16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

‘ ਖੇਤੀਬਾੜੀ ਕਾਰੋਬਾਰ ਰਾਹੀਂ ਨੌਜਵਾਨਾਂ ਨੂੰ ਸਸ਼ਕਤ ਬਣਾਉਣਾ’ ਵਿਸ਼ੇ ’ਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਸੈਮੀਨਾਰ

ਲੁਧਿਆਣਾ, 15 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਖੇਤੀ ਪੰਜਾਬ ਦਾ ਸਭਿਆਚਾਰ ਦਾ ਸੋਮਾ ਹੈ, ਖੇਤੀ ਨੂੰ ਲਾਹੇਵੰਦਾ ਬਣਾਉਣ ਲਈ ਇਸ ਨੂੰ ਨਵੀਨਤਮ ਤੇ ਆਧੁਨਿਕ ਤਕਨੀਕਾਂ ਤੇ ਕਾਰੋਬਾਰੀ ਸੋਚ ਨਾਲ ਜੋੜ ਕੇ ਪੰਜਾਬ ਦੇ ਨੌਜਵਾਨ ਕਿਸਾਨਾਂ ਨੂੰ ਖੇਤੀ ਵਪਾਰ ਲਈ ਉਦਮੀ ਬਣਾਉਣਾ ਪਵੇਗਾ। ਇਸ ਮੰਤਵ ਲਈ ਜ਼ੋਰਦਾਰ ਲਹਿਰ ਚਲਾਉਣ ਦੀ ਲੋੜ ਹੈ, ਜਿਸ ਦੀ ਗੂੰਜ ਹਰ ਪਿੰਡ ਤੱਕ ਪਹੁੰਚੇ।

drinking water
ਅਜੀਤ ਡੈਸਕ 16-09-2026
ਲੁਧਿਆਣਾ, 15 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਖੇਤੀ ਪੰਜਾਬ ਦਾ ਸਭਿਆਚਾਰ ਦਾ ਸੋਮਾ ਹੈ, ਖੇਤੀ ਨੂੰ ਲਾਹੇਵੰਦਾ ਬਣਾਉਣ ਲਈ ਇਸ ਨੂੰ ਨਵੀਨਤਮ ਤੇ ਆਧੁਨਿਕ ਤਕਨੀਕਾਂ ਤੇ ਕਾਰੋਬਾਰੀ ਸੋਚ ਨਾਲ ਜੋੜ ਕੇ ਪੰਜਾਬ ਦੇ ਨੌਜਵਾਨ ਕਿਸਾਨਾਂ ਨੂੰ ਖੇਤੀ ਵਪਾਰ ਲਈ ਉਦਮੀ ਬਣਾਉਣਾ ਪਵੇਗਾ। ਇਸ ਮੰਤਵ ਲਈ ਜ਼ੋਰਦਾਰ ਲਹਿਰ ਚਲਾਉਣ ਦੀ ਲੋੜ ਹੈ, ਜਿਸ ਦੀ ਗੂੰਜ ਹਰ ਪਿੰਡ ਤੱਕ ਪਹੁੰਚੇ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਹਾਲ ਹੀ ਵਿਚ ਸੇਵਾ ਮੁਕਤ ਹੋਏ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕੀਤਾ। ਉਹ ਇੱਥੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਪ੍ਰਾਜੈਕਟ ਗੁਰੂ ਰਾਮਦਾਸ ਸੈਂਟਰ ਫ਼ਾਰ ਇਕਨਾਮਿਕ ਗਰੋਥ ਵਲੋਂ ਸਟੱਡੀ ਸਰਕਲ ਦੇ ਕੇਂਦਰੀ ਦਫ਼ਤਰ ਵਿਖੇ “ਖੇਤੀ ਕਾਰੋਬਾਰ ਰਾਹੀਂ ਨੌਜਵਾਨਾਂ ਨੂੰ ਸਸ਼ਕਤ ਬਣਾਉਣ” ਦੇ ਵਿਸ਼ੇ ’ਤੇ ਕਰਵਾਏ ਇਕ ਉਚੇਚੇ ਸੈਮੀਨਾਰ ਦੀ ਪ੍ਰਧਾਨਗੀ ਕਰ ਰਹੇ ਸਨ। ਇਸ ਸੈਮੀਨਾਰ ਵਿਚ ਵੱਡੀ ਗਿਣਤੀ ਵਿਚ ਵਿਦਿਆਰਥੀ, ਖੇਤੀ ਵਿਗਿਆਨੀ ਤੇ ਵਿਦਵਾਨਾਂ ਨੇ ਸ਼ਮੂਲੀਅਤ ਕੀਤੀ। ਡਾ. ਗੋਸਲ ਨੇ ਹੋਰ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਖੇਤੀ ਆਧਾਰਿਤ ਕਿੱਤੇ ਅਪਣਾਉਣੇ ਚਾਹੀਦੇ ਹਨ, ਜਿਸ ਨਾਲ ਰੋਜ਼ਾਨਾ ਦੀ ਆਮਦਨ ਵੱਧ ਸਕੇ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਪੀ.ਏ.ਯੂ. ਨੌਜਵਾਨਾਂ ਲਈ ਵੱਖ-ਵੱਖ ਖੇਤੀ ਕਿੱਤਿਆਂ ਲਈ ਟਰੇਨਿੰਗ ਅਤੇ ਸੇਧ ਦੇ ਰਹੀ ਹੈ। ਉਨ੍ਹਾਂ ਕਾਮਯਾਬ ਪਰਵਾਸੀ ਖੇਤੀ ਉੱਦਮੀਆਂ ਨੂੰ ਪੰਜਾਬ ਦੇ ਖੇਤੀ ਵਪਾਰ ਵਿਚ ਸਹਿਯੋਗ ਕਰਨ ਦੀ ਅਪੀਲ ਕੀਤੀ। ਸੈਮੀਨਾਰ ਦੀ ਆਰੰਭਤਾ “ਮਨੁ ਹਾਲੀ ਕਿਰਸਾਣੀ ਕਰਣੀ ਸਰਮੁ ਪਾਣੀ ਤਨੁ ਖੇਤੁ॥” ਗੁਰਬਾਣੀ ਸ਼ਬਦ ਦੇ ਗਾਇਣ ਨਾਲ ਕੀਤੀ ਗਈ। ਇਸ ਸੈਂਟਰ ਦੇ ਡਾਇਰੈਕਟਰ ਖੁਸ਼ਵਿੰਦਰ ਬੀਰ ਸਿੰਘ ਨੇ ਕਿਹਾ ਕਿ ਖੇਤੀ ਤੇ ਕਿਰਸਾਣੀ ਇਕ ਉੱਤਮ ਕਿੱਤਾ ਹੈ, ਲੋੜ ਹੈ ਕਿ ਪੰਜਾਬ ਦੀ ਖ਼ੁਸ਼ਹਾਲੀ ਲਈ ਉਪਜਾਊ ਜ਼ਮੀਨ ਨੂੰ ਬਚਾਇਆ ਜਾਵੇ। ਪ੍ਰਤਾਪ ਸਿੰਘ, ਡਾਇਰੈਕਟਰ, ਡਾ. ਇੰਦਰਜੀਤ ਸਿੰਘ ਐਗਰੀਕਲਚਰ ਅਤੇ ਰੂਰਲ ਡਿਵੈਲਪਮੈਂਟ ਸੈਂਟਰ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਡਾ. ਸਰਦਾਰਾ ਸਿੰਘ ਜੌਹਲ, ਸਾਬਕਾ ਚਾਂਸਲਰ, ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਦੇਸ਼ ਦੀ ਖੇਤੀਬਾੜੀ ਨੀਤੀ ਨੂੰ ਜਨਤਕ ਭਲੇ ਦੇ ਅਨੁਕੂਲ ਬਣਾਵੇ ਅਤੇ ਪਿੰਡਾਂ ਵਿਚ ਖੇਤੀ ਆਧਾਰਿਤ ਰੋਜ਼ਗਾਰ ਦੇ ਸਾਧਨ ਵਧਾਏ ਜਾਣ। ਡਾ. ਨਿਰਮਲ ਸਿੰਘ ਜੌੜਾ, ਡਾ. ਕਮਲਜੀਤ ਸਿੰਘ ਸੂਰੀ, ਡਾ. ਰਮਨਦੀਪ ਸਿੰਘ ਜੱਸਲ, ਤੇਜਵਿੰਦਰ ਸਿੰਘ ਡਾ. ਬਲਵਿੰਦਰਪਾਲ ਸਿੰਘ ਨੇ ਆਪਣੇ ਵਿਚਾਰ ਰੱਖੇ। ਜਸਪਾਲ ਸਿੰਘ ਨੇ ਸਟੇਜ ਸਕੱਤਰ ਦੀ ਭੂਮਿਕਾ ਬਾਖ਼ੂਬੀ ਨਿਭਾਈ, ਜਦਕਿ ਇਹ ਸਮਾਗਮ ਗੁਰਮੀਤ ਸਿੰਘ, ਡਾਇਰੈਕਟਰ, ਓਵਰਸੀਜ਼ ਹੁਰਾਂ ਦੇ ਧੰਨਵਾਦੀ ਸ਼ਬਦ ਨਾਲ ਸਮਾਪਤ ਹੋਇਆ।
ਪਿਛਲੀ ਖ਼ਬਰ ਸ਼ਹਿਰ ਦੇ ਵੱਖ-ਵੱਖ ਸਕੂਲਾਂ ਵਿਚ ਮਨਾਇਆ ਹਿੰਦੀ ਦਿਵਸ ਅਗਲੀ ਖ਼ਬਰ ਨਾਬਾਲਗ ਲੜਕੀ ਦਾ ਧੋਖੇ ਨਾਲ ਵਿਆਹ ਕਰਵਾਉਣ ਅਤੇ ਸਰੀਰਕ ਸ਼ੋਸ਼ਣ ਕਰਨ ਦੇ ਮਾਮਲੇ ਵਿਚ ਤਿੰਨ ਖ਼ਿਲਾਫ਼ ਕੇਸ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।