ਹੇਮਟੈਕਸ ਐਕਸਪੋ-2026 ਦੇ ਦੂਜੇ ਦਿਨ ਵੀ ਵੱਖ-ਵੱਖ ਸਟਾਲਾਂ ’ਤੇ ਦੇਖਣ ਨੂੰ ਮਿਲੀ ਦਰਸ਼ਕਾਂ ਦੀ ਵੱਡੀ ਭੀੜ
ਲੁਧਿਆਣਾ, 13 ਸਤੰਬਰ (ਜਤਿੰਦਰ ਭੰਬੀ)- ਜਲੰਧਰ ਬਾਈਪਾਸ ਸਥਿਤ ਦਾਣਾ ਮੰਡੀ ਵਿਖੇ ਚੱਲ ਰਹੀ ਹੇਮਟੈਕਸ 2026 ਪ੍ਰਦਰਸ਼ਨੀ ਦੇ ਦੂਜੇ ਦਿਨ ਵੀ ਟੈਂਟ ਅਤੇ ਹੋਟਲ ਕਾਰੋਬਾਰੀਆਂ ਦੀ ਭਾਰੀ ਭੀੜ ਦੇਖਣ ਨੂੰ ਮਿਲੀ। ਇਸ ਮੌਕੇ ਸੂਬੇ ਦੇ ਵੱਖ ਵੱਖ ਜ਼ਿਲ੍ਹਿਆਂ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ,ਜੰਮੂ ਕਸਮੀਰ ਅਤੇ ਚੰਡੀਗੜ੍ਹ ਤੋਂ ਇਲਾਵਾ ਹੋਰਨਾਂ ਰਾਜਾਂ ਵਿਚੋਂ ਵੀ ਇਸ ਕਾਰੋਬਾਰ ਨਾਲ ਸਬੰਧਿਤ ਕਾਰੋਬਾਰੀਆਂ ਨੇ ਸ਼ਮੂਲੀਅਤ ਕੀਤੀ।
ਹ
ਹੇਮਟੈਕਸ ਪ੍ਰਦਰਸ਼ਨੀ ‘ਚ ਵੱਖ-ਵੱਖ ਸਟਾਲਾਂ ਤੇ ਉਤਪਾਦ ਦੇਖਦੇ ਹੋਏ ਦਰਸ਼ਕ ਤੇ ਹੋਰ। ਤਸਵੀਰ-ਸੇਵਕ ਸਿੰਘ
14-09-2026
ਲੁਧਿਆਣਾ, 13 ਸਤੰਬਰ (ਜਤਿੰਦਰ ਭੰਬੀ)- ਜਲੰਧਰ ਬਾਈਪਾਸ ਸਥਿਤ ਦਾਣਾ ਮੰਡੀ ਵਿਖੇ ਚੱਲ ਰਹੀ ਹੇਮਟੈਕਸ 2026 ਪ੍ਰਦਰਸ਼ਨੀ ਦੇ ਦੂਜੇ ਦਿਨ ਵੀ ਟੈਂਟ ਅਤੇ ਹੋਟਲ ਕਾਰੋਬਾਰੀਆਂ ਦੀ ਭਾਰੀ ਭੀੜ ਦੇਖਣ ਨੂੰ ਮਿਲੀ। ਇਸ ਮੌਕੇ ਸੂਬੇ ਦੇ ਵੱਖ ਵੱਖ ਜ਼ਿਲ੍ਹਿਆਂ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ,ਜੰਮੂ ਕਸਮੀਰ ਅਤੇ ਚੰਡੀਗੜ੍ਹ ਤੋਂ ਇਲਾਵਾ ਹੋਰਨਾਂ ਰਾਜਾਂ ਵਿਚੋਂ ਵੀ ਇਸ ਕਾਰੋਬਾਰ ਨਾਲ ਸਬੰਧਿਤ ਕਾਰੋਬਾਰੀਆਂ ਨੇ ਸ਼ਮੂਲੀਅਤ ਕੀਤੀ। ਟੈਂਟ, ਵੈਡਿੰਗ, ਮੈਰਿਜ ਪੈਲੇਸ, ਹੋਟਲ, ਰੈਸਟੋਰੈਂਟ ਸਣੇ ਹੋਸਪਿਟੈਲਿਟੀ ਸੈਕਟਰ ਲਈ ਆਧੁਨਿਕ ਪ੍ਰੋਡਕਟਸ ਤੇ ਤਕਨੀਕ ਲੈ ਕੇ ਪਹੁੰਚੇ ਐਗਜ਼ੀਬਿਟਰਾਂ ਦੇ ਸਟਾਲਾਂ ‘ਤੇ ਦਿਨ ਭਰ ਕਾਰੋਬਾਰੀਆਂ ਦੀ ਆਵਾਜਾਈ ਬਣੀ ਰਹੀ। ਵੱਡੀ ਗਿਣਤੀ ਵਿਚ ਵਿਜ਼ਿਟਰਾਂ ਦੇ ਪਹੁੰਚਣ ਨਾਲ ਐਗਜ਼ੀਬਿਟਰਾਂ ਦੇ ਚਿਹਰੇ ਵੀ ਖਿੜੇ ਨਜ਼ਰ ਆਏ। ਪੰਜਾਬ ਟੈਂਟ ਡੀਲਰਜ਼ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਐਸ.ਐਸ. ਮੱਕੜ ਤੇ ਜਨਰਲ ਸਕੱਤਰ ਸ਼ਿਵ ਸ਼ੰਕਰ ਰਾਏ ਨੇ ਕਿਹਾ ਕਿ ਹੇਮਟੈਕਸ 2026 ਇਸ ਕਾਰੋਬਾਰ ਨੂੰ ਵੱਡਾ ਹੁੰਗਾਰਾ ਦੇਵੇਗੀ। ਉਨ੍ਹਾਂ ਕਿਹਾ ਕਿ ਟੈਂਟ ਅਤੇ ਹੋਟਲ ਕਾਰੋਬਾਰ ਨਾਲ ਸਬੰਧਿਤ ਉਤਪਾਦਾਂ ਨੂੰ ਲੈ ਕੇ ਇਸ ਪ੍ਰਦਰਸ਼ਨੀ ਵਿਚ ਕਈ ਨਾਮੀ ਕੰਪਨੀਆਂ ਪੁੱਜੀਆਂ ਹਨ ਜਿਸ ਕਰਕੇ ਦਰਸ਼ਕਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਦਰਸ਼ਨੀ ਵਿਚ ਜਿੱਥੇ ਕਾਰੋਬਾਰੀਆਂ ਨੂੰ ਆਪਣੇ ਕਾਰੋਬਾਰ ਵਿਚ ਵਰਤੋਂ ਹੋਣ ਵਾਲੀ ਲਗਭਗ ਹਰ ਜ਼ਰੂਰੀ ਵਸਤੂ ਅਤੇ ਆਧੁਨਿਕ ਹੱਲ ਇੱਕ ਹੀ ਛੱਤ ਹੇਠ ਦੇਖਣ ਨੂੰ ਮਿਲੇ ਉਥੇ ਹੀ ਟੈਂਟਿੰਗ ਤੋਂ ਲੈ ਕੇ ਫਰਨੀਚਰ, ਡੈਕੋਰੇਸ਼ਨ, ਇੰਟੀਰੀਅਰ, ਵੈਡਿੰਗ ਸੈੱਟਅਪ, ਹੋਟਲ ਅਤੇ ਰੈਸਟੋਰੈਂਟ ਨਾਲ ਸਬੰਧਤ ਆਧੁਨਿਕ ਉਤਪਾਦਾਂ ਤੱਕ ਦੀ ਵਿਆਪਕ ਰੇਂਜ ਪ੍ਰਦਰਸ਼ਨੀ ਵਿਚ ਉਪਲਬਧ ਹਨ। ਉਨ੍ਹਾਂ ਕਿਹਾ ਕਿ ਅੱਜ ਦੇ ਦੌਰ ਵਿਚ ਹੋਸਪਿਟੈਲਿਟੀ ਕਾਰੋਬਾਰ ਤੇਜ਼ੀ ਨਾਲ ਬਦਲ ਰਿਹਾ ਹੈ ਅਤੇ ਗਾਹਕਾਂ ਦੀ ਪਸੰਦ ਵੀ ਲਗਾਤਾਰ ਆਧੁਨਿਕ ਹੋ ਰਹੀ ਹੈ। ਅਜਿਹੇ ਵਿੱਚ ਕਾਰੋਬਾਰੀਆਂ ਲਈ ਨਵੇਂ ਡਿਜ਼ਾਈਨ, ਤਕਨੀਕ ਅਤੇ ਪ੍ਰੋਡਕਟਸ ਨਾਲ ਅਪਡੇਟ ਰਹਿਣਾ ਬੇਹੱਦ ਜ਼ਰੂਰੀ ਹੈ। ਹੇਮਟੈਕਸ-2026 ਇਸ ਲੋੜ ਨੂੰ ਪੂਰਾ ਕਰਨ ਦੇ ਨਾਲ-ਨਾਲ ਕਾਰੋਬਾਰੀਆਂ ਅਤੇ ਨਿਰਮਾਤਾਵਾਂ ਵਿਚਕਾਰ ਨਵੇਂ ਤਾਲਮੇਲ ਦੇ ਵਧੀਆ ਮੰਚ ਬਣ ਕੇ ਸਾਹਮਣੇ ਆਇਆ ਹੈ। ਇਸ ਮੌਕੇ ਹੇਮਟੈਕਸ 2026 ਦੇ ਦੂਜੇ ਦਿਨ ਵੱਖ-ਵੱਖ ਐਸੋਸੀਏਸ਼ਨਾਂ ਵੱਲੋਂ ਪ੍ਰਦਰਸ਼ਨੀ ਪੁੱਜੀਆਂ ਸਨਾਮਨਿਤ ਸ਼ਖਸੀਅਤਾਂ ਅਤੇ ਕਾਰੋਬਾਰੀਆਂ ਦਾ ਸਨਮਾਨ ਵੀ ਕੀਤਾ ਗਿਆ। ਇਸ ਦੌਰਾਨ ਟੈਂਟ, ਵੈਡਿੰਗ, ਮੈਰਿਜ ਪੈਲੇਸ, ਹੋਟਲ, ਫਰਨੀਚਰ ਅਤੇ ਹੋਸਪਿਟੈਲਿਟੀ ਇੰਡਸਟਰੀ ਨਾਲ ਜੁੜੇ ਪ੍ਰਤੀਨਿਧੀਆਂ ਨੇ ਇੱਕ-ਦੂਜੇ ਨਾਲ ਵਿਚਾਰ-ਵਟਾਂਦਰਾ ਕੀਤਾ। ਪ੍ਰਬੰਧਕਾਂ ਅਤੇ ਕਾਰੋਬਾਰੀਆਂ ਨੇ ਕਿਹਾ ਕਿ ਹੇਮਟੈਕਸ ਸਿਰਫ਼ ਉਤਪਾਦਾਂ ਦੀ ਪ੍ਰਦਰਸ਼ਨੀ ਨਹੀਂ, ਸਗੋਂ ਹੋਸਪਿਟੈਲਿਟੀ ਸੈਕਟਰ ਦੇ ਬਦਲਦੇ ਸਰੂਪ ਨੂੰ ਸਮਝਣ, ਕਾਰੋਬਾਰ ਨੂੰ ਅੱਪਗਰੇਡ ਕਰਨ ਅਤੇ ਨਵੇਂ ਬਿਜ਼ਨਸ ਮੌਕੇ ਤਲਾਸ਼ਣ ਦਾ ਮੰਚ ਬਣ ਚੁੱਕਿਆ ਹੈ। ਇਸ ਮੌਕੇ ਕਾਰੋਬਾਰੀ ਪ੍ਰਤੀਕਿਰਿਆ ਨੇ ਵੀ ਇਸ ਗੱਲ ਤੇ ਮੋਹਰ ਲਗਾਈ ਕਿ ਲੁਧਿਆਣਾ ਅਤੇ ਪੰਜਾਬ ਦੀ ਹੋਸਪਿਟੈਲਿਟੀ ਇੰਡਸਟਰੀ ਵਿੱਚ ਆਧੁਨਿਕ ਉਤਪਾਦਾਂ ਅਤੇ ਨਵੀਂ ਤਕਨੀਕ ਨੂੰ ਲੈ ਕੇ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲਿਆ ਹੈ। ਇਸ ਮੌਕੇ ਰਵੀ ਜਿੰਦਲ, ਜਨਰਲ ਸਕੱਤਰ ਅਨਿਲ ਰਾਓ, ਪਵਨ ਸੇਠ, ਸੂਰਤ ਸਿੰਘ ਮਲਹੋਤਰਾ, ਵਿਜੇ ਸਿੰਗਲਾ, ਐੱਸ.ਕੇ. ਮਹਾਜਨ, ਹੈਪੀ ਨਰੂਲਾ, ਲੱਡੂ ਜੀ, ਰਾਜੂ ਧਾਲੀਵਾਲ, ਬੰਟੀ ਜੀ, ਰਾਜ ਅਗਰਵਾਲ, ਜਨਰਲ ਸਕਤੱਰ ਅਸ਼ੋਕ ਸ਼ਰਮਾ, ਭਾਜਪਾ ਆਗੂ ਰਜਨੀਸ਼ ਧੀਮਾਨ, ਫਿਕੋ ਦੇ ਪ੍ਰਧਾਨ ਗੁਰਮੀਤ ਕੁਲਾਰ ਵਿਸ਼ੇਸ਼ ਤੌਰ ‘ਤੇ ਸਾਮਲ ਹੋਏ।