਰ ਰੁਪਏ ਦੀ ਰਕਮ ਵੀ ਮੁਆਫ਼ ਕਰਵਾਈ ਗਈ। ਉਨ੍ਹਾਂ ਪੰਜਾਬ ਸਟੇਟ ਹਿਊਮਨ ਰਾਈਟਸ ਕਮਿਸ਼ਨ ਦੇ ਬੀ.ਐਸ. ਬੇਦੀ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਇਸ ਮਾਮਲੇ ਵਿਚ ਦਿੱਤਾ ਗਿਆ ਸਹਿਯੋਗ ਬੇਹੱਦ ਸ਼ਲਾਘਾਯੋਗ ਹੈ।
ਪਿਛਲੀ ਖ਼ਬਰ ਗੁਰਦੁਆਰਾ ਕਲਿਆਣਸਰ ਸਾਹਿਬ ਆਲਮਗੀਰ ਦੀ ਕਾਰਸੇਵਾ ਵੱਡੇ ਪੱਧਰ ’ ਤੇ ਆਰੰਭ ਅਗਲੀ ਖ਼ਬਰ ਨਗਰ ਨਿਗਮ ਕਮਿਸ਼ਨਰ ਵਲੋਂ ਬਿਲਡਿੰਗ ਸ਼ਾਖਾ ਨੂੰ ਬਕਾਏ ਦੀ ਵਸੂਲੀ ’ ਚ ਤੇਜ਼ੀ ਲਿਆਉਣ ਤੇ ਨਾਜਾਇਜ਼ ਉਸਾਰੀਆਂ ’ ਤੇ ਸਖ਼ਤ ਨਜ਼ਰ ਰੱ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।