14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਭਾਵਾਧਸ ਵਲੋਂ 25 ਨੂੰ ਕੱਢੀ ਜਾਣ ਵਾਲੀ ਸ਼ੋਭਾ ਯਾਤਰਾ ਦੀ ਪ੍ਰਚਾਰ ਸਮੱਗਰੀ ਜਾਰੀ

ਲੁਧਿਆਣਾ, 13 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਭਾਰਤੀਯ ਵਾਲਮੀਕਿ ਧਰਮ ਸਮਾਜ (ਭਾਵਾਧਸ) ਦੀ ਇਕ ਮੀਟਿੰਗ ਰਾਸ਼ਟਰੀ ਮੁੱਖ ਸੰਚਾਲਕ ਵਿਜੈ ਦਾਨਵ ਦੀ ਅਗਵਾਈ ਵਿਚ ਕੇਂਦਰ ਦਫ਼ਤਰ ਨਜ਼ਦੀਕ ਜ਼ੋਨ ਏ ਵਿਖੇ ਹੋਈ। ਮੀਟਿੰਗ ਵਿਚ ਭਾਵਾਧਸ ਦੇ ਰਾਸ਼ਟਰੀ ਸੰਚਾਲਕ ਕਰਮਯੋਗੀ ਚੌਧਰੀ ਯਸ਼ਪਾਲ ਅਤੇ ਰਾਸ਼ਟਰੀ ਯੂਥ ਵਿੰਗ ਦੇ ਪ੍ਰਧਾਨ ਲਵ ਦਾਵ੍ਰਿੜ ਵਲੋਂ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਗਈ।

ਅਜੀਤ ਡੈਸਕ 14-10-2026
ਲੁਧਿਆਣਾ, 13 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਭਾਰਤੀਯ ਵਾਲਮੀਕਿ ਧਰਮ ਸਮਾਜ (ਭਾਵਾਧਸ) ਦੀ ਇਕ ਮੀਟਿੰਗ ਰਾਸ਼ਟਰੀ ਮੁੱਖ ਸੰਚਾਲਕ ਵਿਜੈ ਦਾਨਵ ਦੀ ਅਗਵਾਈ ਵਿਚ ਕੇਂਦਰ ਦਫ਼ਤਰ ਨਜ਼ਦੀਕ ਜ਼ੋਨ ਏ ਵਿਖੇ ਹੋਈ। ਮੀਟਿੰਗ ਵਿਚ ਭਾਵਾਧਸ ਦੇ ਰਾਸ਼ਟਰੀ ਸੰਚਾਲਕ ਕਰਮਯੋਗੀ ਚੌਧਰੀ ਯਸ਼ਪਾਲ ਅਤੇ ਰਾਸ਼ਟਰੀ ਯੂਥ ਵਿੰਗ ਦੇ ਪ੍ਰਧਾਨ ਲਵ ਦਾਵ੍ਰਿੜ ਵਲੋਂ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਗਈ। ਇਸ ਮੌਕੇ ਸਮੂਹ ਭਾਵਾਧਸ ਆਗੂਆਂ ਵਲੋਂ 37ਵੀਂ ਵਿਸ਼ਾਲ ਸ਼ੋਭਾ ਯਾਤਰਾ ਸੰਬੰਧੀ ਕਾਰਡ ਵੀ ਜਾਰੀ ਕੀਤਾ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਵਿਜੈ ਦਾਨਵ ਨੇ ਦੱਸਿਆ ਕਿ ਸਮੁੱਚੀ ਦੁਨੀਆ ਵਿਚ ਪਰਮਪਿਤਾ ਸ਼੍ਰਿਸ਼ਟੀਕਰਤਾ ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਦਿਵਸ 26 ਅਕਤੂਬਰ ਨੂੰ ਮਨਾਇਆ ਜਾਵੇਗਾ ਅਤੇ ਭਾਵਾਧਸ ਵਲੋਂ 25 ਅਕਤੂਬਰ ਨੂੰ ਪਰਮਪਿਤਾ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਨੂੰ ਭਗਵਾਨ ਵਾਲਮੀਕਿ ਜੀ ਦੀ ਉਪਮਾ ਤੇ ਉਸਤਤ ਦੇ ਰੂਪ ਵਿਚ ਮਨਾਉਣ ਲਈ ਉਤਰ ਭਾਰਤ ਦੀ ਸਭ ਤੋਂ ਵੱਡੀ 37ਵੀਂ ਵਿਸ਼ਾਲ ਸ਼ੋਭਾ ਯਾਤਰਾ ਦਰੇਸੀ ਦੇ ਖੁੱਲ੍ਹੇ ਮੈਦਾਨ ’ਚੋਂ ਕੱਢੀ ਜਾਵੇਗੀ, ਜੋ ਕਿ ਘਾਟੀ ਮੁਹੱਲਾ ਵਿਖੇ ਸਮਾਪਤ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਸ਼ੋਭਾ ਯਾਤਰਾ ਵਿਚ ਭਗਵਾਨ ਵਾਲਮੀਕਿ ਜੀ ਦਾ ਸੁੰਦਰ ਰੱਥ ਅਤੇ ਅਲੌਕਿਕ ਅਤੇ ਸੁੰਦਰ ਝਾਕੀਆਂ ਖਿੱਚ ਦਾ ਕੇਂਦਰ ਹੋਣਗੀਆਂ। ਇਸ ਮੌਕੇ ਵਿਜੈ ਦਾਨਵ ਨੇ ਕਿਹਾ ਕਿ ਸ਼ੋਭਾ ਯਾਤਰਾ ਵਿਚ 350 ਤੋਂ ਵੱਧ ਸੁੰਦਰ ਇਤਿਹਾਸਿਕ ਝਾਕੀਆਂ ਹੋਣਗੀਆਂ। ਇਸ ਮੌਕੇ ਚੌਧਰੀ ਯਸ਼ਪਾਲ ਨੇ ਕਿਹਾ ਕਿ ਲੋਕਾਂ ਤੇ ਸਮਾਜ ਨੂੰ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੇ ਸੰਬੰਧ ਵਿਚ ਜਾਗਰੂਕ ਕਰਨ ਲਈ 10 ਜਾਂ 4 ਦਿਨ ਪਹਿਲਾਂ ਬਹੁਤ ਹੀ ਸਾਦੇ ਢੰਗ ਨਾਲ ਪ੍ਰਭਾਤ ਫੇਰੀਆਂ ਜਾਂ ਸੰਧਿਆ ਫੇਰੀ ਕੱਢੀਆਂ ਜਾਣਗੀਆਂ। ਇਸ ਮੌਕੇ ਦੇਵ ਰਾਜ ਅਸੁਰ, ਮਹਿਕ ਸਿੰਘ ਚੌਹਾਨ, ਅਕਸ਼ੇ ਰਾਜ, ਸ਼ਾਮ ਬੋਹਤ, ਸੰਜੇ ਦਿਸ਼ਾਵਰ, ਅਸ਼ਵਨੀ ਭੀਲ, ਦੀਪੂ ਘਈ, ਬਨਵਾਰੀ ਲਾਲ, ਜਤਿੰਦਰ ਘਾਵਰੀ, ਸੁਰੇਸ਼ ਸ਼ੈਲੀ, ਕਨੌਜ ਦਾਨਵ, ਵਿਮਲ ਭੱਟੀ, ਰੋਹਿਤ ਸਹੋਤਾ, ਕ੍ਰਿਸ਼ਨਪਾਲ ਬੇਦੀ, ਅਜੇ ਸਭਰਵਾਲ, ਕਨੌਜ ਦਾਨਵ, ਸੋਨੀ ਦਿਸ਼ਾਵਰ, ਮਦਨ ਧਾਰੀਵਾਲ, ਧਰਮਵੀਰ ਮਚਲ, ਸ਼ਿਵ ਬਿਡਲਾਨ, ਅਸ਼ੋਕ ਕੁਮਾਰ, ਪਵਨਦੀਪ ਲੁਹਾਰਾ, ਵਿੱਕੀ ਲੰਬੜਦਾਰ, ਕਰਮਚੰਦ ਲੰਬੜਦਾਰ, ਸੰਜੇ ਲੰਬੜਦਾਰ, ਰਾਕੇਸ਼ ਲੰਬੜਦਾਰ, ਬਬਲੂ ਬਗਾਨਿਆ, ਮੁਕੇਸ਼ ਲੰਬੜਦਾਰ, ਅਮਨ ਬਹਿਨਵਾਲ, ਵਿੱਕੀ ਬਿਰਲਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਪਰਵਿੰਦਰ ਸਿੰਘ ਝੋਟੇ ਦੇ ਕਤਲ ਨੇ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੀ ਕੱਢੀ ਫੂਕ-ਸਲੂਜਾ ਅਗਲੀ ਖ਼ਬਰ ਪ੍ਰਧਾਨ ਜੇ. ਐਸ. ਦਿਓਲ, ਮਹਿੰਦਰ ਪਾਲ ਸਿੰਘ, ਗੁਰਜੰਟ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।