ਭਾਜਪਾ ਲੁਧਿਆਣਾ ਦੀ ਨਵੀਂ ਟੀਮ ਦਾ ਐਲਾਨ
ਲੁਧਿਆਣਾ, 24 ਸਤੰਬਰ (ਭੁਪਿੰਦਰ ਸਿੰਘ ਬੈਂਸ)-ਭਾਰਤੀ ਜਨਤਾ ਪਾਰਟੀ ਲੁਧਿਆਣਾ ਦੇ ਜ਼ਿਲ੍ਹਾ ਪ੍ਰਧਾਨ ਸੁਨੀਲ ਮੌਦਗਿਲ ਨੇ ਸੂਬਾ ਪ੍ਰਧਾਨ ਕੇਵਲ ਸਿੰਘ ਢਿਲੋਂ ਦੀ ਸਹਿਮਤੀ ਨਾਲ ਜ਼ਿਲ੍ਹਾ ਭਾਜਪਾ ਦੀ ਨਵੀਂ ਟੀਮ ਦਾ ਐਲਾਨ ਕੀਤਾ। ਨਵੀਂ ਟੀਮ ਵਿਚ ਵੱਖ-ਵੱਖ ਅਹੁਦਿਆਂ ਲਈ ਆਗੂਆਂ ਨੂੰ ਜਿੰਮਵਾਰੀਆਂ ਸੌਪੀਆਂ ਗਈਆਂ ਹਨ।
ਲੁਧਿਆਣਾ, 24 ਸਤੰਬਰ (ਭੁਪਿੰਦਰ ਸਿੰਘ ਬੈਂਸ)-ਭਾਰਤੀ ਜਨਤਾ ਪਾਰਟੀ ਲੁਧਿਆਣਾ ਦੇ ਜ਼ਿਲ੍ਹਾ ਪ੍ਰਧਾਨ ਸੁਨੀਲ ਮੌਦਗਿਲ ਨੇ ਸੂਬਾ ਪ੍ਰਧਾਨ ਕੇਵਲ ਸਿੰਘ ਢਿਲੋਂ ਦੀ ਸਹਿਮਤੀ ਨਾਲ ਜ਼ਿਲ੍ਹਾ ਭਾਜਪਾ ਦੀ ਨਵੀਂ ਟੀਮ ਦਾ ਐਲਾਨ ਕੀਤਾ। ਨਵੀਂ ਟੀਮ ਵਿਚ ਵੱਖ-ਵੱਖ ਅਹੁਦਿਆਂ ਲਈ ਆਗੂਆਂ ਨੂੰ ਜਿੰਮਵਾਰੀਆਂ ਸੌਪੀਆਂ ਗਈਆਂ ਹਨ। ਨਰਿੰਦਰ ਸਿੰਘ ਮੱਲ੍ਹੀ, ਸੁਮਿਤ ਟੰਡਨ, ਸਰਬਜੀਤ ਸਿੰਘ ਕਾਕਾ, ਗੁਰਦੀਪ ਸਿੰਘ ਨੀਟੂ, ਦਵਿੰਦਰ ਜੱਗੀ, ਸਤਨਾਮ ਸਿੰਘ ਸੇਠੀ,ਸੁਨੈਨਾ ਚੌਧਰੀ, ਮਹੇਸ਼ ਸ਼ਰਮਾ, ਸੰਜੇ ਗੋਸਾਈਂ ਨੂੰ ਜ਼ਿਲ੍ਹਾ ਮੀਤ ਪ੍ਰਧਾਨ ਬਣਾਇਆ ਗਿਆ ਹੈ। ਹਰਸ਼ ਸ਼ਰਮਾ, ਸ਼ੀਨੂ ਚੁੱਘ ਅਤੇ ਕੈਲਾਸ਼ ਚੌਧਰੀ ਨੂੰ ਮਹਾਮੰਤਰੀ ਦੀ ਜਿੰਮੇਵਾਰੀ ਦਿੱਤੀ ਗਈ ਹੈ। ਚੰਦਨ ਗੁਪਤਾ, ਪ੍ਰਵੀਨ ਸ਼ਰਮਾ, ਦੀਪਕ ਗੋਇਲ, ਅਤੁਲ ਜੈਨ, ਧਰਮਿੰਦਰ ਸ਼ਰਮਾ, ਸੰਜੀਵ ਚੌਧਰੀ, ਚੰਦਰਭਾਨ ਚੌਹਾਨ, ਵਿੱਕੀ ਸਹੋਤਾ, ਅਜੇ ਗੌੜ ਅਤੇ ਸੁਨੀਲ ਠਾਕੁਰ ਨੂੰ ਜ਼ਿਲ੍ਹਾ ਸਕੱਤਰ ਬਣਾਇਆ ਗਿਆ ਹੈ। ਬੌਬੀ ਜਿੰਦਲ ਨੂੰ ਖਜਾਨਚੀ ਅਤੇ ਪੰਕਜ ਗੋਇਲ ਤੇ ਰਵੀ ਚੌਰਸੀਆ ਨੂੰ ਸਹਿ ਖਜਾਨਚੀ ਬਣਾਇਆ ਗਿਆ ਹੈ। ਡਾ. ਸਤੀਸ਼ ਕੁਮਾਰ ਨੂੰ ਪ੍ਰੈਸ ਸਕੱਤਰ ਦੀ ਜਿੰਮੇਵਾਰੀ ਮਿਲੀ ਹੈ। ਇੰਦਰ ਅਗਰਵਾਲ ਨੂੰ ਸੈਲ ਕੋਆਰਡੀਨੇਟਰ ਅਤੇ ਨੀਰਜ ਵਰਮਾ ਨੂੰ ਸਹਿ ਸੈਲ ਕਾਰਡੀਨੇਟਰ ਬਣਾਇਆ ਗਿਆ ਹੈ। ਮਨੋਜ ਝਾ ਨੂੰ ਮੁੱਖ ਬੁਲਾਰਾ ਅਤੇ ਡਿੰਪੀ ਮਕੱੜ, ਕੁਸ਼ਾਗਰ ਕਸ਼ਯਪ, ਅਰੁਣ ਗੋਇਲ, ਵਰਿੰਦਰ ਸਹਿਗਲ, ਗੌਰਵ ਅਰੋੜਾ, ਵਿਭੋਗ ਗਰਗ, ਹੈਪੀ ਰੰਧਾਵਾ, ਜਤਿੰਦਰ ਕਤਨਾ ਅਤੇ ਵਿਜੇ ਕੁਮਾਰ ਨੂੰ ਬੁਲਾਰੇ ਬਣਾਇਆ ਗਿਆ ਹੈ। ਲਲਿਤ ਚੌਹਾਨ ਨੂੰ ਸੋਸ਼ਲ ਮੀਡੀਆ ਇੰਚਾਰਜ ਅਤੇ ਲਲਿਤ ਗਰਗ ਨੂੰ ਸਹਿ ਇੰਚਾਰਜ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਮਨੀਸ਼ਾ ਸੈਣੀ ਨੂੰ ਆਈ.ਟੀ. ਇੰਚਾਰਜ, ਪਿੰਕੂ ਸ਼ਰਮਾ ਅਤੇ ਵਿਸ਼ਾਲ ਗੁਲਾਟੀ ਨੂੰ ਸਹਿ ਆਈ.ਟੀ.ਇੰਚਾਰਜ, ਮੁਕੇਸ਼ ਸਾਹਨੀ ਤੇ ਕਮਲ ਸੁਨੇਹਾ ਨੂੰ ਜ਼ਿਲ੍ਹਾ ਕਨਵੀਨਰ, ਸੁਰਿੰਦਰ ਕੌਸ਼ਲ ਨੂੰ ਮਨ ਕੀ ਬਾਤ ਕਨਵੀਨਰ ਅਤੇ ਵਿਪਨ ਵਿਨਾਇਕ ਨੂੰ ਪਬਲਿਸਿਟੀ ਕਨਵੀਨਰ ਬਣਾਇਆ ਗਿਆ ਹੈ। ਮੋਰਚਿਆਂ ਦੀ ਜਿੰਮੇਵਾਰੀ ਤਹਿਤ ਅਜਿੰਦਰ ਸਿੰਘ ਨੂੰ ਜ਼ਿਲ੍ਹਾ ਯੁਵਾ ਮੋਰਚਾ, ਲੀਨਾ ਟਪਾਰੀਆ ਨੂੰ ਜ਼ਿਲ੍ਹਾ ਮਹਿਲਾ ਮੋਰਚਾ ਅਤੇ ਸੁਖਦੇਵ ਸਿੰਘ ਗਿੱਲ ਨੂੰ ਕਿਸਾਨ ਮੋਰਚਾ ਦਾ ਜ਼ਿਲ੍ਹਾ ਪ੍ਰਧਾਨ ਬਣਾਇਆ ਗਿਆ ਹੈ।