19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਖਾਧ ਸੁਰੱਖਿਆ ਵਿਭਾਗ ਦੀ ਵੱਡੀ ਕਾਰਵਾਈ : ਦੁੱਧ , ਪਨੀਰ ਤੇ ਦੇਸੀ ਘਿਓ ਸਮੇਤ ਕਈ ਖੁਰਾਕੀ ਪਦਾਰਥਾਂ ਦੇ ਨਮੂਨੇ ਫੇਲ੍ਹ

ਲੁਧਿਆਣਾ, 18 ਨਵੰਬਰ (ਡਾ. ਤਰਲੋਚਨ ਸਿੰਘ)- ਆਮ ਲੋਕਾਂ ਦੀ ਸਿਹਤ ਦੀ ਸੁਰੱਖਿਆ ਤੇ ਉਨ੍ਹਾਂ ਨੂੰ ਸੁਰੱਖਿਅਤ ਤੇ ਮਿਆਰੀ ਖਾਣ-ਪੀਣ ਵਾਲੇ ਪਦਾਰਥ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਖਾਧ ਸੁਰੱਖਿਆ ਵਿਭਾਗ ਵਲੋਂ ਵੱਡੀ ਕਾਰਵਾਈ ਕਰਦਿਆਂ ਅਗਸਤ ਤੋਂ ਅਕਤੂਬਰ ਦੌਰਾਨ ਲਏ ਗਏ ਖੁਰਾਕੀ ਪਦਾਰਥਾਂ ਦੇ ਨਮੂਨਿਆਂ ਦੀਆਂ ਲੈਬਾਰਟਰੀ ਰਿਪੋਰਟਾਂ ਵਿਚ ਕਈ ਨਮੂਨੇ ਸਬ-ਸਟੈਂਡਰਡ ਅਤੇ ਫੇਲ ਪਾਏ ਗਏ ਹਨ, ਜਦਕਿ ਇਕ ਨਮੂਨਾ ਮਨੁੱਖੀ ਸਿਹਤ ਲਈ ਅਸੁਰੱਖਿਅਤ ਐਲਾਨਿਆ ਗਿਆ ਹੈ।

ਅਜੀਤ ਡੈਸਕ 19-11-2026
ਲੁਧਿਆਣਾ, 18 ਨਵੰਬਰ (ਡਾ. ਤਰਲੋਚਨ ਸਿੰਘ)- ਆਮ ਲੋਕਾਂ ਦੀ ਸਿਹਤ ਦੀ ਸੁਰੱਖਿਆ ਤੇ ਉਨ੍ਹਾਂ ਨੂੰ ਸੁਰੱਖਿਅਤ ਤੇ ਮਿਆਰੀ ਖਾਣ-ਪੀਣ ਵਾਲੇ ਪਦਾਰਥ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਖਾਧ ਸੁਰੱਖਿਆ ਵਿਭਾਗ ਵਲੋਂ ਵੱਡੀ ਕਾਰਵਾਈ ਕਰਦਿਆਂ ਅਗਸਤ ਤੋਂ ਅਕਤੂਬਰ ਦੌਰਾਨ ਲਏ ਗਏ ਖੁਰਾਕੀ ਪਦਾਰਥਾਂ ਦੇ ਨਮੂਨਿਆਂ ਦੀਆਂ ਲੈਬਾਰਟਰੀ ਰਿਪੋਰਟਾਂ ਵਿਚ ਕਈ ਨਮੂਨੇ ਸਬ-ਸਟੈਂਡਰਡ ਅਤੇ ਫੇਲ ਪਾਏ ਗਏ ਹਨ, ਜਦਕਿ ਇਕ ਨਮੂਨਾ ਮਨੁੱਖੀ ਸਿਹਤ ਲਈ ਅਸੁਰੱਖਿਅਤ ਐਲਾਨਿਆ ਗਿਆ ਹੈ। ਇਸ ਸਬੰਧੀ ਸਬੰਧਤ ਫੂਡ ਬਿਜਨਸ ਆਪਰੇਟਰਾਂ ਖਿਲਾਫ਼ ਕਾਨੂੰਨੀ ਕਾਰਵਾਈ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਇਹ ਜਾਣਕਾਰੀ ਦਿੰਦਿਆਂ ਜ਼ਿਲਾ ਸਿਹਤ ਅਫ਼ਸਰ ਡਾ. ਆਸ਼ੀਸ਼ ਚਾਵਲਾ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਡੇਅਰੀ ਉਤਪਾਦਾਂ, ਖਾਸ ਕਰਕੇ ਦੇਸੀ ਘਿਓ, ਦੁੱਧ, ਪਨੀਰ ਤੇ ਦੁੱਧ ਤੋਂ ਤਿਆਰ ਹੋਣ ਵਾਲੇ ਹੋਰ ਪਦਾਰਥਾਂ ਤੋਂ ਇਲਾਵਾ ਮਠਿਆਈਆਂ, ਰੈਸਟੋਰੈਂਟਾਂ, ਫੂਡ ਮੈਨੂੰਫੈਕਚਰਿੰਗ ਯੂਨਿਟਾਂ ਤੇ ਹੋਰ ਖਾਣ-ਪੀਣ ਵਾਲੀਆਂ ਥਾਵਾਂ ਦੀ ਵਿਸ਼ੇਸ਼ ਜਾਂਚ ਕੀਤੀ ਜਾ ਰਹੀ ਹੈ। ਅਗਸਤ ਦੌਰਾਨ ਪ੍ਰਾਪਤ ਹੋਈਆਂ ਲੈਬਾਰਟਰੀ ਰਿਪੋਰਟਾਂ ਅਨੁਸਾਰ ਨਿਊ ਦੀਪ ਨਗਰ ਸਿਵਲ ਲਾਈਨਜ ਵਿਖੇ ਆਦਿਤਿਆ ਮਲਹੋਤਰਾ ਤੋਂ ਲਏ ਦੇਸੀ ਘਿਓ ਦੇ ਦੋ ਨਮੂਨੇ, ਜਿਨ੍ਹਾਂ ਦਾ ਨਿਰਮਾਣ ਹਰਸ਼ ਡੇਅਰੀ, ਅਹਿਮਦਾਬਾਦ, ਗੁਜਰਾਤ ਵਲੋਂ ਕੀਤਾ ਗਿਆ ਸੀ, ਸਬ-ਸਟੈਂਡਰਡ ਪਾਏ ਗਏ। ਇਸੇ ਤਰਾਂ ਰੈੱਡ ਮੈਂਗੋ ਜੀ.ਟੀ. ਰੋਡ ਸਾਹਨੇਵਾਲ ਤੋਂ ਲਿਆ ਗਿਆ ਪਨੀਰ ਦਾ ਨਮੂਨਾ ਅਤੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਹੋਸਟਲ ਨੰਬਰ 5 ਵਿਖੇ ਮੁੰਨਾ ਕੁਮਾਰ ਤੋਂ ਲਿਆ ਚਿੱਟੇ ਛੋਲਿਆਂ ਦਾ ਨਮੂਨਾ ਵੀ ਫੇਲ ਪਾਇਆ ਗਿਆ। ਇਸ ਤੋਂ ਇਲਾਵਾ ਬਰਗਰ ਬਾਈਟ ਸੈਕਟਰ 32 ਚੰਡੀਗੜ੍ਹ ਰੋਡ ਤੋਂ ਵਰਤੇ ਹੋਏ ਕੁਕਿੰਗ ਆਇਲ, ਐਮ.ਵੀ. ਸਵੀਟਸ ਜੱਸੀਆਂ ਰੋਡ ਤੋਂ ਖੋਆ ਪੇੜਾ ਅਤੇ ਰੋਸਟਡ ਖੋਆ ਬਰਫੀ, ਗੁਰੂ ਕਿ੍ਰਪਾ ਸਵੀਟਸ ਕਾਕੋਵਾਲ ਰੋਡ ਤੋਂ ਪਨੀਰ ਅਤੇ ਪਿੰਡ ਨੀਲੋਂ ਸਥਿਤ ਨੀਲੋਂ ਮਿਲਕ ਬਾਰ ਤੋਂ ਆਈਸਕ੍ਰੀਮ ਦੇ ਨਮੂਨੇ ਵੀ ਲੈਬਾਰਟਰੀ ਜਾਂਚ ਲਈ ਭੇਜੇ ਗਏ ਸਨ। ਸਤੰਬਰ ਦੌਰਾਨ ਵੀ ਕਈ ਖੁਰਾਕੀ ਪਦਾਰਥਾਂ ਦੇ ਨਮੂਨੇ ਨਿਰਧਾਰਤ ਮਾਪਦੰਡਾਂ ’ਤੇ ਖਰੇ ਨਹੀਂ ਉਤਰੇ। ਕੋਹਾੜਾ ਵਿਖੇ ਅਮਨਦੀਪ ਅਤੇ ਸੰਦੀਪ ਤੋਂ ਲਏ ਦੇਸੀ ਘਿਓ ਦੇ ਨਮੂਨਿਆਂ ਸਮੇਤ ਬਜਰੰਗ ਐਗਰੋ ਫੂਡ ਪ੍ਰੋਡਕਟ ਤੋਂ ਲਿਆ ਦੇਸੀ ਘਿਓ ਦਾ ਨਮੂਨਾ ਸਬ-ਸਟੈਂਡਰਡ ਪਾਇਆ ਗਿਆ। ਨਿਊ ਅਸ਼ੋਕ ਨਗਰ ਸਥਿਤ ਠਾਕੁਰ ਜੀ ਫੂਡ ਤੋਂ ਲਿਆ ਨਾਨ-ਫਰੂਟ ਵਿਨੇਗਰ ਦਾ ਨਮੂਨਾ ਵੀ ਫੇਲ ਪਾਇਆ ਗਿਆ। ਇਸੇ ਤਰਾਂ ਸਰੋਸ ਡੇਅਰੀ ਤਾਜਪੁਰ ਰੋਡ, ਮੋਤੀ ਮਹਿਲ ਰੈਸਟੋਰੈਂਟ ਸੈਕਟਰ 32-ਏ ਮਾਰਕੀਟ, ਚੌਧਰੀ ਕਮਲ ਡੇਅਰੀ ਡੇਅਰੀ ਕੰਪਲੈਕਸ ਹੰਬੜਾਂ ਰੋਡ, ਗੋਬਿੰਦ ਡੇਅਰੀ ਐਂਡ ਸਵੀਟਸ ਰਾਜਗੁਰੂ ਨਗਰ, ਨਰਿੰਦਰ ਡੇਅਰੀ ਮਾਡਲ ਟਾਊਨ ਐਕਸਟੈਨਸ਼ਨ, ਸ੍ਰੀ ਬਾਲਾਜੀ ਡੇਅਰੀ ਜਵੱਦੀ, ਹਰਿੰਦਰ ਮਿਲਕ ਡੇਅਰੀ ਫੇਜ-2 ਦੁੱਗਰੀ ਮੇਨ ਰੋਡ, ਲਕਸ਼ਮਣ ਸਵੀਟ ਸਾਪ ਨਿਊ ਸਰਾਭਾ ਨਗਰ, ਦਿੱਲੀ ਪਨੀਰ ਵਾਲਾ ਬਹਾਦਰਕੇ ਰੋਡ ਅਤੇ ਪੰਜਾਬ ਗਿ੍ਰੱਲ ਸਾਊਥ ਸਿਟੀ ਤੋਂ ਲਏ ਪਨੀਰ ਦੇ ਨਮੂਨੇ ਫੇਲ ਪਾਏ ਗਏ। ਚੌਧਰੀ ਕਮਲ ਡੇਅਰੀ ਤੋਂ ਲਿਆ ਖੋਏ ਦਾ ਨਮੂਨਾ ਅਤੇ ਰਾਧੇ ਸਵੀਟਸ ਅਮਨ ਨਗਰ ਤੋਂ ਲਿਆ ਖੋਆ ਮੋਦਕ ਦਾ ਨਮੂਨਾ ਵੀ ਲੈਬਾਰਟਰੀ ਜਾਂਚ ਵਿਚ ਫੇਲ ਪਾਇਆ ਗਿਆ। ਇਸ ਤੋਂ ਇਲਾਵਾ ਪਵੇਲੀਅਨ ਮਾਲ ਸਥਿਤ ਵਾਓ ਮੋਮੋ ਫੂਡਜ ਤੋਂ ਲਏ ਵਰਤੇ ਹੋਏ ਕੁਕਿੰਗ ਆਇਲ ਦੇ ਨਮੂਨੇ ਵੀ ਨਿਰਧਾਰਤ ਮਾਪਦੰਡਾਂ ਅਨੁਸਾਰ ਨਹੀਂ ਪਾਏ ਗਏ। ਅਕਤੂਬਰ ਮਹੀਨੇ ਦੌਰਾਨ ਖਾਧ ਸੁਰੱਖਿਆ ਟੀਮਾਂ ਵਲੋਂ ਤੜਕਸਾਰ ਵੱਖ-ਵੱਖ ਇਲਾਕਿਆਂ ਵਿਚ ਦੁੱਧ ਅਤੇ ਪਨੀਰ ਦੀ ਸਪਲਾਈ ਕਰਨ ਵਾਲੇ ਵਾਹਨਾਂ ਦੀ ਜਾਂਚ ਕੀਤੀ ਗਈ ਅਤੇ ਸ਼ੱਕੀ ਖੁਰਾਕੀ ਪਦਾਰਥਾਂ ਦੇ ਨਮੂਨੇ ਲੈਬਾਰਟਰੀ ਜਾਂਚ ਲਈ ਭੇਜੇ ਗਏ। ਇਸ ਦੌਰਾਨ ਹਰਜੰਤ ਡੇਅਰੀ ਮਾਛੀਵਾੜਾ ਸਾਹਿਬ ਤੋਂ ਲਿਆ ਮੱਝ ਦੇ ਦੁੱਧ ਦਾ ਨਮੂਨਾ ਫੇਲ ਪਾਇਆ ਗਿਆ, ਸ਼ੁਭਮ ਡੇਅਰੀ ਪਿੰਡ ਮੁਬਾਰਕਪੁਰ ਛੁੰਗਾ, ਮਲੇਰਕੋਟਲਾ ਤੋਂ ਸਮੀਰ ਖਾਨ ਵਲੋਂ ਸਪਲਾਈ ਕੀਤੇ ਪਨੀਰ, ਗਰੇਵਾਲ ਡੇਅਰੀ ਮੁੱਲਾਂਪੁਰ ਦਾਖਾ ਜੀ.ਟੀ.ਬੀ. ਨਗਰ ਤੋਂ ਲਏ ਪਨੀਰ ਅਤੇ ਹਰਿਆਣਾ ਨਾਲ ਸਬੰਧਿਤ ਸਪਲਾਇਰਾਂ, ਜਿਨਾਂ ਵਿਚ ਮੁਹੰਮਦ ਅਰਸਦ ਅਤੇ ਰਾਜਿੰਦਰ ਫਾਰਮ ਪ੍ਰਸ਼ਾਦ ਸ਼ਾਮਿਲ ਹਨ ਦੇ ਪਨੀਰ ਦੇ ਨਮੂਨੇ ਵੀ ਫੇਲ ਪਾਏ ਗਏ। ਹਰਿਆਣਾ ਦੇ ਜੀਂਦ ਨਰਵਾਣਾ ਸਥਿਤ ਰਾਜਿੰਦਰ ਬਾਲਾਜੀ ਡੇਅਰੀ ਵਲੋਂ ਸਪਲਾਈ ਕੀਤੇ ਜਾ ਰਹੇ ਪਨੀਰ ਨੂੰ ਵਾਹਨ ਦੀ ਜਾਂਚ ਦੌਰਾਨ ਰੋਕ ਕੇ ਨਮੂਨਾ ਲਿਆ, ਜੋ ਜਾਂਚ ਦੌਰਾਨ ਫੇਲ ਪਾਇਆ ਗਿਆ। ਡਾ. ਚਾਵਲਾ ਨੇ ਸਪੱਸ਼ਟ ਕੀਤਾ ਕਿ ਲੈਬਾਰਟਰੀ ਰਿਪੋਰਟਾਂ ਪ੍ਰਾਪਤ ਹੋਣ ਉਪਰੰਤ ਸਬੰਧਿਤ ਫੂਡ ਬਿਜਨਸ ਆਪਰੇਟਰਾਂ ਖਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਨਾਂ ਕਿਹਾ ਕਿ ਫੂਡ ਸੇਫਟੀ ਐਂਡ ਸਟੈਂਡਰਡਜ ਐਕਟ 2006 ਅਤੇ ਇਸ ਅਧੀਨ ਬਣਾਏ ਗਏ ਨਿਯਮਾਂ ਅਤੇ ਰੈਗੂਲੇਸਨਾਂ ਅਨੁਸਾਰ ਲੈਬਾਰਟਰੀ ਰਿਪੋਰਟਾਂ ਅਤੇ ਅਗਲੀ ਕਾਨੂੰਨੀ ਪ੍ਰਕਿਰਿਆ ਦੇ ਆਧਾਰ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਪਿਛਲੀ ਖ਼ਬਰ ਪੁਰਾਣੀ ਪੈਨਸ਼ਨ ਦੀ ਬਹਾਲੀ ਨੂੰ ਲੈ ਕੇ ਮੁਲਾਜ਼ਮਾਂ ਵਲੋਂ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਦਵਿੰਦਰ ਗਰੇਵਾਲ ਦਾ ਵਤਨ ਪਰਤਣ ’ ਤੇ ਖ਼ਾਸੀ ਕਲਾਂ ਸਕੂਲ ਵਿਖੇ ਪ੍ਰਮੁੱਖ ਸ਼ਖ਼ਸੀਅਤਾਂ ਵਲੋਂ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।