13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਨਰਾਤਿਆਂ ’ ਚ ਲੁਧਿਆਣਾ ਦੇ ਮੰਦਰਾਂ ਵਿਚ ਲੱਗੀਆਂ ਰੌਣਕਾਂ

ਲੁਧਿਆਣਾ, 12 ਅਕਤੂਬਰ (ਭੁਪਿੰਦਰ ਸਿੰਘ ਬੈਂਸ)-ਨਰਾਤਿਆਂ ਦੇ ਪਾਵਨ ਦਿਨਾਂ ਨੂੰ ਲੈਕੇ ਮਹਾਂਨਗਰ ਦੇ ਵੱਖ-ਵੱਖ ਮੰਦਿਰਾਂ ਵਿਚ ਭਗਤੀ ਦਾ ਮਾਹੌਲ ਬਣਿਆ ਹੋਇਆ ਹੈ। ਸਵੇਰ ਤੋਂ ਹੀ ਵੱਡੀ ਗਿਣਤੀ ਵਿਚ ਸ਼ਰਧਾਲੂ ਮਾਤਾ ਰਾਣੀ ਦੇ ਦਰਬਾਰ ਵਿਚ ਮੱਥਾ ਟੇਕਣ ਅਤੇ ਪੂਜਾ ਕਰਨ ਲਈ ਪੁੱਜ ਰਹੇ ਹਨ।

ਅਜੀਤ ਡੈਸਕ 13-10-2026
ਲੁਧਿਆਣਾ, 12 ਅਕਤੂਬਰ (ਭੁਪਿੰਦਰ ਸਿੰਘ ਬੈਂਸ)-ਨਰਾਤਿਆਂ ਦੇ ਪਾਵਨ ਦਿਨਾਂ ਨੂੰ ਲੈਕੇ ਮਹਾਂਨਗਰ ਦੇ ਵੱਖ-ਵੱਖ ਮੰਦਿਰਾਂ ਵਿਚ ਭਗਤੀ ਦਾ ਮਾਹੌਲ ਬਣਿਆ ਹੋਇਆ ਹੈ। ਸਵੇਰ ਤੋਂ ਹੀ ਵੱਡੀ ਗਿਣਤੀ ਵਿਚ ਸ਼ਰਧਾਲੂ ਮਾਤਾ ਰਾਣੀ ਦੇ ਦਰਬਾਰ ਵਿਚ ਮੱਥਾ ਟੇਕਣ ਅਤੇ ਪੂਜਾ ਕਰਨ ਲਈ ਪੁੱਜ ਰਹੇ ਹਨ। ਮੰਦਿਰਾਂ ਵਿਚ ਵਿਸ਼ੇਸ਼ ਸਜਾਵਟ ਕੀਤੀ ਗਈ ਹੈ ਅਤੇ ਫੁੱਲਾਂ, ਰੰਗ ਬਿਰੰਗੀਆਂ ਰੌਸ਼ਨੀਆਂ ਤੇ ਧਾਰਮਿਕ ਝੰਡਿਆਂ ਨਾਲ ਮੰਦਿਰਾਂ ਦੀ ਖੂਬਸੂਰਤੀ ਹੋਰ ਵਧ ਗਈ ਹੈ। ਨਰਾਤਿਆਂ ਦੌਰਾਨ ਕਈ ਮੰਦਿਰਾਂ ਵਿਚ ਸਵੇਰੇ ਸ਼ਾਮ ਵਿਸ਼ੇਸ਼ ਪੂਜਾ, ਆਰਤੀ ਅਤੇ ਭਜਨ ਕੀਰਤਨ ਕਰਵਾਏ ਜਾ ਰਹੇ ਹਨ। ਸ਼ਰਧਾਲੂ ਮਾਤਾ ਰਾਣੀ ਦੇ ਚਰਨਾਂ ਵਿਚ ਮੱਥਾ ਟੇਕ ਕੇ ਆਪਣੇ ਪਰਿਵਾਰ ਦੀ ਸੁੱਖ ਸ਼ਾਂਤੀ, ਖੁਸ਼ਹਾਲੀ ਅਤੇ ਚੜ੍ਹਦੀ ਕਲਾ ਲਈ ਅਰਦਾਸ ਕਰ ਰਹੇ ਹਨ। ਸ਼ਹਿਰ ਦੇ ਪ੍ਰਮੁੱਖ ਮੰਦਿਰਾਂ ਵਿਚ ਸ਼ਰਧਾਲੂਆਂ ਦੀ ਆਮਦ ਨੂੰ ਦੇਖਦਿਆਂ ਪ੍ਰਬੰਧਕਾਂ ਵਲੋਂ ਦਰਸ਼ਨਾਂ, ਕਤਾਰਾਂ ਅਤੇ ਪ੍ਰਸ਼ਾਦ ਆਦਿ ਸਬੰਧੀ ਵਿਸ਼ੇਸ਼ ਪ੍ਰਬੰਧ ਕੀਤੇ ਗਏ ਜਾ ਰਹੇ ਹਨ। ਸ਼ਾਮ ਸਮੇਂ ਮੰਦਿਰਾਂ ਵਿਚ ਵੱਧ ਰਹੀ ਰੌਣਕ ਅਤੇ ਧਾਰਮਿਕ ਸਮਾਗਮਾਂ ਦੌਰਾਨ ਮਾਹੌਲ ਸ਼ਰਧਾ ਅਤੇ ਭਗਤੀ ਨਾਲ ਭਰਿਆ ਨਜ਼ਰ ਆ ਰਿਹਾ ਹੈ।
ਪਿਛਲੀ ਖ਼ਬਰ ਧਰਮ ਪ੍ਰਚਾਰ ਲਹਿਰ ਤਹਿਤ ਗੁਰਦੁਆਰਾ ਆਲਮਗੀਰ ਵਿਖੇ ਦਸਤਾਰ ਮੁਕਾਬਲੇ ਮੰਗਲਵਾਰ ਨੂੰ - ਮੈਂਬਰ ਆਲਮਗੀਰ ਅਗਲੀ ਖ਼ਬਰ ਲਾਡੋਵਾਲ ਚੌਕ ਹੇਠਾਂ ਅੰਡਰਬ੍ਰਿਜ ਜਾਂ ਫਲਾਈਓਵਰ ਬਣਾ ਕੇ ਟਰੈਫ਼ਿਕ ਸਮੱਸਿਆ ਹੱਲ ਕੀਤੀ ਜਾਵੇ-ਕੌਮੀ ਪ੍ਰਧਾਨ ਆਜ਼ਾਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।