25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

‘ ਆਪ’ ਦੇ ਕਾਨੂੰਨੀ ਵਿੰਗ ਦੇ ਸੂਬਾ ਪ੍ਰਧਾਨ ਗਿਆਨ ਸਿੰਘ ਮੁੰਗੋ ਵਲੋਂ ਲੁਧਿਆਣਾ ਬਾਰ ਦਾ ਦੌਰਾ ਵਕੀਲਾਂ ਦੀਆਂ ਮੰਗਾਂ ’ਤੇ ਕੀਤੀ ਚਰਚਾ

ਲੁਧਿਆਣਾ, 24 ਸਤੰਬਰ (ਡਾ. ਤਰਲੋਚਨ ਸਿੰਘ)- ਆਮ ਆਦਮੀ ਪਾਰਟੀ ਦੇ ਲੀਗਲ ਵਿੰਗ ਦੇ ਸੂਬਾ ਪ੍ਰਧਾਨ ਅਤੇ ਪਾਰਟੀ ਦੀ ਨਾਭਾ ਇਕਾਈ ਦੇ ਮੁਖੀ ਐਡਵੋਕੇਟ ਗਿਆਨ ਸਿੰਘ ਮੁੰਗੋ ਨੇ ਅੱਜ ਲੁਧਿਆਣਾ ਬਾਰ ਦਾ ਦੌਰਾ ਕੀਤਾ।

ਆਪ’ ਦੇ ਕਾਨੂੰਨੀ ਵਿੰਗ ਦੇ ਸੂਬਾ ਪ੍ਰਧਾਨ ਗਿਆਨ ਸਿੰਘ ਮੁੰਗੋ ਲੁਧਿਆਣਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ। ਤਸਵੀਰ-ਸੇਵਕ ਸਿੰਘ 25-09-2026
ਲੁਧਿਆਣਾ, 24 ਸਤੰਬਰ (ਡਾ.ਤਰਲੋਚਨ ਸਿੰਘ)- ਆਮ ਆਦਮੀ ਪਾਰਟੀ ਦੇ ਲੀਗਲ ਵਿੰਗ ਦੇ ਸੂਬਾ ਪ੍ਰਧਾਨ ਅਤੇ ਪਾਰਟੀ ਦੀ ਨਾਭਾ ਇਕਾਈ ਦੇ ਮੁਖੀ ਐਡਵੋਕੇਟ ਗਿਆਨ ਸਿੰਘ ਮੁੰਗੋ ਨੇ ਅੱਜ ਲੁਧਿਆਣਾ ਬਾਰ ਦਾ ਦੌਰਾ ਕੀਤਾ। ਇਸ ਦੌਰੇ ਦੌਰਾਨ ਉਨਾਂ ਨੇ ਬਾਰ ਦੇ ਪ੍ਰਧਾਨ ਵਿਪਨ ਸੱਗੜ, ਸਕੱਤਰ ਮਨਿੰਦਰ ਹੀਰ, ਮੀਤ ਪ੍ਰਧਾਨ ਅਨਿਲ ਸੱਗੜ, ਆਮ ਆਦਮੀ ਪਾਰਟੀ ਲੁਧਿਆਣਾ ਲੀਗਲ ਵਿੰਗ ਦੇ ਪ੍ਰਧਾਨ ਐਡਵੋਕੇਟ ਆਕਾਸ਼ ਬਜਾਜ, ਸਕੱਤਰ ਕਮਲਜੀਤ ਸਿੰਘ ਆਨੰਦ ਅਤੇ ਸਮੁੱਚੀ ਟੀਮ ਨਾਲ ਮੁਲਾਕਾਤ ਕੀਤੀ। ਮੁੰਗੋ ਨੇ ਦੱਸਿਆ ਕਿ ਪਾਰਟੀ ਅਤੇ ਪੰਜਾਬ ਸਰਕਾਰ ਦੇ ਨਿਰਦੇਸ਼ਾਂ ’ਤੇ ਉਹਨਾਂ ਨੂੰ ਵਕੀਲਾਂ ਨੂੰ ਦਰਪੇਸ ਮੁੱਦਿਆਂ ’ਤੇ ਚਰਚਾ ਕਰਨ ਲਈ ਸਾਰੀਆਂ 12 ਬਾਰ ਐਸੋਸੀਏਸਨਾਂ ਦਾ ਦੌਰਾ ਕਰਨ ਦੀ ਜਿੰਮੇਵਾਰੀ ਸੌਂਪੀ ਗਈ ਹੈ। ਉਂਨ੍ਹਾਂ ਨੇ ਸਭ ਤੋਂ ਪਹਿਲਾਂ ਲੁਧਿਆਣਾ ਬਾਰ ਜੋ ਕਿ ਸੂਬੇ ਦੀ ਸਭ ਤੋਂ ਵੱਡੀ ਬਾਰ ਐਸੋਸੀਏਸ਼ਨ ਹੈ ਦਾ ਦੌਰਾ ਕੀਤਾ ਹੈ, ਕਿਉਂਕਿ ਇਸ ਵਿਚ ਸੀਨੀਅਰ ਵਕੀਲ ਸ਼ਾਮਿਲ ਹਨ ਅਤੇ ਇੱਥੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਉਨਾਂ ਦੱਸਿਆ ਕਿ ਅੱਜ ਕਈ ਵਕੀਲਾਂ ਦੀਆਂ ਮੰਗਾਂ ’ਤੇ ਚਰਚਾ ਕੀਤੀ ਗਈ। ਸਭ ਤੋਂ ਅਹਿਮ ਮੰਗ, ਜੋ ਲੰਬੇ ਸਮੇਂ ਤੋਂ ਲਟਕੀ ਹੋਈ ਹੈ ‘ਐਡਵੋਕੇਟਸ ਐਕਟ’ ਨਾਲ ਸਬੰਧਤ ਹੈ। ਦੂਜਾ ਵਕੀਲਾਂ ਦੇ ਭਲ ਾਈ ਫੰਡ ਬਾਰੇ, ਬਾਰ ਕੌਂਸਲ ਕੋਲ ਇਸ ਸਮੇਂ ਲਗਭਗ 5 ਕਰੋੜ ਰੁਪਏ ਮੌਜੂਦ ਹਨ। ਮੰਗ ਇਹ ਹੈ ਕਿ ਸਰਕਾਰ ਵਾਧੂ 10 ਕਰੋੜ ਰੁਪਏ ਦਾ ਯੋਗਦਾਨ ਪਾਵੇ ਤਾਂ ਜੋ ਵਕੀਲਾਂ ਦੀ ਮੌਤ ਤੋਂ ਬਾਅਦ ਦਿੱਤੀ ਜਾਣ ਵਾਲੀ ਰਾਸ਼ੀ ਨੂੰ 2 ਲੱਖ ਰੁਪਏ ਤੋਂ ਵਧਾ ਕੇ 4 ਲੱਖ ਰੁਪਏ ਕੀਤਾ ਜਾ ਸਕੇ। ਇਸ ਤੋਂ ਇਲਾਵਾ ਕਈ ਫੈਸਲਿਆਂ ਨੂੰ ਤੁਰੰਤ ਲਾਗੂ ਕਰਨ ਦੀ ਮੰਗ ਕੀਤੀ ਗਈ, ਜਿਵੇਂ ਕਿ 10 ਲੱਖ ਰੁਪਏ ਦੀ ਮੈਡੀਕਲ ਬੀਮਾ ਯੋਜਨਾ (ਜੋ ਕੇਰਲ ਸਰਕਾਰ ਦੀ ਯੋਜਨਾ ’ਤੇ ਆਧਾਰਿਤ ਹੋਵੇ), ਬਰਾਬਰ ਦੀਆਂ ਗ੍ਰਾਂਟਾਂ ਦੀ ਵਿਵਸਥਾ ਉਪ-ਮੰਡਲ ਬਾਰ ਐਸੋਸੀਏਸਨਾਂ ਲਈ 50 ਲੱਖ ਰੁਪਏ ਅਤੇ ਸਾਰੀਆਂ ਜ਼ਿਲਾ ਬਾਰ ਐਸੋਸੀਏਸਨਾਂ ਲਈ 1 ਕਰੋੜ ਰੁਪਏ ਜਮੀਨੀ ਮਾਲੀਆ ਐਕਟ ਵਿਚ ਸੋਧਾਂ ਅਤੇ ਵਕੀਲਾਂ ਦੇ ਚੈਂਬਰਾਂ ਲਈ ਬਿਜਲੀ ਕੁਨੈਕਸ਼ਨਾਂ ਦੀ ਸ਼੍ਰੇਣ ੀ ਨੂੰ ਵਪਾਰਕ ਤੋਂ ਘਰੇਲੂ ਵਿੱਚ ਤਬਦੀਲ ਕਰਨਾ ਸ਼ਾਮਿਲ ਹਨ। ਉਨਾਂ ਕਿਹਾ ਕਿ ਉਹ ਲੁਧਿਆਣਾ ਬਾਰ ਦੀਆਂ ਸਥਾਨਕ ਮੰਗਾਂ ਨੂੰ ਸਰਕਾਰ ਤੱਕ ਪਹੁੰਚਾਉਣ ਲਈ ਵੀ ਤੁਰੰਤ ਯਤਨ ਕਰਨਗੇ। ਮੀਟਿੰਗ ਦੌਰਾਨ ਆਮ ਆਦਮੀ ਪਾਰਟੀ ਦੀ ਲੁਧਿਆਣਾ ਲੀਗਲ ਵਿੰਗ ਦੇ ਪ੍ਰਧਾਨ ਆਕਾਸ਼ ਬਜਾਜ ਨੇ ਸਰਕਾਰ ਤੋਂ 104 ਚੈਂਬਰਾਂ ਦੀ ਉਸਾਰੀ ਲਈ ਲੋੜੀਂਦੇ ਫੰਡ ਤੁਰੰਤ ਜਾਰੀ ਕਰਨ ਦੀ ਮੰਗ ਕੀਤੀ। ਮੀਟਿੰਗ ਵਿਚ ਪ੍ਰਭਾਕਰਨ ਸਿੰਘ, ਵਰੁਣ ਗੁਪਤਾ, ਸਰਤਾਜ ਸਿੱਧੂ, ਰਜਤ ਸ਼ਰਮਾ, ਗੁਰਪ੍ਰੀਤ ਸੈਣੀ, ਕੇ.ਕੇ.ਐਸ. ਬਜਾਜ, ਰਾਣਾ ਚੰਦ, ਅਮਰਵੀਰ ਸਿੰਘ ਰਾਏ, ਚੇਤਨ ਵਰਮਾ, ਵਿਜੇ ਬੀ.ਵਰਮਾ, ਗੁਰਕਿਰਪਾਲ ਸਿੰਘ ਗਿੱਲ, ਹਰੀਸ਼ ਰਾਏ ਢਾਂਡਾ, ਰਾਹੁਲ ਕੁਮਾਰ, ਗਗਨਦੀਪ ਸਿੰਘ ਸੈਣੀ, ਰਮੇਸ਼ ਕਪੂਰ, ਹਨੀ ਵਰਮਾ, ਵਰਿੰਦਰ ਖਾਰਾ, ਅਬਦੁਲ ਕਾਦਿਰ, ਨਿਪੁਨ ਡੋਗਰਾ, ਮਮਤਾ ਕੌੜਾ, ਸਿਧਾਰਥ ਸ਼ਾਰਦਾ, ਦੀਪਿਕਾ, ਹਰਜੀਤ ਕੌਰ, ਸਾਲਿਨੀ ਸ਼ਰਮਾ, ਜਤਿੰਦਰ ਅਰੋੜਾ, ਵਰੁਣ ਜੈਨ, ਮੰਨਨ ਬੇਰੀ, ਕੋਨਾਰਕ ਸ਼ਰਮਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਗੁਰੂ ਨਾਨਕ ਪਬਲਿਕ ਸਕੂਲ ਵਿਖੇ ਵਿਸ਼ਵ ਪੰਜਾਬੀ ਦਿਵਸ ਮਨਾਇਆ ਅਗਲੀ ਖ਼ਬਰ ਪਿੰਡ ਤਲਵੰਡੀ ਕਲਾਂ ਦੇ ਪੰਜ ਢੇਰਾਂ ਵਿਚ ਵਿਕ ਰਹੇ ਚਿੱਟੇ ਨਾਲ ਨੌਜਵਾਨਾਂ ਦਾ ਭਵਿੱਖ ਖ਼ਤਰੇ ’ਚ-ਆਜ਼ਾਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।