ਹਲਕਾ ਦੱਖਣੀ ਵਿਚ ਕੋਈ ਗੈਰ - ਕਾਨੂੰਨੀ ਕਾਰਵਾਈ ਨਹੀਂ ਚੱਲਣ ਦਿੱਤੀ ਜਾਵੇਗੀ - ਵਿਧਾਇਕਾ ਛੀਨਾ ਗੈਰ-ਕਾਨੂੰਨੀ ਲਾਟਰੀ ਤੇ ਦੜੇ ਸੱਟੇ ਦੀ ਦੁਕਾਨ ਨੂੰ ਕਰਵਾਇਆ ਬੰਦ
ਡਾਬਾ/ਲੁਹਾਰਾ, 22 ਸਤੰਬਰ (ਕੁਲਵੰਤ ਸਿੰਘ ਸੱਪਲ)-ਵਿਧਾਨ ਸਭਾ ਹਲਕਾ ਦੱਖਣੀ ਦੀ ਵਿਧਾਇਕਾ ਰਜਿੰਦਰਪਾਲ ਕੌਰ ਛੀਨਾ ਨੇ ਸਥਾਨਕ ਡਾਬਾ ਰੋਡ ਨਜ਼ਦੀਕ ਈਸਟਮੈਨ ਚੌਕ ਵਿਖੇ ਚੱਲ ਰਹੀ ਗੈਰ ਕਾਨੂੰਨੀ ਲਾਟਰੀ ਅਤੇ ਦੜੇ ਸੱਟੇ ਦੀ ਦੁਕਾਨ ’ਤੇ ਕਾਰਵਾਈ ਕਰਦਿਆਂ ਨਾਜਾਇਜ਼ ਲਾਟਰੀ ਵਿਕਰੇਤਾ ਅਤੇ ਲੋਕਾਂ ਨੂੰ ਗੈਰ-ਕਾਨੂੰਨੀ ਲਾਟਰੀ ਖੇਡਦੇ ਰੰਗੇ ਹੱਥੀਂ ਫੜਿਆ। ਵਿਧਾਇਕਾ ਛੀਨਾ ਨੇ ਮੌਕੇ ’ਤੇ ਕੰਗਣਵਾਲ ਪੁਲਿਸ ਚੌਕੀ ਇੰਚਾਰਜ ਨੂੰ ਸੱਦ ਕੇ ਦੁਕਾਨਦਾਰ ਨੂੰ ਪੁਲਿਸ ਹਵਾਲੇ ਕੀਤਾ।
ਅਜੀਤ ਡੈਸਕ
23-09-2026