ਵੈਟਰਨਰੀ ਯੂਨੀਵਰਸਿਟੀ ਵਲੋਂ ਨੌਂ ਰਾਜਾਂ ਦੇ 20 ਵੈਟਰਨਰੀ ਪਸਾਰ ਕਰਮਚਾਰੀਆਂ ਲਈ ਕੌਮੀ ਸਿਖਲਾਈ ਦੀ ਸ਼ੁਰੂਆਤ
ਲੁਧਿਆਣਾ, 8 ਅਕਤੂਬਰ (ਜਸਵਿੰਦਰ ਸਿੰਘ)-ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਯੂਨੀਵਰਸਿਟੀ ਵਿਖੇ ਦੇਸ਼ ਦੇ ਵੱਖ-ਵੱਖ ਰਾਜਾਂ ਵਿਚ ਦੁੱਧ ਉਤਪਾਦਕ ਸੰਸਥਾਵਾਂ ਨਾਲ ਜੁੜੇ ਵੈਟਰਨਰੀ ਪਸਾਰ ਕਰਮਚਾਰੀਆਂ ਲਈ ਵਿਹਾਰਕ ਡੇਅਰੀ ਫਾਰਮਿੰਗ ਵਿਸ਼ੇ ’ਤੇ ਦੋ ਹਫ਼ਤਿਆਂ ਦਾ ਸਿਖਲਾਈ ਪ੍ਰੋਗਰਾਮ ਸ਼ੁਰੂ ਹੋਇਆ। ਇਸ ਸਿਖਲਾਈ ਵਿਚ ਨੌਂ ਵੱਖ-ਵੱਖ ਰਾਜਾਂ ਦੇ ਕੁੱਲ 20 ਵੈਟਰਨਰੀ ਪਸਾਰ ਕਰਮਚਾਰੀ ਹਿੱਸਾ ਲੈ ਰਹੇ ਹਨ।
ਲੁਧਿਆਣਾ, 8 ਅਕਤੂਬਰ (ਜਸਵਿੰਦਰ ਸਿੰਘ)-ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਯੂਨੀਵਰਸਿਟੀ ਵਿਖੇ ਦੇਸ਼ ਦੇ ਵੱਖ-ਵੱਖ ਰਾਜਾਂ ਵਿਚ ਦੁੱਧ ਉਤਪਾਦਕ ਸੰਸਥਾਵਾਂ ਨਾਲ ਜੁੜੇ ਵੈਟਰਨਰੀ ਪਸਾਰ ਕਰਮਚਾਰੀਆਂ ਲਈ ਵਿਹਾਰਕ ਡੇਅਰੀ ਫਾਰਮਿੰਗ ਵਿਸ਼ੇ ’ਤੇ ਦੋ ਹਫ਼ਤਿਆਂ ਦਾ ਸਿਖਲਾਈ ਪ੍ਰੋਗਰਾਮ ਸ਼ੁਰੂ ਹੋਇਆ। ਇਸ ਸਿਖਲਾਈ ਵਿਚ ਨੌਂ ਵੱਖ-ਵੱਖ ਰਾਜਾਂ ਦੇ ਕੁੱਲ 20 ਵੈਟਰਨਰੀ ਪਸਾਰ ਕਰਮਚਾਰੀ ਹਿੱਸਾ ਲੈ ਰਹੇ ਹਨ। ਇਹ ਸਿਖਲਾਈ ਪ੍ਰੋਗਰਾਮ ਯੂਨੀਵਰਸਿਟੀ ਦੇ ਪਸਾਰ ਸਿੱਖਿਆ ਵਿਭਾਗ ਅਤੇ ਰਾਸ਼ਟਰੀ ਡੇਅਰੀ ਵਿਕਾਸ ਬੋਰਡ ਡੇਅਰੀ ਸੇਵਾਵਾਂ ਵਲੋਂ ਸਾਂਝੇ ਤੌਰ ’ਤੇ ਆਯੋਜਿਤ ਕੀਤਾ ਗਿਆ ਹੈ। ਇਸ ਉਪਰਾਲੇ ਦਾ ਉਦੇਸ਼ ਪੰਜਾਬ ਦੀਆਂ ਸਫਲ ਤਕਨੀਕਾਂ ਅਤੇ ਪ੍ਰਬੰਧਨ ਅਭਿਆਸਾਂ ਨੂੰ ਹੋਰ ਰਾਜਾਂ ਵਿਚ ਲਾਗੂ ਕਰਕੇ ਪੂਰੇ ਭਾਰਤ ਵਿਚ ਵਪਾਰਕ ਅਤੇ ਟਿਕਾਊ ਡੇਅਰੀ ਫਾਰਮਿੰਗ ਨੂੰ ਉਤਸ਼ਾਹਿਤ ਕਰਨਾ ਹੈ। ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਦੋਵੇਂ ਅਦਾਰਿਆਂ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਦੱਸਿਆ ਕਿ ਵੈਟਰਨਰੀ ਯੂਨੀਵਰਸਿਟੀ ਦੇਸ਼ ਦੀਆਂ ਮੋਹਰੀ ਵੈਟਰਨਰੀ ਯੂਨੀਵਰਸਿਟੀਆਂ ਵਿਚੋਂ ਇਕ ਹੈ ਅਤੇ ਮਿਆਰੀ ਸਿੱਖਿਆ ਤੇ ਪਸਾਰ ਸੇਵਾਵਾਂ ਪ੍ਰਦਾਨ ਕਰਨ ਲਈ ਇਕ ਨਾਮਵਰ ਸੰਸਥਾ ਹੈ। ਡਾ. ਰਵਿੰਦਰ ਸਿੰਘ ਗਰੇਵਾਲ, ਨਿਰਦੇਸ਼ਕ ਪਸਾਰ ਸਿੱਖਿਆ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਪੰਜਾਬ ਦੇ ਕਿਸਾਨ ਦੁੱਧ ਉਤਪਾਦਨ ਅਤੇ ਉੱਚ ਤਕਨੀਕ ਅਪਣਾਉਣ ਦੇ ਮਾਮਲੇ ਵਿਚ ਹੋਰ ਰਾਜਾਂ ਲਈ ਮਿਸਾਲ ਹਨ। ਰਾਸ਼ਟਰੀ ਡੇਅਰੀ ਵਿਕਾਸ ਬੋਰਡ ਦੇ ਪੀ.ਆਈ.ਬੀ., ਮੁਖੀ ਡਾ. ਵੀਨੂ ਸੋਢੀ ਨੇ ਪ੍ਰਤੀਭਾਗੀਆਂ ਨੂੰ ਆਪਸੀ ਗੱਲਬਾਤ, ਸਵਾਲ-ਜਵਾਬ ਅਤੇ ਤਜਰਬੇ ਸਾਂਝੇ ਕਰਦਿਆਂ ਡੂੰਘਾਈ ਨਾਲ ਸਿੱਖਣ ਲਈ ਉਤਸ਼ਾਹਿਤ ਕੀਤਾ। ਬਾਣੀ ਮਿਲਕ ਪ੍ਰੋਡਿਊਸਰ ਆਰਗੇਨਾਈਜ਼ੇਸ਼ਨ ਦੇ ਮੁੱਖ ਕਾਰਜਕਾਰੀ ਅਧਿਕਾਰੀ ਡਾ. ਨਵਦੀਪ ਧਾਮ ਨੇ ਡੇਅਰੀ ਫਾਰਮਿੰਗ ਖੇਤਰ ਵਿਚ ਪੰਜਾਬ ਦੇ ਮੁਕਾਬਲੇ ਹੋਰ ਰਾਜਾਂ ਦੀ ਜ਼ਮੀਨੀ ਸਥਿਤੀ ਬਾਰੇ ਚਾਨਣਾ ਪਾਇਆ, ਜਿਸ ਕਾਰਨ ਇਨ੍ਹਾਂ ਪਸਾਰ ਕਰਮਚਾਰੀਆਂ ਨੂੰ ਵਧੇਰੇ ਵਿਹਾਰਕ ਗਿਆਨ ਨਾਲ ਲੈਸ ਕਰਨਾ ਜ਼ਰੂਰੀ ਹੋ ਗਿਆ ਹੈ। ਸੀਨੀਅਰ ਮਾਹਿਰ ਡਾ. ਸੀ.ਬੀ. ਸਿੰਘ ਵੀ ਇਸ ਮੌਕੇ ਮੌਜੂਦ ਸਨ। ਡਾ. ਜਸਵਿੰਦਰ ਸਿੰਘ , ਮੁਖੀ, ਵੈਟਰਨਰੀ ਪਸਾਰ ਸਿੱਖਿਆ ਵਿਭਾਗ ਅਤੇ ਕੋਰਸ ਨਿਰਦੇਸ਼ਕ ਨੇ ਦੱਸਿਆ ਕਿ ਇਹ ਸਿਖਲਾਈ ਮੁੱਖ ਤੌਰ ’ਤੇ ਡੇਅਰੀ ਫਾਰਮਿੰਗ ਦੇ ਵਿਹਾਰਕ ਪਹਿਲੂਆਂ ’ਤੇ ਕੇਂਦਰਿਤ ਹੋਵੇਗੀ ਤਾਂ ਜੋ ਇਹ ਕਰਮਚਾਰੀ ਇੰਨੇ ਸਮਰੱਥ ਬਣ ਸਕਣ ਕਿ ਉਹ ਡੇਅਰੀ ਫਾਰਮਿੰਗ ਭਾਈਚਾਰੇ ਲਈ ਬਦਲਾਅ ਲਿਆਉਣ ਵਾਲੇ ਅਤੇ ਮੁੱਢਲੇ ਸਹਾਇਕ ਵਜੋਂ ਕੰਮ ਕਰ ਸਕਣ। ਡਾ. ਅਕਸ਼ਿਤਾ ਚੱਢਾ ਅਤੇ ਡਾ. ਰਵਦੀਪ ਸਿੰਘ ਇਸ ਦੋ ਹਫ਼ਤਿਆਂ ਦੇ ਸਿਖਲਾਈ ਪ੍ਰੋਗਰਾਮ ਦਾ ਸੰਯੋਜਨ ਕਰਨਗੇ। ਡਾ. ਰਾਜੇਸ਼ ਕਸਰੀਜਾ ਨੇ ਇਸ ਸਿਖਲਾਈ ਦੇ ਆਯੋਜਨ ਵਿਚ ਸਹਿਯੋਗ ਦੇਣ ਲਈ ਸਾਰਿਆਂ ਦਾ ਧੰਨਵਾਦ ਕੀਤਾ।