ਪੁਲਿਸ ਮੁਲਾਜ਼ਮ ਵਲੋਂ ਚਲਾਈਆਂ ਗੋਲੀਆਂ ਕਰਨ ਦਹਿਸ਼ਤ ਫੈਲੀ
ਲੁਧਿਆਣਾ, 1 ਨਵੰਬਰ (ਪਰਮਿੰਦਰ ਸਿੰਘ ਆਹੂਜਾ)- ਥਾਣਾ ਬਸਤੀ ਜੋਧੇਵਾਲ ਦੇ ਘੇਰੇ ਅੰਦਰ ਪੈਂਦੇ ਇਲਾਕੇ ਕਾਕੋਵਾਲ ਰੋਡ ’ਤੇ ਅੱਜ ਸਵੇਰੇ ਪੁਲਿਸ ਮੁਲਾਜ਼ਮ ਵਲੋਂ ਚਲਾਈਆਂ ਗੋਲੀਆਂ ਕਰਨ ਉੱਥੇ ਦਹਿਸ਼ਤ ਫੈਲ ਗਈ। ਜਾਣਕਾਰੀ ਅਨੁਸਾਰ ਪੁਲਿਸ ਮੁਲਾਜ਼ਮ ਲਵਪ੍ਰੀਤ ਸਿੰਘ ਅਤੇ ਉਸ ਦੇ ਦੋਸਤ ਵਰੁਣ ਕੁਮਾਰ ਦਾ ਖਵਾਣ ਵਿਚ ਰਹਿੰਦੇ ਰਾਜਕੁਮਾਰ ਨਾਮੀ ਵਿਅਕਤੀ ਨਾਲ ਵਿਵਾਦ ਚੱਲ ਰਿਹਾ ਸੀ।
ਅਜੀਤ ਡੈਸਕ
02-11-2026