22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਮੈਨੀਟੋਬਾ ਦੇ ਮੰਤਰੀ ਨੇ ਪੀ . ਏ . ਯੂ . ਵਿਖੇ ਖੇਤੀ ਬਾਰੇ ਕੀਤੀਆ ਵਿਚਾਰਾਂ

ਲੁਧਿਆਣਾ, 21 ਅਕਤੂਬਰ (ਜਸਵਿੰਦਰ ਸਿੰਘ)-ਪੰਜਾਬ ਦੇ ਕਣਕ ਦੇ ਖੇਤ ਅਤੇ ਮੈਨੀਟੋਬਾ ਦੇ ਵਿਸਾਲ ਮੈਦਾਨ ਜਲਦੀ ਹੀ ਦੁਨੀਆ ਦਾ ਪੇਟ ਭਰਨ ਦੇ ਸਾਂਝੇ ਮਾਣ ਤੋਂ ਇਲਾਵਾ ਹੋਰ ਵੀ ਬਹੁਤ ਕੁੱਝ ਸਾਂਝਾ ਕਰ ਸਕਦੇ ਹਨ। ਕੈਨੇਡਾ ਦੇ ਮੈਨੀਟੋਬਾ ਸੂਬੇ ਦੀ ਸਰਕਾਰ ਵਿਚ ‘ਪਬਲਿਕ ਸਰਵਿਸ ਡਿਲਿਵਰੀ’ ਦੇ ਮੰਤਰੀ ਮਿੰਟੂ ਸੰਧੂ ਨੇ ਦੋਵਾਂ ਖਿੱਤਿਆਂ ਵਿਚਕਾਰ ਖੇਤੀਬਾੜੀ ਸਹਿਯੋਗ ਦੀਆਂ ਸੰਭਾਵਨਾਵਾਂ ਤਲਾਸਣ ਲਈ ਇਕ ਵਫ਼ਦ ਦੀ ਅਗਵਾਈ ਕਰਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਦੌਰਾ ਕੀਤਾ।

ਮੈਨੀਟੋਬਾ ਦੇ ਮੰਤਰੀ ਮਿੰਟੂ ਸਿੱਧੂ ਦਾ ਸਨਮਾਨ ਕਰਦੇ ਹੋਏ ਉਪ ਕੁਲਪਤੀ ਡਾ. ਐਚ.ਐਸ. ਧਾਲੀਵਾਲ। ਅਜੀਤ ਤਸਵੀਰ ­ 22-10-2026
ਲੁਧਿਆਣਾ, 21 ਅਕਤੂਬਰ (ਜਸਵਿੰਦਰ ਸਿੰਘ)-ਪੰਜਾਬ ਦੇ ਕਣਕ ਦੇ ਖੇਤ ਅਤੇ ਮੈਨੀਟੋਬਾ ਦੇ ਵਿਸਾਲ ਮੈਦਾਨ ਜਲਦੀ ਹੀ ਦੁਨੀਆ ਦਾ ਪੇਟ ਭਰਨ ਦੇ ਸਾਂਝੇ ਮਾਣ ਤੋਂ ਇਲਾਵਾ ਹੋਰ ਵੀ ਬਹੁਤ ਕੁੱਝ ਸਾਂਝਾ ਕਰ ਸਕਦੇ ਹਨ। ਕੈਨੇਡਾ ਦੇ ਮੈਨੀਟੋਬਾ ਸੂਬੇ ਦੀ ਸਰਕਾਰ ਵਿਚ ‘ਪਬਲਿਕ ਸਰਵਿਸ ਡਿਲਿਵਰੀ’ ਦੇ ਮੰਤਰੀ ਮਿੰਟੂ ਸੰਧੂ ਨੇ ਦੋਵਾਂ ਖਿੱਤਿਆਂ ਵਿਚਕਾਰ ਖੇਤੀਬਾੜੀ ਸਹਿਯੋਗ ਦੀਆਂ ਸੰਭਾਵਨਾਵਾਂ ਤਲਾਸਣ ਲਈ ਇਕ ਵਫ਼ਦ ਦੀ ਅਗਵਾਈ ਕਰਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਦੌਰਾ ਕੀਤਾ। ਪੀ.ਏ.ਯੂ. ਦੇ ਉਪ-ਕੁਲਪਤੀ ਡਾ. ਹਰਵਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਪੀ.ਏ.ਯੂ. ਨੇ ਖੇਤੀਬਾੜੀ ਵਿਕਾਸ ਲਈ ਹਮੇਸ਼ਾ ਅਗਾਂਹਵਧੂ ਕਦਮਾਂ ਦਾ ਸਵਾਗਤ ਕੀਤਾ ਹੈ ਤੇ ਖੇਤੀ ਨੂੰ ਸਥਿਰਤਾ ਪ੍ਰਦਾਨ ਕਰਨ ਲਈ ਭਵਿੱਖ ਵਿਚ ਵੀ ਇਸ ਤਰ੍ਹਾਂ ਦੀ ਸਾਂਝਦਾਰੀ ਨੂੰ ਤਰਜੀਹ ਦਿੱਤੀ ਜਾਂਦੀ ਰਹੇਗੀ। ਡਾ. ਹਰਵਿੰਦਰ ਸਿੰਘ ਧਾਲੀਵਾਲ ਨੇ ਦੋਵਾਂ ਖੇਤਰਾਂ ਨੂੰ ਦੁਨੀਆ ਭਰ ਦੇ ਲੋਕਾਂ ਲਈ ਭੋਜਨ ਉਤਪਾਦਨ ਕਰਨ ਵਾਲੇ ਮਹੱਤਵਪੂਰਨ ਖੇਤਰ ਕਿਹਾ। ਉਨ੍ਹਾਂ ਨੇ ਪੰਜਾਬ ਦੀ ‘ਭਾਰਤ ਦੇ ਅੰਨ ਭੰਡਾਰ’ ਵਜੋਂ ਜਾਣੇ ਜਾਣ ਦੀ ਤੁਲਨਾ ਮੈਨੀਟੋਬਾ ਦੀ ਕੈਨੇਡਾ ਦੇ ਅਨਾਜ ਉਤਪਾਦਕ ਖੇਤਰ ਨਾਲ ਕੀਤੀ। ਉਨ੍ਹਾਂ ਨੇ ਇਸ ਦੌਰੇ ਦੇ ਸਭਿਆਚਾਰਕ ਪਹਿਲੂ ਦਾ ਵੀ ਜ਼ਿਕਰ ਕੀਤਾ, ਕਿਉਂਕਿ ਮੰਤਰੀ ਸਿੱਧੂ ਦੀਆਂ ਜੜ੍ਹਾਂ ਪੰਜਾਬ ਨਾਲ ਜੁੜੀਆਂ ਹੋਈਆਂ ਹਨ। ਅਕਾਦਮਿਕ ਅਤੇ ਖੋਜ ਦੇ ਖੇਤਰ ਵਿਚ ਲੰਬੇ ਸਮੇਂ ਤੱਕ ਚੱਲਣ ਵਾਲੇ ਸਹਿਯੋਗ ਦੀ ਉਮੀਦ ਪ੍ਰਗਟ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਮੁਲਾਕਾਤ ਸਿਰਫ਼ ਰਸਮੀ ਸਮਾਗਮ ਨਹੀਂ ਬਲਕਿ ਦੋ ਸੰਸਥਾਵਾਂ ਵਿਚਕਾਰ ਨਵੇਂ ਯੁੱਗ ਦੀ ਸ਼ੁਰੂਆਤ ਹੈ, ਜੋ ਦੋਵਾਂ ਖੇਤਰਾਂ ਦੇ ਕਿਸਾਨਾਂ, ਖੋਜੀਆਂ ਅਤੇ ਖੇਤੀ-ਉਦਯੋਗਾਂ ਲਈ ਲੰਬੇ ਸਮੇਂ ਤੱਕ ਲਾਹੇਵੰਦ ਸਾਬਤ ਹੋ ਸਕਦੀ ਹੈ। ਖੇਤੀਬਾੜੀ ਦੇ ਖੇਤਰ ਵਿਚ ਸਾਂਝੀਆਂ ਦਿਲਚਸਪੀਆਂ ਦਾ ਜ਼ਿਕਰ ਕਰਦਿਆਂ ਮੰਤਰੀ ਸੰਧੂ ਨੇ ਖੇਤੀਬਾੜੀ ਵਿਚ ਹੋਰ ਨੇੜਲੇ ਸੰਬੰਧਾਂ ਦੀ ਲੋੜ ‘ਤੇ ਜ਼ੋਰ ਦਿੱਤਾ।
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਦੁੱਗਰੀ ਫੇਸ -1 ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ ਅਗਲੀ ਖ਼ਬਰ ਧੰਨ-ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਪੰਜ ਰੋਜ਼ਾ ਗੁਰਮਤਿ ਸਮਾਗਮ 23 ਤੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।