04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਸ਼ਾਲੀਮਾਰ ਸਕੂਲ ਦੇ ਵਿਦਿਆਰਥੀਆਂ ਨੇ ਸ਼ਿਮਲੇ ਦਾ ਟੂਰ ਲਗਾਇਆ

ਡਾਬਾ/ਲੁਹਾਰਾ, 3 ਨਵੰਬਰ (ਕੁਲਵੰਤ ਸਿੰਘ ਸੱਪਲ)- ਸ਼ਾਲੀਮਾਰ ਸਕੂਲ ਵਲੋਂ 12ਵੀਂ ਜਮਾਤ ਲਈ ਸ਼ਿਮਲੇ ਦਾ ਟੂਰ ਲਗਾਇਆ ਗਿਆ। ਸ਼ਿਮਲਾ ਪਹੁੰਚ ਕੇ ਸਭ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਸ਼ਿਮਲਾ ਦੇ ਮਾਲ ਰੋਡ, ਚਰਚ ਅਤੇ ਵਾਦੀਆਂ ਦਾ ਅਨੰਦ ਲਿਆ।

ਅਜੀਤ ਡੈਸਕ 04-11-2026
ਡਾਬਾ/ਲੁਹਾਰਾ, 3 ਨਵੰਬਰ (ਕੁਲਵੰਤ ਸਿੰਘ ਸੱਪਲ)- ਸ਼ਾਲੀਮਾਰ ਸਕੂਲ ਵਲੋਂ 12ਵੀਂ ਜਮਾਤ ਲਈ ਸ਼ਿਮਲੇ ਦਾ ਟੂਰ ਲਗਾਇਆ ਗਿਆ। ਸ਼ਿਮਲਾ ਪਹੁੰਚ ਕੇ ਸਭ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਸ਼ਿਮਲਾ ਦੇ ਮਾਲ ਰੋਡ, ਚਰਚ ਅਤੇ ਵਾਦੀਆਂ ਦਾ ਅਨੰਦ ਲਿਆ। ਵਿਦਿਆਰਥੀਆਂ ਨੂੰ ਸ਼ਿਮਲਾ ਵਿਚ ਜਾਖੂ ਮੰਦਿਰ, ਚਰਚ ਅਤੇ ਰਿਜ ਸਥਾਨਾਂ ਉੱਤੇ ਵੀ ਲਿਜਾਇਆ ਗਿਆ। ਇਸ ਟੂਰ ਦੌਰਾਨ ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਵਲੋਂ ਵਿਦਿਆਰਥੀਆਂ ਨਾਲ ਮੁਲਾਕਾਤ ਕਰਕੇ ਵਿਚਾਰ ਵਟਾਂਦਰਾ ਵੀ ਕੀਤਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਦਾ ਅੱਗੇ ਵਧਦੇ ਰਹਿਣ ਦਾ ਅਸ਼ੀਰਵਾਦ ਦਿੱਤਾ। ਇਸ ਟੂਰ ਦੌਰਾਨ ਸਕੂਲ ਦੇ ਪ੍ਰਿੰਸੀਪਲ ਸਰਬਜੀਤ ਕੌਰ ਗਿੱਲ, ਡਾਇਰੈਕਟਰ ਸਿਮਰ ਗਿੱਲ, ਟੂਰ ਇੰਚਾਰਜ ਲੱਕੀ ਗੁਪਤਾ ਅਤੇ ਸ਼ਾਰਦਾ, ਅਧਿਆਪਕ ਗੁਰਪ੍ਰੀਤ ਕੌਰ, ਅਧਿਆਪਕ ਅਨਮੋਲ ਖੁਰਮਾ ਅਤੇ ਡੀ.ਪੀ. ਅੰਮ੍ਰਿਤ ਸਿੰਘ ਵੀ ਵਿਦਿਆਰਥੀਆਂ ਨਾਲ ਮੌਜੂਦ ਰਹੇ।
ਪਿਛਲੀ ਖ਼ਬਰ ਕਾਂਗਰਸ ਦੀ ਸੰਗਰੂਰ ਵਿਖੇ ਹੋਣ ਵਾਲੀ ਰੈਲੀ ’ਚ ਹਲਕਾ ਦੱਖਣੀ ਤੋਂ ਵੱਡੀ ਗਿਣਤੀ ਵਿਚ ਸ਼ਾਮਿਲ ਹੋਵਾਂਗੇ-ਚੀਮਾ ਅਗਲੀ ਖ਼ਬਰ ਕਾਰੋਬਾਰੀ ਤੋਂ ਫਿਰੌਤੀ ਮੰਗਣ ਦੇ ਮਾਮਲੇ ’ ਚ ਦੋ ਨੌਜਵਾਨਾਂ ਖ਼ਿਲਾਫ਼ ਕੇਸ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।