23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਬਲਾਕ ਸੰਮਤੀ ਮੈਂਬਰ ਸੁਖਮੀਤ ਸਿੰਘ ਖੰਨਾ ਦੀ ਅਗਵਾਈ ਹੇਠ ਜਸਦੇਵ ਨਗਰ ਵਿਖੇ ਖ਼ੂਨਦਾਨ ਕੈਂਪ ਲਗਾਇਆ

ਆਲਮਗੀਰ, 22 ਸਤੰਬਰ (ਜਰਨੈਲ ਸਿੰਘ ਪੱਟੀ)-ਵਿਧਾਨ ਸਭਾ ਹਲਕਾ ਗਿੱਲ ਅਧੀਨ ਆਉਂਦੇ ਸਥਾਨਕ ਜਸਦੇਵ ਨਗਰ ਵਿਖੇ ਬਲਾਕ ਸੰਮਤੀ ਮੈਂਬਰ ਸੁਖਮੀਤ ਸਿੰਘ ਖੰਨਾ ਦੀ ਰਹਿਨੁਮਾਈ ਹੇਠ ਪੀ. ਡੀ.

ਅਜੀਤ ਡੈਸਕ 23-09-2026
ਆਲਮਗੀਰ, 22 ਸਤੰਬਰ (ਜਰਨੈਲ ਸਿੰਘ ਪੱਟੀ)-ਵਿਧਾਨ ਸਭਾ ਹਲਕਾ ਗਿੱਲ ਅਧੀਨ ਆਉਂਦੇ ਸਥਾਨਕ ਜਸਦੇਵ ਨਗਰ ਵਿਖੇ ਬਲਾਕ ਸੰਮਤੀ ਮੈਂਬਰ ਸੁਖਮੀਤ ਸਿੰਘ ਖੰਨਾ ਦੀ ਰਹਿਨੁਮਾਈ ਹੇਠ ਪੀ.ਡੀ.ਜੀ. ਦੀ ਯਾਦ ਵਿਚ ਸਟੈਂਪ ਫਾਊਂਡੇਸ਼ਨ ਵਲੋਂ ਟੀ.ਸੀ.ਆਈ. ਦੇ ਸਹਿਯੋਗ ਨਾਲ ਖ਼ੂਨਦਾਨ ਕੈਂਪ ਲਗਾਇਆ ਗਿਆ। ਖ਼ੂਨਦਾਨ ਕੈਂਪ ਦੇ ਉਦਘਾਟਨ ਮੌਕੇ ਮੈਂਬਰ ਖੰਨਾ ਨੇ ਕਿਹਾ ਕਿ ਖ਼ੂਨਦਾਨੀਆਂ ਵਲੋਂ ਦਾਨ ਕੀਤੇ ਗਏ ਖ਼ੂਨ ਦੇ ਇਕ ਯੂਨਿਟ ਨਾਲ ਤਿੰਨ ਜ਼ਿੰਦਗੀਆਂ ਨੂੰ ਬਚਾਇਆ ਜਾ ਸਕਦਾ ਹੈ। ਉਨ੍ਹਾਂ ਨੇ ਹਾਜ਼ਰ ਨੌਜਵਾਨ ਵਰਗ ਨੂੰ ਖ਼ੂਨਦਾਨ ਪ੍ਰਤੀ ਪ੍ਰੇਰਿਤ ਕਰਦਿਆਂ ਕਿਹਾ ਕਿ ਨਿਯਮਤ ਤੌਰ ’ਤੇ ਖ਼ੂਨਦਾਨ ਕਰਨ ਨਾਲ ਸਰੀਰ ਹਮੇਸ਼ਾ ਚੁਸਤ, ਦਰੁਸਤ ਤੇ ਫੁਰਤੀਲਾ ਰਹਿੰਦਾ ਹੈ ਅਤੇ ਖ਼ੂਨਦਾਨ ਕਰਨ ਦੇ ਕੁੱਝ ਦਿਨਾਂ ਦੌਰਾਨ ਹੀ ਸਰੀਰ ਆਪਣੇ ਖ਼ੂਨ ਦੀ ਘਾਟ ਨੂੰ ਪੂਰਾ ਕਰ ਲੈਂਦਾ ਹੈ। ਕੈਂਪ ਦੌਰਾਨ ਵੱਡੀ ਗਿਣਤੀ ਵਿਚ ਖ਼ੂਨਦਾਨ ਕਰਨ ਵਾਲੇ ਖ਼ੂਨਦਾਨੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਕੈਂਪ ਦੌਰਾਨ ਪ੍ਰਧਾਨ ਨਰਿੰਦਰ ਸਿੰਘ, ਗੁਰਮੁਖ ਸਿੰਘ, ਪ੍ਰਵੀਨ ਬਾਂਸਲ, ਰਵਿੰਦਰ ਸਿੰਘ ਉੱਭੀ, ਸੁਖਵਿੰਦਰ ਸਿੰਘ, ਇੰਦਰਜੀਤ ਸਿੰਘ ਡੇਹਲੋਂ, ਗੁਰਦੀਪ ਸਿੰਘ, ਗੁਰਪ੍ਰੀਤ ਉਭੀ, ਸਤਿਨਾਮ ਕਲਸੀ, ਭੁਪਿੰਦਰ ਕਲਸੀ, ਭੁਪਿੰਦਰ ਸਿੰਘ, ਮਨਦੀਪ ਸਿੰਘ, ਜਸਵੀਰ ਨੰਨੜੇ, ਜਤਿੰਦਰਪਾਲ ਗਾਬੜੀਆ, ਸੰਦੀਪ ਸਿੰਘ ਮਾਨ, ਮਨੀ, ਸਨੀ, ਸੁਖਵਿੰਦਰ ਕੌਰ, ਨਵਨੀਤ ਕੌਰ, ਵਨਜੀਤ ਕੌਰ, ਰਾਜਿੰਦਰ ਕੌਰ, ਹਰਜਿੰਦਰ ਕੌਰ, ਨਵਜੋਤ ਕੌਰ ਸਮੇਤ ਵੱਡੀ ਗਿਣਤੀ ਵਿਚ ਖ਼ੂਨਦਾਨੀ ਹਾਜ਼ਰ ਸਨ।
ਪਿਛਲੀ ਖ਼ਬਰ ਗੁਰੂ ਨਾਨਕ ਸਟੇਡੀਅਮ ’ ਚ 4 ਤੋਂ 10 ਅਕਤੂਬਰ ਤੱਕ ਅਗਨੀਵੀਰ ਭਰਤੀ ਰੈਲੀ ਅਗਲੀ ਖ਼ਬਰ ਲੋਕ ਅੱਜ ਵੀ ਅਕਾਲੀ ਦਲ ਦਲ ( ਬ ) ਦੇ ਕੀਤੇ ਕੰਮਾਂ ਯਾਦ ਕਰਦੇ ਹਨ - ਨਰੇਸ਼ ਧੀਂਗਾਨ ਵਿਧਾਇਕ ਜੀਵਨ ਸਿੰਘ ਸੰਗੋਵਾਲ ਦੀ ਅਗ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।