16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ 27 ਨੂੰ ਹੋਣ ਵਾਲੇ ਇਜਲਾਸ ਦੀਆਂ ਤਿਆਰੀਆਂ ਜ਼ੋਰਾਂ ’ਤੇ-ਪਵਨ ਹਰਚੰਦਪੁਰੀ, ਸੰਧੂ ਵਰਿਆਣਵੀ

ਲੁਧਿਆਣਾ, 15 ਸਤੰਬਰ (ਡਾ. ਤਰਲੋਚਨ ਸਿੰਘ)-ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਜਨਰਲ ਸਕੱਤਰ ਪ੍ਰੋ.

ਦਿਆਲ ਹੈਰੀਟੇਜ ਕਾਨਵੈਂਟ ਸਕੂਲ ਵਿਖੇ ਗਣੇਸ਼ ਚਤੁਰਥੀ ਮਨਾਏ ਜਾਣ ਦਾ ਦ੍ਰਿਸ਼। ਤਸਵੀਰ-ਸੇਵਕ ਸਿੰਘ 16-09-2026
ਲੁਧਿਆਣਾ, 15 ਸਤੰਬਰ (ਡਾ. ਤਰਲੋਚਨ ਸਿੰਘ)-ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਜਨਰਲ ਸਕੱਤਰ ਪ੍ਰੋ. ਸੰਧੂ ਵਰਿਆਣਵੀ ਨੇ ਪ੍ਰੈੱਸ ਬਿਆਨ ਰਾਹੀਂ ਦੱਸਿਆ ਕਿ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਕਾਰਜਕਾਰਨੀ ਦੀ ਤਿਆਰੀ ਕਮੇਟੀ ਦੀ ਮੀਟਿੰਗ ਪੰਜਾਬੀ ਭਵਨ ਵਿਖੇ ਕੀਤੀ ਗਈ, ਜਿਸ ਵਿਚ ਲੇਖਕਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਮੀਟਿੰਗ ਵਿਚ ਪਿਛਲੇ ਸਮੇਂ ਸਦਾ ਲਈ ਵਿੱਛੜੇ ਪਵਨ ਹਰਚੰਦਪੁਰੀ ਦੀ ਧਰਮ ਪਤਨੀ ਪੁਸ਼ਪਾ ਸ਼ਰਮਾ, ਹਰਭਜਨ ਸਿੰਘ ਬਾਜਵਾ, ਡਾ. ਵਿਦਵਾਨ ਸਿੰਘ ਸੋਨੀ, ਮਹਿੰਦਰ ਸਿੰਘ ਦੁਸਾਂਝ, ਅਵਤਾਰ ਸਿੰਘ ਉਟਾਲਾਂ, ਨਵਰਾਹੀ ਘੁਗਿਆਣਵੀ ਅਤੇ ਸਾਕੀ ਫ਼ਰੀਦਕੋਟ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਮੌਕੇ ਕਰਵਾਏ ਸਮਾਗਮ ਦੀ ਪ੍ਰਧਾਨਗੀ ਪਵਨ ਹਰਚੰਦਪੁਰੀ ਨੇ ਕੀਤੀ। ਪ੍ਰਧਾਨਗੀ ਮੰਡਲ ਵਿਚ ਡਾ. ਜੋਗਿੰਦਰ ਸਿੰਘ ਨਿਰਾਲਾ, ਡਾ. ਗੁਰਚਰਨ ਕੌਰ ਕੋਚਰ ਸ਼ਾਮਿਲ ਸਨ। ਜਨਰਲ ਸਕੱਤਰ ਸੰਧੂ ਵਰਿਆਣਵੀ ਨੇ ਏਜੰਡੇ ਦੀ ਜਾਣਕਾਰੀ ਦਿੰਦਿਆਂ ਰਿਪੋਰਟ ਪੇਸ਼ ਕੀਤੀ, ਜਿਸ ਬਾਰੇ ਪਵਨ ਹਰਚੰਦਪੁਰੀ ਨੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਕਿ ਸਭਾ ਨਾਲ ਸੰਬੰਧਿਤ ਸਭਾਵਾਂ 27 ਸਤੰਬਰ ਦੇ ਚੋਣ ਇਜਲਾਸ ਦੀ ਤਿਆਰੀ ਵਿਚ ਰੁੱਝੀਆਂ ਹੋਈਆਂ ਹਨ। ਉਨ੍ਹਾਂ ਨੇ ਸਭਾ ਦੀ ਮੈਂਬਰ ਸੂਚੀ ਅਤੇ ਜਨਰਲ ਸਕੱਤਰ ਦੀ ਰਿਪੋਰਟ ਬਾਰੇ ਜਾਣਕਾਰੀ ਦਿੱਤੀ ਅਤੇ ਪੰਜਾਬੀ ਭਾਸ਼ਾ ਸੰਬੰਧੀ ਕੇਂਦਰ ਅਤੇ ਰਾਜ ਸਰਕਾਰ ਦੇ ਭਾਸ਼ਾ ਵਿਰੋਧੀ ਨੀਤੀਆਂ ਬਾਰੇ ਜਾਣਕਾਰੀ ਦਿੱਤੀ। ਵਿਚਾਰ ਚਰਚਾ ਵਿਚ ਕਰਮ ਸਿੰਘ ਜ਼ਖ਼ਮੀ, ਕ੍ਰਿਸ਼ਨ ਲਾਲ ਫ਼ਰੀਦਕੋਟ, ਸੁਖਚੈਨ ਸਿੰਘ ਥਾਂਦੇਵਾਲ, ਸੁਖਦੇਵ ਔਲਖ, ਅਮਰਜੀਤ ਸ਼ੇਰਪੁਰੀ, ਦਰਸ਼ਨ ਸਿੰਘ ਪ੍ਰੀਤੀਮਾਨ, ਕੇ. ਸਾਧੂ ਸਿੰਘ, ਇਕਬਾਲ ਘਾਰੂ, ਸਤਵਿੰਦਰ ਸਿੰਘ ਥਰੀਕੇ, ਸੁਰਿੰਦਰ ਨਾਗਰਾ, ਡਾ. ਗੁਰਚਰਨ ਕੌਰ ਕੋਚਰ ਨੇ ਵਿਚਾਰ ਪੇਸ਼ ਕੀਤੇ। ਸਭਾ ਵਲੋਂ ਹਰੀ ਸਿੰਘ ਢੁੱਡੀਕੇ ਬਾਰੇ ਪ੍ਰਿੰ. ਬਲਦੇਵ ਬਾਵਾ ਵਲੋਂ ਸੰਪਾਦਿਤ ਪੁਸਤਕ ‘ਹਰੀ ਸਿੰਘ ਢੁੱਡੀਕੇ ਦੇ ਰਚਨਾ ਸੰਸਾਰ’ ਨੂੰ ਲੋਕ ਅਰਪਣ ਕੀਤਾ ਗਿਆ। ਪਵਨ ਹਰਚੰਦਪੁਰੀ ਨੇ ਕੀਤੇ ਗਏ ਫ਼ੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਭਾ ਦੇ ਇਜਲਾਸ ਬਾਬਤ ਸੱਦਾ ਪੱਤਰ ਜਾਰੀ ਕੀਤਾ ਜਾਵੇਗਾ। ਸਨਮਾਨ ਸਮਾਗਮ ਉਪਰੰਤ ਚੋਣ ਇਜਲਾਸ ਕੀਤਾ ਜਾਵੇਗਾ। ਸਭਾ ਨਾਲ ਸੰਬੰਧਿਤ ਨਾਟ-ਮੰਡਲੀਆਂ, ਲੋਕ ਗਾਇਣ ਮੰਡਲੀਆਂ, ਢਾਡੀ ਕਲਾ ਮੰਡਲੀਆਂ, ਕਵੀਸ਼ਰੀ ਕਲਾ ਮੰਡਲੀਆਂ ਅਤੇ ਲੋਕ-ਪੱਖੀ ਗਾਇਕਾਂ ਦਾ ਸਨਮਾਨ ਕੀਤਾ ਜਾਵੇਗਾ। ਮੈਂਬਰਸ਼ਿਪ ਫ਼ੀਸ ਅਤੇ ਬਣਦਾ ਫ਼ੰਡ ਦੇ ਕੇ ਸਭਾਵਾਂ ਚੋਣ ਵਿਚ ਭਾਗ ਲੈਣਗੀਆਂ। ਮੀਟਿੰਗ ਵਿਚ ਤਰਲੋਚਨ ਮੀਰ, ਜਸਵਿੰਦਰ ਜੱਸੀ, ਰਘਬੀਰ ਸੰਧੂ, ਅਮਨਜੀਤ ਅਮਨ, ਡਾ. ਰਣਜੀਤ ਸਿੰਘ, ਰਮਨ ਸਖੀ, ਅਮਨਦੀਪ ਕੌਰ ਮਲਿਕਾ, ਬਲਵੰਤ ਸੰਧੂ, ਦਰਸ਼ਨ ਰੋਮਾਣਾ, ਵਤਨਵੀਰ ਜ਼ਖ਼ਮੀ, ਨਕਾਸ ਚਿੱਤੇਵਾਣੀ, ਸਰਬਜੀਤ ਸਿੰਘ ਢੁੱਡੀਕੇ, ਹਰੀ ਸਿੰਘ ਢੁੱਡੀਕੇ, ਪਰਮਜੀਤ ਕੌਰ ਮਹਿਕ, ਹਰਵਿੰਦਰ ਸਿੰਘ ਥਰੀਕੇ ਸ਼ਾਮਿਲ ਹੋਏ। ਜਗਦੀਸ਼ ਰਾਣਾ ਵਲੋਂ ਸਭ ਦਾ ਧੰਨਵਾਦ ਕੀਤਾ ਗਿਆ।
ਪਿਛਲੀ ਖ਼ਬਰ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਨੇ ਦੁਨੀਆ ’ਚ ਆਰਥਿਕ ਤਾਕਤ ਵਜੋਂ ਬਣਾਈ ਪਛਾਣ-ਅਠਾਵਲੇ ਅਗਲੀ ਖ਼ਬਰ ਕਿਸਾਨੀ ਦੇ ਕੁੰਭ ਵਜੋਂ ਜਾਣਿਆ ਜਾਂਦਾ ਦੋ ਰੋਜ਼ਾ ਕਿਸਾਨ ਮੇਲਾ 18-19 ਨੂੰ ਰਾਜੇ ਦਾ ਦਰਬਾਰ ਵਿਖੇ ਗਣੇਸ਼ ਪੂਜਾ ਤੋਂ ਬਾਅਦ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।