ਮਹਾਤਮਾ ਗਾਂਧੀ ਅਤੇ ਲਾਲ ਬਹਾਦੁਰ ਸ਼ਾਸਤਰੀ ਦੀ ਸੋਚ ਤੇ ਸੰਘਰਸ਼ ਤੋਂ ਅੱਜ ਦੀਆਂ ਸਿਆਸੀ ਪਾਰਟੀਆਂ ਸਬਕ ਸਿੱਖਣ-ਬਾਵਾ
ਡਾਬਾ/ਲੁਹਾਰਾ, 2 ਅਕਤੂਬਰ (ਕੁਲਵੰਤ ਸਿੰਘ ਸੱਪਲ)-ਦੱਖਣੀ ਹਲਕਾ ਵਿਖੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਅਤੇ ਸਵ. ਪ੍ਰਧਾਨ ਮੰਤਰੀ, ਇਮਾਨਦਾਰੀ ਤੇ ਸਾਦਗੀ ਦੇ ਪੁੰਜ ਲਾਲ ਬਹਾਦੁਰ ਸ਼ਾਸਤਰੀ ਦਾ ਜਨਮ ਦਿਨ ਜ਼ਿਲ੍ਹਾ ਕਾਂਗਰਸ ਕਮੇਟੀ ਓ.
ਹ
ਹਲਕਾ ਦੱਖਣੀ ਵਿਖੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਅਤੇ ਸਵ. ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਦਾ ਜਨਮ ਦਿਵਸ ਮਨਾਉਂਦੇ ਹੋਏ ਸੀਨੀਅਰ ਕਾਂਗਰਸੀ ਨੇਤਾ ਕ੍ਰਿਸ਼ਨ ਕੁਮਾਰ ਬਾਵਾ, ਵਰਿੰਦਰ ਭੱਲਾ ਅਤੇ ਹੋਰ। ਤਸਵੀਰ-ਕੁਲਵੰਤ ਸਿੰਘ ਸੱਪਲ
03-10-2026
ਡਾਬਾ/ਲੁਹਾਰਾ, 2 ਅਕਤੂਬਰ (ਕੁਲਵੰਤ ਸਿੰਘ ਸੱਪਲ)-ਦੱਖਣੀ ਹਲਕਾ ਵਿਖੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਅਤੇ ਸਵ. ਪ੍ਰਧਾਨ ਮੰਤਰੀ, ਇਮਾਨਦਾਰੀ ਤੇ ਸਾਦਗੀ ਦੇ ਪੁੰਜ ਲਾਲ ਬਹਾਦੁਰ ਸ਼ਾਸਤਰੀ ਦਾ ਜਨਮ ਦਿਨ ਜ਼ਿਲ੍ਹਾ ਕਾਂਗਰਸ ਕਮੇਟੀ ਓ.ਬੀ.ਸੀ. ਦੇ ਪ੍ਰਧਾਨ ਵਰਿੰਦਰ ਭੱਲਾ ਦੇ ਦਫ਼ਤਰ ਵਿਖੇ ਮਨਾਇਆ ਗਿਆ, ਜਿਸ ਵਿਚ ਹਲਕੇ ਦੀ ਲੰਮੇ ਸਮਾਂ ਤੋਂ ਸੇਵਾ ਕਰਨ ਵਾਲੇ ਸੀਨੀਅਰ ਕਾਂਗਰਸੀ ਨੇਤਾ ਕ੍ਰਿਸ਼ਨ ਕੁਮਾਰ ਬਾਵਾ ਕੋਆਰਡੀਨੇਟਰ ਏ.ਆਈ.ਸੀ.ਸੀ (ਓ.ਬੀ.ਸੀ) ਇੰਚਾਰਜ ਹਿਮਾਚਲ ਪ੍ਰਦੇਸ਼ ਮੁੱਖ ਤੌਰ ‘ਤੇ ਪਹੁੰਚੇ। ਇਸ ਸਮੇਂ ਮਾਸਟਰ ਹਰੀਦੇਵ ਬਾਵਾ, ਜਨਰਲ ਸਕੱਤਰ ਅਮਿਤ ਕੁਮਾਰ, ਮਮਤਾ ਰਾਣੀ ਅਤੇ ਦੀਪਕ ਪੰਡਿਤ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਇਸ ਸਮੇਂ ਬੋਲਦੇ ਬਾਵਾ ਨੇ ਕਿਹਾ ਕਿ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੀ ਸੋਚ, ਸੱਚਾਈ, ਸਪਸ਼ਟਤਾ, ਸਾਦਗੀ ਅਤੇ ਜਿਨ੍ਹਾਂ ਨੇ ਅਹਿੰਸਾ ਦੇ ਰਸਤੇ ‘ਤੇ ਚੱਲ ਕੇ ਸੰਘਰਸ਼ ਕਰਕੇ ਭਾਰਤ ਦੀ ਆਜ਼ਾਦੀ ਲਈ ਅਹਿਮ ਭੂਮਿਕਾ ਨਿਭਾਈ, ਉਨ੍ਹਾਂ ਵਲੋਂ ਚਲਾਈ ਨਾ-ਮਿਲਵਰਤਨ ਲਹਿਰ, ਡਾਂਡੀ ਮਾਰਚ ਸਭ ਆਜ਼ਾਦੀ ਲਈ ਸਹਾਇਕ ਬਣੇ। ਉਨ੍ਹਾਂ ਕਿਹਾ ਕਿ ਲਾਲ ਬਹਾਦਰ ਸ਼ਾਸਤਰੀ ਦਾ ਜੀਵਨ ਸੱਚਾਈ, ਸਾਦਗੀ ਦਾ ਸੰਦੇਸ਼ ਦਿੰਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇ ਚੋਣ ਕਮਿਸ਼ਨ ਵਲੋਂ ਭਾਜਪਾ ਸਰਕਾਰ ਨੂੰ ਬਣੇ ਰੱਖਣ ਲਈ ਜੋ ਈ.ਵੀ.ਐਮ. ਰਾਹੀਂ ਵੋਟ ਚੋਰੀ ਦਾ ਰਸਤਾ ਅਪਣਾਇਆ, ਇਸ ਨੇ ਭਾਰਤੀ ਲੋਕਤੰਤਰ ਨੂੰ ਵੱਡੀ ਸੱਟ ਮਾਰੀ ਹੈ ਤੇ ਚੋਣ ਕਮਿਸ਼ਨ ਨੇ ਲੱਖ ਵੋਟਾਂ ਕੱਟ ਕੇ ਭਾਰਤ ਦੇ ਵੋਟਰਾਂ ਤੋਂ ਉਨ੍ਹਾਂ ਦਾ ਹੱਕ ਖੋਹਿਆ ਹੈ, ਜਿਸ ਲਈ ਚੋਣ ਕਮਿਸ਼ਨ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਇਸ ਸਮੇਂ ਬਾਵਾ ਨੇ ਕਿਹਾ ਕਿ ਗ੍ਰਹਿ ਮੰਤਰੀ 2029 ਤੱਕ ਨਸ਼ਾ ਖ਼ਤਮ ਕਰਨ ਦੀ ਗੱਲ ਕਰਦੇ ਹਨ। ਕੀ ਜਿੱਥੇ ਭਾਜਪਾ ਦੀਆਂ ਸਰਕਾਰਾਂ ਹਨ, ਨਸ਼ਾ ਖ਼ਤਮ ਹੋ ਗਿਆ? ਬਾਵਾ ਨੇ ਕਿਹਾ ਕਿ ‘ਆਪ’ ਦੀ ਸਰਕਾਰ ਨੇ ਪੰਜਾਬ ਨੂੰ ਦਿੱਲੀ, ਰਾਜਸਥਾਨ, ਹਿਮਾਚਲ ਵਾਲਿਆਂ ਦੇ ਹਵਾਲੇ ਕਰ ਦਿੱਤਾ ਹੈ, ਜੋ ‘ਆਪ’ ਦੇ ਵਰਕਰਾਂ ਨੂੰ ਮਾਣ (ਅਹੁਦੇ) ਮਿਲਣੇ ਚਾਹੀਦੇ ਸੀ, ਉਹ ਬਾਹਰਲੇ ਲੈ ਗਏ। ‘ਆਪ’ ਦੇ ਵਰਕਰ ਤਾਂ ਤਾੜੀਆਂ ਮਾਰਨ ਜੋਗੇ ਰਹਿ ਗਏ। ਇਸ ਸਮੇਂ ਲਲਿਤਾ ਦੇਵੀ, ਪ੍ਰਵੇਸ਼ ਕੁਮਾਰ, ਰਾਜ ਕੁਮਾਰ, ਸ਼ੰਕਰ ਭੱਲਾ ਯੂਥ ਨੇਤਾ ਆਦਿ ਹਾਜ਼ਰ ਸਨ।