ਚੇਅਰਮੈਨ ਹਰਜੀਤ ਸਿੰਘ ਗਰੇਵਾਲ ਦਾ ਹਲਕਾ ਗਿੱ ਲ ਵਾਸੀਆਂ ਨੇ ਕੀਤਾ ਨਿੱਘਾ ਸਵਾਗਤ
ਲਾਡੋਵਾਲ, 12 ਅਕਤੂਬਰ (ਬਲਬੀਰ ਸਿੰਘ ਰਾਣਾ)-ਪਹਿਲੇ ਨਰਾਤੇ ਦੇ ਪਵਿੱਤਰ ਮੌਕੇ ‘ਤੇ ਭਾਰਤ ਸਰਕਾਰ ਦੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਹਰਜੀਤ ਸਿੰਘ ਗਰੇਵਾਲ ਆਪਣੀ ਨਿਯੁਕਤੀ ਤੋਂ ਬਾਅਦ ਪਹਿਲੀ ਵਾਰ ਵਿਧਾਨ ਸਭਾ ਹਲਕਾ ਗਿੱਲ ਲਾਡੋਵਾਲ ਨਜ਼ਦੀਕ ਇਕ ਰਿਜ਼ੌਰਟ ਵਿਚ ਪੁੱਜੇ, ਜਿੱਥੇ ਸੀਨੀਅਰ ਆਗੂ ਅਤੇ ਹਲਕਾ ਗਿੱਲ ਦੇ ਇੰਚਾਰਜ ਐਸ. ਆਰ.
ਹ
ਹਲਕਾ ਗਿੱਲ ਵਿਖੇ ਪੱਤਰਕਾਰਾਂ ਅਤੇ ਹੋਰਾਂ ਨਾਲ ਗੱਲਬਾਤ ਕਰਦੇ ਹੋਏ ਚੇਅਰਮੈਨ ਹਰਜੀਤ ਸਿੰਘ ਗਰੇਵਾਲ, ਇੰਚਾਰਜ ਐਸ.ਆਰ. ਲੱਧੜ ਨਾਲ ਭਾਜਪਾ ਆਗੂ। ਤਸਵੀਰ-ਬਲਬੀਰ ਸਿੰਘ ਰਾਣਾ
13-10-2026
ਲਾਡੋਵਾਲ, 12 ਅਕਤੂਬਰ (ਬਲਬੀਰ ਸਿੰਘ ਰਾਣਾ)-ਪਹਿਲੇ ਨਰਾਤੇ ਦੇ ਪਵਿੱਤਰ ਮੌਕੇ ‘ਤੇ ਭਾਰਤ ਸਰਕਾਰ ਦੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਹਰਜੀਤ ਸਿੰਘ ਗਰੇਵਾਲ ਆਪਣੀ ਨਿਯੁਕਤੀ ਤੋਂ ਬਾਅਦ ਪਹਿਲੀ ਵਾਰ ਵਿਧਾਨ ਸਭਾ ਹਲਕਾ ਗਿੱਲ ਲਾਡੋਵਾਲ ਨਜ਼ਦੀਕ ਇਕ ਰਿਜ਼ੌਰਟ ਵਿਚ ਪੁੱਜੇ, ਜਿੱਥੇ ਸੀਨੀਅਰ ਆਗੂ ਅਤੇ ਹਲਕਾ ਗਿੱਲ ਦੇ ਇੰਚਾਰਜ ਐਸ.ਆਰ. ਲੱਧੜ ਆਈ.ਏ.ਐਸ. (ਸੇਵਾ ਮੁਕਤ) ਦੀ ਅਗਵਾਈ ਵਿਚ ਹਲਕੇ ਦੇ ਲੋਕਾਂ ਅਤੇ ਭਾਰਤੀ ਜਨਤਾ ਪਾਰਟੀ ਦੇ ਕਈ ਹੋਰ ਸੀਨੀਅਰ ਆਗੂਆਂ ਵਲੋਂ ਉਨ੍ਹਾਂ ਦਾ ਭਰਵਾਂ ਅਤੇ ਨਿੱਘਾ ਸਵਾਗਤ ਕੀਤਾ ਗਿਆ। ਚੇਅਰਮੈਨ ਗਰੇਵਾਲ ਨੇ ਸਮਾਗਮ ਦੀ ਸ਼ੁਰੂਆਤ ਮਾਤਾ ਦੁਰਗਾ ਜੀ ਦੀ ਪਵਿੱਤਰ ਜੋਤ ਜਗਾ ਕੇ ਅਤੇ ਮਾਤਾ ਜੀ ਦਾ ਆਸ਼ੀਰਵਾਦ ਲੈ ਕੇ ਕੀਤੀ। ਇਸ ਮੌਕੇ ਪ੍ਰੈੱਸ ਅਤੇ ਹੋਰਾਂ ਨੂੰ ਸੰਬੋਧਨ ਕਰਦਿਆਂ ਚੇਅਰਮੈਨ ਹਰਜੀਤ ਸਿੰਘ ਗਰੇਵਾਲ ਨੇ ਕੌਮੀ ਪੱਧਰ ‘ਤੇ ਆਪਣੀਆਂ ਜ਼ਿੰਮੇਵਾਰੀਆਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੰਦਿਆਂ ਕਿਹਾ ਕਿ ਦੇਸ਼ ਦੇ ਲਗਭਗ 30 ਕਰੋੜ ਘੱਟ ਗਿਣਤੀ ਭਾਈਚਾਰਿਆਂ ਦੇ ਲੋਕਾਂ ਦੇ ਅਧਿਕਾਰਾਂ, ਸੁਰੱਖਿਆ ਅਤੇ ਇਨਸਾਫ਼ ਦਿਵਾਉਣ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਵਚਨਬੱਧਤਾ ਨਾਲ ਹੱਲ ਕਰਨ ਦਾ ਭਰੋਸਾ ਦਿੱਤਾ। ਗਰੇਵਾਲ ਨੇ ਕਿਹਾ ਕਿ ਪੰਜਾਬ ਵਿਚ ਨਸ਼ੇ ਵਿਕਦੇ ਨਹੀਂ, ਸਗੋਂ ਵਿਕਾਏ ਜਾਂਦੇ ਹਨ, ਸੂਬੇ ਦੀ ਜਵਾਨੀ ਨਸ਼ਿਆਂ ਵਿਚ ਗੁਲਤਾਨ ਹੋ ਰਹੀ ਹੈ, ਜੋ ਸਭ ਤੋਂ ਵੱਧ ਚਿੰਤਾ ਦਾ ਵਿਸ਼ਾ ਹੈ। ਪੰਜਾਬ ਅੰਦਰ 80 ਫ਼ੀਸਦੀ ਸਿੰਥੈਟਿਕ ਨਸ਼ਾ ਵਿਕ ਰਿਹਾ ਹੈ, ਜੋ ਬਾਹਰੋਂ ਨਹੀਂ, ਸਗੋਂ ਪੰਜਾਬ ਵਿਚ ਹੀ ਤਿਆਰ ਹੁੰਦਾ ਹੈ, ਜਿਸ ਨਾਲ ਮੌਤਾਂ ਦੀ ਗਿਣਤੀ ਵੱਧ ਰਹੀ ਹੈ, ਲੇਕਿਨ ਪੰਜਾਬ ਸਰਕਾਰ ਦਾ ਇਸ ਵੱਲ ਬਿਲਕੁਲ ਧਿਆਨ ਨਹੀਂ ਹੈ, ਹੁਣ ਭਾਜਪਾ ਵਲੋਂ 2029 ਵਿਚ ਨਸ਼ਿਆਂ ਦਾ ਮੁਕੰਮਲ ਖ਼ਾਤਮਾ ਕਰਕੇ ਸੂਬੇ ਨੂੰ ਨਸ਼ਾ ਮੁਕਤ ਪੰਜਾਬ ਬਣਾਇਆ ਜਾਵੇਗਾ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਤਹਿ ਦਿਲੋਂ ਧੰਨਵਾਦ ਕੀਤਾ, ਜਿਨ੍ਹਾਂ ਨੇ ਉਨ੍ਹਾਂ ਨੂੰ ਇਹ ਮਹੱਤਵਪੂਰਨ ਜ਼ਿੰਮੇਵਾਰੀ ਸੌਂਪੀ ਹੈ। ਚੇਅਰਮੈਨ ਗਰੇਵਾਲ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੀਆਂ ਸ਼ਿਕਾਇਤਾਂ ਦਿੱਲੀ ਵਿਖੇ ਮੇਰੇ ਦਫ਼ਤਰ ਵਿਚ ਦੇ ਸਕਦੇ ਹਨ ਜਾਂ ਲਿਖਤੀ ਰੂਪ ਵਿਚ ਵੀ ਭੇਜ ਸਕਦੇ ਹਨ, ਤਾਂ ਜੋ ਉਨ੍ਹਾਂ ਦੇ ਢੁਕਵੇਂ ਅਤੇ ਲੋੜੀਂਦੇ ਹੱਲ ਕੱਢੇ ਜਾ ਸਕਣ। ਉਨ੍ਹਾਂ ਸੰਗਰੂਰ ਜ਼ਿਲ੍ਹੇ ਦੇ ਪਿੰਡ ਸ਼ੇਰੋਂ ਦੇ ਰਹਿਣ ਵਾਲੇ ਮਨਮੋਹਣ ਸਿੰਘ ਨਾਲ ਕਥਿਤ ਤੌਰ ’ਤੇ ਹੋਈ ਕੁੱਟਮਾਰ ਦੇ ਮਾਮਲੇ ਸਬੰਧੀ ਪੰਜਾਬ ਦੇ ਡੀ.ਜੀ.ਪੀ. ਨੂੰ ਨੋਟਿਸ ਜਾਰੀ ਕਰਕੇ ਹੁਣ ਤੱਕ ਕੀ ਕਾਰਵਾਈ ਕੀਤੀ, ਦੀ ਜਾਣਕਾਰੀ ਵੀ ਮੰਗੀ ਹੈ, ਤਾਂ ਜੋ ਉਸ ’ਤੇ ਅਗਲੀ ਲੁੜੀਂਦੀ ਕਾਰਵਾਈ ਕੀਤੀ ਜਾ ਸਕੇ ਅਤੇ ਜੋ ਮਾਮਲਾ ਗੁਲਜ਼ਾਰ ਸਿੰਘ ਦਾ ਹੈ, ਉਹ ਐਸ.ਸੀ. ਕਮਿਸ਼ਨ ਕੋਲ ਹੈ। ਇਸ ਮੌਕੇ ਚੇਅਰਮੈਨ ਗਰੇਵਾਲ ਨੇ ਐਸ.ਆਰ. ਲੱਧੜ ਹਲਕਾ ਇੰਚਾਰਜ ਦਾ ਵਿਸ਼ੇਸ਼ ਧੰਨਵਾਦ ਕੀਤ । ਇਸ ਮੌਕੇ ਸਮਾਗਮ ਵਿਚ ਵਿਸ਼ੇਸ਼ ਤੌਰ ’ਤੇ ਫ਼ਿਲਮੀ ਅਦਾਕਾਰ ਹੌਬੀ ਧਾਲੀਵਾਲ, ਰਾਸ਼ੀ ਅਗਰਵਾਲ, ਰਮਿੰਦਰ ਸਿੰਘ ਸੰਗੋਵਾਲ, ਸੁਰਿੰਦਰ ਕੁਮਾਰ ਮਹਿਸਮਪੁਰ, ਪਵਨ ਟਿੰਕੂ, ਰਾਜਾ ਅਟਵਾਲ, ਅਸੀਮ ਕੱਕੜ, ਡੈਨੀਅਲ, ਥੌਮਸ ਮਸੀਹ, ਕੁਲਦੀਪ ਸਿੰਘ ਸਿੱਧੂਪੁਰ, ਮੇਜਰ ਅੰਜੂ ਬਾਲਾ, ਪਰਮਿੰਦਰ ਕੌਰ, ਮੇਜਰ ਸਿੰਘ ਦੇਤਵਾਲ, ਵਿਭੋਰ ਗਰਗ, ਜੋਗਾ ਸਿੰਘ ਨੂਰਪੁਰ ਬੇਟ, ਸ਼ੈਂਟੀ, ਐਚ.ਐਸ. ਤਨੇਜਾ ਸਮੇਤ ਕਈ ਹੋਰ ਪ੍ਰਮੁੱਖ ਆਗੂ ਹਾਜ਼ਰ ਸਨ।