22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਆਬਕਾਰੀ ਵਿਭਾਗ ਵਲੋਂ ਦੀਵਾਲੀ ਤੋਂ ਪਹਿਲਾਂ ਨਾਜਾਇਜ਼ ਤੇ ਤਸਕਰੀ ਕੀਤੀ ਸ਼ਰਾਬ ਵਿਰੁੱਧ ਵਿਸ਼ੇਸ਼ ਮੁਹਿੰਮ ਸ਼ੁਰੂ

ਲੁਧਿਆਣਾ, 21 ਅਕਤੂਬਰ (ਜਸਵਿੰਦਰ ਸਿੰਘ)- ਦੀਵਾਲੀ ਦੇ ਤਿਉਹਾਰੀ ਸੀਜ਼ਨ ਦੇ ਮੱਦੇਨਜ਼ਰ, ਆਬਕਾਰੀ ਵਿਭਾਗ, ਲੁਧਿਆਣਾ ਪੂਰਬੀ ਅਤੇ ਪੱਛਮੀ ਰੇਂਜਾਂ ਨੇ ਪੂਰੇ ਜ਼ਿਲ੍ਹੇ ਵਿਚ ਨਾਜਾਇਜ਼, ਨਕਲੀ ਅਤੇ ਤਸਕਰੀ ਕੀਤੀ ਸ਼ਰਾਬ ਵਿਰੁੱਧ ਇੱਕ ਵਿਸ਼ੇਸ਼ ਇਨਫੋਰਸਮੈਂਟ ਮੁਹਿੰਮ ਸ਼ੁਰੂ ਕੀਤੀ ਹੈ। ਸਹਾਇਕ ਕਮਿਸ਼ਨਰਾਂ (ਆਬਕਾਰੀ), ਲੁਧਿਆਣਾ ਪੂਰਬੀ ਰੇਂਜ ਅਤੇ ਲੁਧਿਆਣਾ ਪੱਛਮੀ ਰੇਂਜ ਨੇ ਦੱਸਿਆ ਕਿ ਤਿਉਹਾਰਾਂ ਦੇ ਸੀਜ਼ਨ ਦੌਰਾਨ ਮਾਰਕੀਟ ਵਿੱਚ ਨਾਜਾਇਜ਼ ਅਤੇ ਤਸਕਰੀ ਕੀਤੀ ਸ਼ਰਾਬ ਦੇ ਦਾਖਲ ਹੋਣ ਦਾ ਖ਼ਤਰਾ ਵਧ ਜਾਂਦਾ ਹੈ।

ਅਜੀਤ ਡੈਸਕ 22-10-2026
ਲੁਧਿਆਣਾ, 21 ਅਕਤੂਬਰ (ਜਸਵਿੰਦਰ ਸਿੰਘ)- ਦੀਵਾਲੀ ਦੇ ਤਿਉਹਾਰੀ ਸੀਜ਼ਨ ਦੇ ਮੱਦੇਨਜ਼ਰ, ਆਬਕਾਰੀ ਵਿਭਾਗ, ਲੁਧਿਆਣਾ ਪੂਰਬੀ ਅਤੇ ਪੱਛਮੀ ਰੇਂਜਾਂ ਨੇ ਪੂਰੇ ਜ਼ਿਲ੍ਹੇ ਵਿਚ ਨਾਜਾਇਜ਼, ਨਕਲੀ ਅਤੇ ਤਸਕਰੀ ਕੀਤੀ ਸ਼ਰਾਬ ਵਿਰੁੱਧ ਇੱਕ ਵਿਸ਼ੇਸ਼ ਇਨਫੋਰਸਮੈਂਟ ਮੁਹਿੰਮ ਸ਼ੁਰੂ ਕੀਤੀ ਹੈ। ਸਹਾਇਕ ਕਮਿਸ਼ਨਰਾਂ (ਆਬਕਾਰੀ), ਲੁਧਿਆਣਾ ਪੂਰਬੀ ਰੇਂਜ ਅਤੇ ਲੁਧਿਆਣਾ ਪੱਛਮੀ ਰੇਂਜ ਨੇ ਦੱਸਿਆ ਕਿ ਤਿਉਹਾਰਾਂ ਦੇ ਸੀਜ਼ਨ ਦੌਰਾਨ ਮਾਰਕੀਟ ਵਿੱਚ ਨਾਜਾਇਜ਼ ਅਤੇ ਤਸਕਰੀ ਕੀਤੀ ਸ਼ਰਾਬ ਦੇ ਦਾਖਲ ਹੋਣ ਦਾ ਖ਼ਤਰਾ ਵਧ ਜਾਂਦਾ ਹੈ। ਆਬਕਾਰੀ ਅਧਿਕਾਰੀਆਂ ਨੂੰ ਮੈਦਾਨ ਵਿੱਚ ਖੁਦ ਅਗਵਾਈ ਕਰਨ ਦੀ ਹਦਾਇਤ ਕੀਤੀ ਗਈ ਹੈ। ਉਹ ਖਾਲੀ ਪਈਆਂ ਇਮਾਰਤਾਂ, ਸੁੰਨਸਾਨ ਸ਼ੈੱਡਾਂ, ਗੋਦਾਮਾਂ, ਫਾਰਮ ਹਾਊਸਾਂ, ਢਾਬਿਆਂ, ਦਰਿਆਵਾਂ ਅਤੇ ਨਹਿਰਾਂ ਦੇ ਕਿਨਾਰਿਆਂ ਅਤੇ ਹੋਰ ਸੰਵੇਦਨਸ਼ੀਲ ਥਾਵਾਂ ਦੀ ਸਖ਼ਤ ਚੈਕਿੰਗ ਕਰਨਗੇ। ਝੁੱਗੀ-ਝੌਂਪੜੀ ਵਾਲੇ ਇਲਾਕਿਆਂ, ਭੱਠਿਆਂ, ਮਜ਼ਦੂਰ ਕਲੋਨੀਆਂ ਅਤੇ ਪ੍ਰਵਾਸੀ ਮਜ਼ਦੂਰਾਂ ਦੀਆਂ ਬਸਤੀਆਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਦੂਜੇ ਰਾਜਾਂ ਤੋਂ ਸ਼ਰਾਬ ਦੀ ਤਸਕਰੀ ਨੂੰ ਰੋਕਣ ਲਈ ਸੰਵੇਦਨਸ਼ੀਲ ਰੂਟਾਂ ‘ਤੇ ਅਚਨਚੇਤ ਨਾਕੇ ਲਗਾਏ ਜਾਣਗੇ। ਪੁਲਿਸ ਨਾਲ ਤਾਲਮੇਲ ਕਰਕੇ ਸਾਂਝੇ ਛਾਪੇਮਾਰੀ ਕੀਤੀ ਜਾਵੇਗੀ। ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਅਣਅਧਿਕਾਰਤ ਸਰੋਤਾਂ ਤੋਂ ਸਸਤੇ ਭਾਅ ਵੇਚੀ ਜਾਣ ਵਾਲੀ ਸ਼ਰਾਬ ਅਕਸਰ ਨਕਲੀ ਜਾਂ ਨਾਜਾਇਜ਼ ਤੌਰ ‘ਤੇ ਕੱਢੀ ਹੁੰਦੀ ਹੈ। ਅਜਿਹੀ ਸ਼ਰਾਬ ਗੰਭੀਰ ਬਿਮਾਰੀ, ਸਥਾਈ ਅੰਨ੍ਹਾਪਣ ਅਤੇ ਇੱਥੋਂ ਤੱਕ ਕਿ ਮੌਤ ਦਾ ਕਾਰਨ ਵੀ ਬਣ ਸਕਦੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਅਣਅਧਿਕਾਰਤ ਵਿਅਕਤੀ ਜਾਂ ਥਾਂ ਤੋਂ ਸ਼ਰਾਬ ਨਾ ਖਰੀਦਣ। ਸ਼ਰਾਬ ਸਿਰਫ਼ ਆਪਣੇ ਇਲਾਕੇ ਦੇ ਪ੍ਰਵਾਨਿਤ, ਲਾਇਸੈਂਸਸ਼ੁਦਾ ਸ਼ਰਾਬ ਦੇ ਠੇਕਿਆਂ ਤੋਂ ਹੀ ਖਰੀਦੀ ਜਾਵੇ। ਨਾਜਾਇਜ਼ ਜਾਂ ਤਸਕਰੀ ਕੀਤੀ ਸ਼ਰਾਬ ਬਣਾਉਣ, ਸਟੋਰ ਕਰਨ, ਲਿਜਾਣ ਜਾਂ ਵੇਚਣ ਵਾਲੇ ਕਿਸੇ ਵੀ ਵਿਅਕਤੀ ਵਿਰੁੱਧ ਪੰਜਾਬ ਆਬਕਾਰੀ ਐਕਟ, 1914 ਤਹਿਤ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਪਿਛਲੀ ਖ਼ਬਰ ਚੀਮਾ, ਹੀਰਾ, ਅਟਵਾਲ ਆਦਿ ਭਾਜਪਾ ਨੇਤਾਵਾਂ ਨੇ ਢਿੱਲੋਂ ਦੀ ਅਗਵਾਈ ਵਿਚ ਗ੍ਰਹਿ ਮੰਤਰੀ ਸ਼ਾਹ ਨਾਲ ਮੁਲਾਕਾਤ ਕੀਤੀ ਤੇ ਵਿਦਾਇ... ਅਗਲੀ ਖ਼ਬਰ ਨਨਕਾਣਾ ਸਾਹਿਬ ਪਬਲਿਕ ਸਕੂਲ ਵਿਖੇ ਐਨ.ਸੀ.ਐਫ. ਅਤੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।