28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਬੈਂਕ ਨਾਲ ਧੋਖਾਧੜੀ ਕਰਨ ਦੇ ਮਾਮਲੇ ਵਿਚ 12 ਕਾਰੋਬਾਰੀਆਂ ਖ਼ਿਲਾਫ਼ ਕੇਸ ਦਰਜ

ਲੁਧਿਆਣਾ , 27 ਸਤੰਬਰ ( ਪਰਮਿੰਦਰ ਸਿੰਘ ਆਹੂਜਾ )- ਪੁਲਿਸ ਨੇ ਬੈਂਕ ਨਾਲ ਧੋਖਾਧੜੀ ਕਰਨ ਦੇ ਮਾਮਲੇ ਵਿਚ 12 ਕਾਰੋਬਾਰੀਆਂ ਖਿਲਾਫ ਕੇਸ ਦਰਜ ਕੀਤਾ ਹੈ । ਪੁਲਿਸ ਵਲੋਂ ਇਹ ਕਾਰਵਾਈ ਪੰਜਾਬ ਗ੍ਰਾਮੀਣ ਬੈਂਕ ਬਹਾਦਰ ਕੇ ਰੋਡ ਦੇ ਮੈਨੇਜਰ ਰਜਤ ਮੁੰਜਾਲ ਦੀ ਸ਼ਿਕਾਇਤ ‘ ਤੇ ਅਮਲ ਵਿਚ ਲਿਆਂਦੀ ਹੈ ਅਤੇ ਇਸ ਸਬੰਧੀ ਪੁਲਿਸ ਨੇ ਰਮਨਦੀਪ ਸਿੰਘ , ਸ਼ਰਮੀਲਾ ਤਿਰਪਾਠੀ , ਮੀਨਾ ਕੁਮਾਰੀ , ਸ਼ੁਭਮ ਸ਼ਰਮਾ , ਤਰਵਿੰਦਰਜੀਤ ਸਿੰਘ , ਮਨਪ੍ਰੀਤ ਸਿੰਘ , ਪੰਕਜ ਬੱਬਰ , ਰਾਹੁਲ , ਸੂਬਮ , ਡੋਗਰਾ ਅਤੇ ਜਤਿਨ ਅਰੋੜਾ ਖਿਲਾਫ ਕੇਸ ਦਰਜ ਕੀਤਾ ਹੈ ।

ਅਜੀਤ ਡੈਸਕ 28-09-2026
ਲੁਧਿਆਣਾ , 27 ਸਤੰਬਰ ( ਪਰਮਿੰਦਰ ਸਿੰਘ ਆਹੂਜਾ )- ਪੁਲਿਸ ਨੇ ਬੈਂਕ ਨਾਲ ਧੋਖਾਧੜੀ ਕਰਨ ਦੇ ਮਾਮਲੇ ਵਿਚ 12 ਕਾਰੋਬਾਰੀਆਂ ਖਿਲਾਫ ਕੇਸ ਦਰਜ ਕੀਤਾ ਹੈ । ਪੁਲਿਸ ਵਲੋਂ ਇਹ ਕਾਰਵਾਈ ਪੰਜਾਬ ਗ੍ਰਾਮੀਣ ਬੈਂਕ ਬਹਾਦਰ ਕੇ ਰੋਡ ਦੇ ਮੈਨੇਜਰ ਰਜਤ ਮੁੰਜਾਲ ਦੀ ਸ਼ਿਕਾਇਤ ‘ ਤੇ ਅਮਲ ਵਿਚ ਲਿਆਂਦੀ ਹੈ ਅਤੇ ਇਸ ਸਬੰਧੀ ਪੁਲਿਸ ਨੇ ਰਮਨਦੀਪ ਸਿੰਘ , ਸ਼ਰਮੀਲਾ ਤਿਰਪਾਠੀ , ਮੀਨਾ ਕੁਮਾਰੀ , ਸ਼ੁਭਮ ਸ਼ਰਮਾ , ਤਰਵਿੰਦਰਜੀਤ ਸਿੰਘ , ਮਨਪ੍ਰੀਤ ਸਿੰਘ , ਪੰਕਜ ਬੱਬਰ , ਰਾਹੁਲ , ਸੂਬਮ , ਡੋਗਰਾ ਅਤੇ ਜਤਿਨ ਅਰੋੜਾ ਖਿਲਾਫ ਕੇਸ ਦਰਜ ਕੀਤਾ ਹੈ । ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤ ਕਰਤਾ ਨੇ ਉਕਤ ਕਥਿਤ ਦੋਸ਼ੀਆਂ ਉੱਪਰ ਕਰਜ਼ੇ ਦੇ ਮਾਮਲੇ ਵਿਚ ਬੈਂਕ ਨਾਲ ਧੋਖਾਧੜੀ ਕਰਨ ਦਾ ਦੋਸ਼ ਲਗਾਇਆ ਹੈ । ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ । ਕੁੱਟਮਾਰ ਦੇ ਮਾਮਲੇ ਪੁਲਿਸ ਨੇ ਰਾਜ ਕਮਲ ਵਾਸੀ ਫਲਾਵਰ ਇਨਕਲੇਵ ਦੀ ਸ਼ਿਕਾਇਤ ਤੇ ਨਵੀ , ਹਰਮਨ , ਪੱਪੂ , ਸ਼ੁਭਮ , ਅਨਮੋਲ , ਪ੍ਰਹਲਾਦ ਅਤੇ ਚਾਰ ਹੋਰਨਾਂ ਖਿਲਾਫ ਕੇਸ ਦਰਜ ਕੀਤਾ ਹੈ । ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤ ਕਰਤਾ ਨੇ ਉਕਤ ਕਥਿਤ ਦੋਸ਼ੀਆਂ ਉੱਤੇ ਉਸਦੀ ਕੁੱਟਮਾਰ ਕਰਨ ਦਾ ਦੋਸ਼ ਲਗਾਇਆ ਹੈ । ਪੁਲਿਸ ਵਲੋਂ ਕਥਿਤ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ । ਲੜਾਈ ਦਾ ਕਾਰਨ ਨਿੱਜੀ ਰੰਜਿਸ਼ ਦੱਸਿ ਆ ਜਾ ਰਿਹਾ ਹੈ । ਦੂਜੇ ਮਾਮਲੇ ਵਿੱਚ ਪੁਲਿਸ ਨੇ ਆਜ਼ਾਦ ਨਗਰ ਦੇ ਰਹਿਣ ਵਾਲੇ ਸੁਰੇਸ਼ ਕੁਮਾਰ ਦੀ ਸ਼ਿਕਾਇਤ ‘ ਤੇ ਲਵਿਸ਼ ਕਰਿਸ਼ ਅਤੇ ਚਾਰ ਹੋਰਨਾਂ ਖਿਲਾਫ਼ ਕੇਸ ਦਰਜ ਕੀਤਾ ਹੈ । ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤ ਕਰਤਾ ਨੇ ਉਕਤ ਕਥਿਤ ਦੋਸ਼ੀਆ ਉੱਤੇ ਉਸਦੀ ਕੁੱਟਮਾਰ ਕਰਨ ਦਾ ਦੋਸ਼ ਲਗਾਇਆ ਹੈ । ਲੜਾਈ ਦਾ ਕਾਰਨ ਨੌਜਵਾਨਾਂ ਦੀ ਆਪਸੀ ਰੰਜਿਸ਼ ਦੱਸਿਆ ਜਾਂਦਾ ਹੈ । ਗਾਂਜਾ ਸਮੇਤ ਕਾਬੂ ਪੁਲਿਸ ਨੇ ਪ੍ਰਹਲਾਦ ਪ੍ਰਸ਼ਾਦ ਵਾਸੀ ਪਿੰਡ ਨੀਚੀ ਮੰਗਲੀ ਨੂੰ ਕਾਬੂ ਕਰਕੇ ਉਸਦੇ ਕਬਜ਼ੇ ਵਿੱਚੋਂ 200 ਗ੍ਰਾਮ ਗਾਂਜਾ ਬਰਾਮਦ ਕੀਤਾ ਹੈ । ਪੁਲਿਸ ਵਲੋਂ ਕਥਿਤ ਦੋਸ਼ੀ ਖਿਲਾਫ ਕੇਸ ਦਰਜ ਕੀਤਾ ਗਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ । ਕਥਿਤ ਦੋਸ਼ੀ ਪਿਛਲੇ ਕਾਫੀ ਸਮੇਂ ਤੋਂ ਇਸ ਧੰਦੇ ਵਿਚ ਸੀ ।
ਪਿਛਲੀ ਖ਼ਬਰ ਐਸਿਡ ਰਿਫਲਕਸ ਜਾਂ ਛਾਤੀ ਵਿੱਚ ਜਲਣ ਦੇ ਇਲਾਜ ਲਈ ਨਿਯਮਤ ਤੌਰ ’ਤੇ ਦਵਾਈ ਲੈਣੀ ਬਹੁਤ ਜ਼ਰੂਰੀ - ਡਾ. ਮਯੂਰ ਲੂਥਰਾ ਅਗਲੀ ਖ਼ਬਰ ਸੜਕ ਹਾਦਸੇ ਵਿਚ 19 ਸਾਲਾਂ ਨੌਜਵਾਨ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।