19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦਾ ਗੁਰਮਤਿ ਸੰਗੀਤ ਅਦਾਰਾ ਨੌਜਵਾਨਾਂ ਨੂੰ ਰਾਗਾਂ ਸਹਿਤ ਕੀਰਤਨ ਦੀ ਸਿਖਲਾਈ ਦੇਣ ਵਿਚ ਨਿਰੰਤਰ ਸਰਗਰਮ

ਲੁਧਿਆਣਾ, 18 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਹੈੱਡ ਆਫਿਸ, ਲੁਧਿਆਣਾ ਵਿਖੇ ਚੱਲ ਰਿਹਾ ਭਾਈ ਸਮੁੰਦ ਸਿੰਘ ਗੁਰਮਤਿ ਸੰਗੀਤ ਇੰਸਟੀਚਿਊਟ ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਗੁਰਬਾਣੀ ਕੀਰਤਨ, ਰਾਗ-ਆਧਾਰਿਤ ਕੀਰਤਨ ਅਤੇ ਤਬਲਾ ਵਾਦਨ ਦੀ ਨਿਯਮਤ ਸਿਖਲਾਈ ਦੇ ਰਿਹਾ ਹੈ। ਇੰਸਟੀਚਿਊਟ ਵਲੋਂ ਹਰ ਮਹੀਨੇ ਸੰਗਰਾਂਦ ਦੇ ਪਾਵਨ ਦਿਹਾੜੇ ਸਿਖਿਆਰਥੀਆਂ ਨੂੰ ਆਪਣੀ ਸਿਖਲਾਈ ਦੀ ਪ੍ਰਯੋਗਾਤਮਕ ਪੇਸ਼ਕਾਰੀ ਦਾ ਮੌਕਾ ਵੀ ਦਿੱਤਾ ਜਾਂਦਾ ਹੈ।

ਅਜੀਤ ਡੈਸਕ 19-09-2026
ਲੁਧਿਆਣਾ, 18 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਹੈੱਡ ਆਫਿਸ, ਲੁਧਿਆਣਾ ਵਿਖੇ ਚੱਲ ਰਿਹਾ ਭਾਈ ਸਮੁੰਦ ਸਿੰਘ ਗੁਰਮਤਿ ਸੰਗੀਤ ਇੰਸਟੀਚਿਊਟ ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਗੁਰਬਾਣੀ ਕੀਰਤਨ, ਰਾਗ-ਆਧਾਰਿਤ ਕੀਰਤਨ ਅਤੇ ਤਬਲਾ ਵਾਦਨ ਦੀ ਨਿਯਮਤ ਸਿਖਲਾਈ ਦੇ ਰਿਹਾ ਹੈ। ਇੰਸਟੀਚਿਊਟ ਵਲੋਂ ਹਰ ਮਹੀਨੇ ਸੰਗਰਾਂਦ ਦੇ ਪਾਵਨ ਦਿਹਾੜੇ ਸਿਖਿਆਰਥੀਆਂ ਨੂੰ ਆਪਣੀ ਸਿਖਲਾਈ ਦੀ ਪ੍ਰਯੋਗਾਤਮਕ ਪੇਸ਼ਕਾਰੀ ਦਾ ਮੌਕਾ ਵੀ ਦਿੱਤਾ ਜਾਂਦਾ ਹੈ। ਇਸ ਮਹੀਨੇ ਦੀ ਸੰਗਰਾਂਦ ਮੌਕੇ ਦਸ ਤੋਂ ਵੱਧ ਨਵੇਂ ਸਿਖਿਆਰਥੀਆਂ ਨੇ ਬੜੇ ਉਤਸ਼ਾਹ ਅਤੇ ਆਤਮ-ਵਿਸ਼ਵਾਸ਼ ਨਾਲ ਰਾਗ-ਆਧਾਰਿਤ ਗੁਰਬਾਣੀ ਕੀਰਤਨ ਅਤੇ ਤਬਲਾ ਵਾਦਨ ਦੀ ਪੇਸ਼ਕਾਰੀ ਕੀਤੀ। ਇਸ ਮੌਕੇ ਇੰਸਟੀਚਿਊਟ ਦੇ ਕੋ-ਡਾਇਰੈਕਟਰ ਸ. ਜਸਪਾਲ ਸਿੰਘ ਪਿੰਕੀ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਗੁਰਬਾਣੀ ਦੀ ਸੁਰ, ਤਾਲ ਅਤੇ ਰਾਗ ਪਰੰਪਰਾ ਨਾਲ ਜੋੜਨਾ ਸਮੇਂ ਦੀ ਮਹੱਤਵਪੂਰਨ ਲੋੜ ਹੈ। ਉਨ੍ਹਾਂ ਦੱਸਿਆ ਕਿ ਭਾਈ ਸਮੁੰਦ ਸਿੰਘ ਗੁਰਮਤਿ ਸੰਗੀਤ ਇੰਸਟੀਚਿਊਟ ਦੀਆਂ ਪੰਜਾਬ ਦੇ ਵੱਖ-ਵੱਖ ਜ਼ੋਨਾਂ ਵਿੱਚ ਚੱਲ ਰਹੀਆਂ ਦਸ ਤੋਂ ਵੱਧ ਸ਼ਾਖਾਵਾਂ ਲਈ ਇੱਕ ਕੇਂਦਰੀ/ਅਪੈਕਸ ਸੰਸਥਾ ਵਜੋਂ ਕੰਮ ਕਰ ਰਿਹਾ ਹੈ। ਇੰਸਟੀਚਿਊਟ ਦੀ ਕਾਰਗੁਜ਼ਾਰੀ ਦੀ ਨਿਗਰਾਨੀ ਅਤੇ ਦਿਸ਼ਾ-ਨਿਰਦੇਸ਼ ਲਈ ਸ. ਅਮਰਜੀਤ ਸਿੰਘ ਟੈਕਸਲਾ, ਡਾਇਰੈਕਟਰ, ਅਤੇ ਸ. ਗੁਰਮਿਤ ਸਿੰਘ, ਫਾਊਂਡਰ ਮੈਂਬਰ, ਨਿਗਰਾਨ ਵਲੋਂ ਲਗਾਤਾਰ ਅਗਵਾਈ ਦਿਤੀ ਜਾ ਰਹੀ ਹੈ। ਸ . ਜਸਪਾਲ ਸਿੰਘ ਪਿੰਕੀ, ਕੋ-ਡਾਇਰੈਕਟਰ ਅਤੇ ਮੈਡਮ ਬਲਜੀਤ ਕੌਰ, ਜਨਰਲ ਸਕੱਤਰ ਵੱਲੋਂ ਇੰਸਟੀਚਿਊਟ ਦੀਆਂ ਸਿਖਲਾਈ ਅਤੇ ਪ੍ਰਬੰਧਕੀ ਗਤੀਵਿਧੀਆਂ ਨੂੰ ਸੁਚੱਜੇ ਢੰਗ ਨਾਲ ਚਲਾਇਆ ਜਾ ਰਿਹਾ ਹੈ। ਸਿਖਿਆਰਥੀਆਂ ਨੂੰ ਨਿਯਮਤ ਅਤੇ ਗੁਣਵੱਤਾ-ਪੂਰਨ ਸਿਖਲਾਈ ਦੇਣ ਵਿਚ ਭਾਈ ਗੁਰਨਾਮ ਸਿੰਘ, ਮੈਡਮ ਸਿਮਰਨਜੀਤ ਕੌਰ ਅਤੇ ਸਮੁੱਚੀ ਸਿਖਲਾਈ ਟੀਮ ਵਲੋਂ ਕੀਤੀ ਜਾ ਰਹੀ ਸੇਵਾ ਵੀ ਵਿਸ਼ੇਸ਼ ਤੌਰ ‘ਤੇ ਸ਼ਲਾਘਾਯੋਗ ਹੈ। ਗੁਰਮੀਤ ਸਿੰਘ ਨੇ ਕਿਹਾ ਕਿ ਗੁਰਬਾਣੀ ਕੀਰਤਨ ਦੀ ਰਾਗ-ਆਧਾਰਿਤ ਪਰੰਪਰਾ ਸਿੱਖ ਵਿਰਸੇ ਦਾ ਮਹੱਤਵਪੂਰਨ ਅੰਗ ਹੈ ਅਤੇ ਇਸ ਨੂੰ ਨੌਜਵਾਨ ਪੀੜ੍ਹੀ ਤੱਕ ਪਹੁੰਚਾਉਣ ਲਈ ਅਜਿਹੇ ਨਿਰੰਤਰ ਸਿਖਲਾਈ ਪ੍ਰੋਗਰਾਮ ਭਵਿੱਖ ਵਿਚ ਵੀ ਜਾਰੀ ਰੱਖੇ ਜਾਣਗੇ। ਸ. ਹਰਦੀਪ ਸਿੰਘ ਕੰਟਰੋਲਰ ਫਾਇਨਾਸ ਤੇ ਮੈਡਮ ਸੁਰਜੀਤ ਕੌਰ ਉਚੇਚੇ ਤੌਰ ‘ਤੇ ਸ਼ਾਮਲ ਹੋਏ।
ਪਿਛਲੀ ਖ਼ਬਰ ਵਿਧਾਇਕ ਬੱਗਾ ਦੇ ਘਰ ਅੱਗੇ ਗੂੰਜੇ ਨਿਗਮ ਮੁਲਾਜ਼ਮਾਂ ਦੇ ਨਾਅਰੇ ਖਾਲਸਾ ਇੰਸਟੀਚਿਊਟ ਵਿਖੇ ਕਰਵਾਈ ਫਰੈਸ਼ਰ ਪਾਰਟੀ ਅਗਲੀ ਖ਼ਬਰ ਲੁਧਿਆਣਾ ਵਿਚ ਲੜਕੀਆਂ ਦੇ ਸਸ਼ਕਤੀਕਰਨ ਅਤੇ ਜਾਗਰੂਕ ਕਰਨ ਸੰਬੰਧੀ ਮੁਹਿੰਮ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।