25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਸਟਾਰਟਅਪ ਬਲੂਪ੍ਰਿੰਟ : ਆਈਡੀਆ ਤੋਂ ਇਨਵੈਸਟਮੈਂਟ ਤੱਕ ’ ਵਿਸ਼ੇ ’ ਤੇ ਕਰਵਾਇਆ ਵਿਸ਼ੇਸ਼ ਲੈਕਚਰ

ਲੁਧਿਆਣਾ, 24 ਸਤੰਬਰ (ਜਸਵਿੰਦਰ ਸਿੰਘ)-ਗੁਰੂ ਨਾਨਕ ਖਾਲਸਾ ਕਾਲਜ ਦੇ ਪਲੇਸਮੈਂਟ ਸੈਲ ਵਲੋਂ ਆਈ ਐਸ. ਬੀ.

ਪ੍ਰੋਫੈਸਰ ਸ੍ਰੀ ਨਿਵਾਸਨ ਦਾ ਸਨਮਾਨ ਕਰਦੇ ਹੋਏ ਪ੍ਰਿੰਸੀਪਲ ਡਾਕਟਰ ਮਨੀਤਾ ਕਾਹਲੋਂ। ਅਜੀਤ ਤਸਵੀਰ 25-09-2026
ਲੁਧਿਆਣਾ, 24 ਸਤੰਬਰ (ਜਸਵਿੰਦਰ ਸਿੰਘ)-ਗੁਰੂ ਨਾਨਕ ਖਾਲਸਾ ਕਾਲਜ ਦੇ ਪਲੇਸਮੈਂਟ ਸੈਲ ਵਲੋਂ ਆਈ ਐਸ.ਬੀ. ਐਂਡ ਐਮ. ਦੇ ਸਹਿਯੋਗ ਨਾਲ ਸਟਾਰਟ ਅੱਪ ਬਲੂਪ੍ਰਿੰਟ ਆਈਡੀਆ ਤੋਂ ਇਨਵੈਸਟਮੈਂਟ ਵਿਸ਼ੇ ‘ਤੇ ਇਕ ਵਿਸ਼ੇਸ਼ ਲੈਕਚਰ ਕਰਵਾਇਆ ਗਿਆ। ਲੈਕਚਰ ਦੇ ਮੁੱਖ ਵਕਤਾ ਪ੍ਰੋ: ਮਧੁਸੂਦਨ (ਮਧੂ) ਕਾਲੇਲੇ ਸ਼੍ਰੀਨਿਵਾਸਨ ਸਨ, ਜੋ ਟੈਕਨਾਲੋਜੀ, ਏਆਈ ਅਤੇ ਡਿਜੀਟਲ ਟ੍ਰਾਂਸਫਾਰਮੇਸ਼ਨ ਦੇ ਮਾਹਿਰ, ਸਟਾਰਟਅੱਪ ਮੈਂਟਰ ਅਤੇ ਮੈਨੇਜਮੈਂਟ ਐਜੂਕੇਟਰ ਹਨ। ਪ੍ਰੋ. ਸ਼੍ਰੀਨਿਵਾਸਨ ਨੇ ਵਿਦਿਆਰਥੀਆਂ ਨੂੰ ਸਟਾਰਟਅੱਪ ਦੀ ਯਾਤਰਾ, ਨਵੇਂ ਵਿਚਾਰਾਂ ਦੀ ਸਿਰਜਣਾ, ਮਾਰਕੀਟ ਦੀਆਂ ਲੋੜਾਂ, ਉਤਪਾਦ ਵਿਕਾਸ, ਬਿਜ਼ਨਸ ਮਾਡਲ, ਨਵੀਨਤਾ ਅਤੇ ਨਿਵੇਸ਼ ਦੇ ਮੌਕਿਆਂ ਬਾਰੇ ਮਹੱਤਵਪੂਰਨ ਜਾਣਕਾਰੀ ਦਿੱਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਉਦਮੀ ਸੋਚ ਵਿਕਸਿਤ ਕਰਨ ਅਤੇ ਨਵੀਆਂ ਤਕਨੀਕਾਂ ਦੀ ਵਰਤੋਂ ਕਰਕੇ ਆਪਣੇ ਵਿਚਾਰਾਂ ਨੂੰ ਸਫਲ ਕਾਰੋਬਾਰੀ ਉਪਰਾਲਿਆਂ ਵਿਚ ਬਦਲਣ ਲਈ ਪ੍ਰੇਰਿਤ ਕੀਤਾ। ਵਿਦਿਆਰਥੀਆਂ ਦੀ ਸਰਗਰਮ ਭਾਗੀਦਾਰੀ ਅਤੇ ਪ੍ਰਸ਼ਨ-ਉਤਰ ਸੈਸ਼ਨ ਨੇ ਪ੍ਰੋਗਰਾਮ ਨੂੰ ਹੋਰ ਪ੍ਰਭਾਵਸ਼ਾਲੀ ਬਣਾਇਆ। ਪ੍ਰੋਗਰਾਮ ਦਾ ਸੰਚਾਲਨ ਪਲੇਸਮੈਂਟ ਕੋਆਰਡੀਨੇਟਰ ਡਾ. ਨੀਤੂ ਪ੍ਰਕਾਸ਼ ਅਤੇ ਡਾ. ਨਿਧੀ ਸ਼ਰਮਾ ਵਲੋਂ ਕੀਤਾ ਗਿਆ। ਪ੍ਰਿੰਸੀਪਲ ਡਾ. ਮਨੀਤਾ ਕਾਹਲੋਂ ਨੇ ਪ੍ਰੋ. ਸ਼੍ਰੀਨਿਵਾਸਨ ਦਾ ਧੰਨਵਾਦ ਕਰਦਿਆਂ ਉਦਮਤਾ, ਨਵੀਨਤਾ ਅਤੇ ਉਦਯੋਗ-ਮੁਖੀ ਸਿੱਖਿਆ ਦੀ ਮਹੱਤਤਾ ‘ਤੇ ਜ਼ੋਰ ਦਿੱਤਾ।
ਪਿਛਲੀ ਖ਼ਬਰ ਪੀ.ਏ.ਯੂ. ਦੇ ਵਿਦਿਆਰਥੀਆਂ ਲਈ ਕਰਵਾਇਆ ਵਿਸ਼ੇਸ਼ ਜਾਗਰੂਕਤਾ ਭਾਸ਼ਨ ਅਗਲੀ ਖ਼ਬਰ ਹਰਿਆਣੇ ਦੇ ਮੁੱਖ ਮੰਤਰੀ ਨਵੇਂ ਉਦੋਗਿਕ ਪਲਾਂਟ ਦਾ ਨੀਹ ਪੱਥਰ ਰੱਖਣ ਪਟਿਆਲਾ ਪਹੁੰਚੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।