14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਬਿਜਲੀ ਦੇ ਲੱਗ ਰਹੇ ਘੰਟਿਆਂਬੱਧੀ ਕੱਟਾਂ ਤੋਂ ਦੁਖੀ ਉਦਯੋਗਪਤੀ ਸਰਕਾਰ ਅਤੇ ਪਾਵਰਕਾਮ ਖਿਲਾਫ਼ ਸੜਕਾਂ ’ਤੇ ਉਤਰਨ ਲਈ ਮਜਬੂਰ

ਢੰਡਾਰੀ ਕਲਾਂ/ਲੁਧਿਆਣਾ, 13 ਸਤੰਬਰ (ਜਸਵੀਰ ਸਿੰਘ ਬੰਗਾ)-ਉਦਯੋਗਿਕ ਖੇਤਰ-ਸੀ ਵਿਚ ਬਿਜਲੀ ਦੇ ਲੱਗ ਰਹੇ ਘੰਟਿਆਂਬੱਧੀ ਕੱਟਾਂ ਤੋਂ ਦੁਖੀ ਹੋਏ ਉਦਯੋਗਪਤੀਆਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਬਿਜਲੀ ਦੀ ਸਮੱਸਿਆ ਦਾ ਕੋਈ ਠੋਸ ਹੱਲ ਨਹੀਂ ਕੱਢਿਆ ਗਿਆ ਤਾਂ ਉਹ ਇੰਡਸਟਰੀ ਨਾਲ ਸਬੰਧਿਤ ਸਾਰੀਆਂ ਐਸੋਸੀਏਸ਼ਨਾਂ ਨੂੰ ਨਾਲ ਲੈ ਕੇ ਪਾਵਰਕਾਮ ਖਿਲਾਫ਼ ਵੱਡਾ ਸੰਘਰਸ਼ ਉਲੀਕਣਗੇ, ਜਿਸਦੀ ਜਿੰਮੇਵਾਰੀ ਸਰਕਾਰ ਤੇ ਪਾਵਰਕਾਮ ਦੀ ਹੋਵੇਗੀ। ਉਦਯੋਗਪਤੀਆਂ ਦਾ ਕਹਿਣਾ ਹੈ ਕਿ ਪਹਿਲਾਂ ਹੀ ਉਹ ਲੇਬਰ ਦੀ ਵੱਡੀ ਘਾਟ ਨਾਲ ਜੂਝ ਰਹੇ ਹਨ, ਉਲਟਾ ਬਿਜਲੀ ਦੇ ਲੱਗ ਰਹੇ ਘੰਟਿਆਂਬੰਧੀ ਕੱਟਾਂ ਕਾਰਨ ਉਨ੍ਹਾਂ ਨੂੰ ਦੋਹਰੀ ਮਾਰ ਝੱਲਣੀ ਪੈ ਰਹੀ ਹੈ।

ਅਜੀਤ ਡੈਸਕ 14-09-2026
ਢੰਡਾਰੀ ਕਲਾਂ/ਲੁਧਿਆਣਾ, 13 ਸਤੰਬਰ (ਜਸਵੀਰ ਸਿੰਘ ਬੰਗਾ)-ਉਦਯੋਗਿਕ ਖੇਤਰ-ਸੀ ਵਿਚ ਬਿਜਲੀ ਦੇ ਲੱਗ ਰਹੇ ਘੰਟਿਆਂਬੱਧੀ ਕੱਟਾਂ ਤੋਂ ਦੁਖੀ ਹੋਏ ਉਦਯੋਗਪਤੀਆਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਬਿਜਲੀ ਦੀ ਸਮੱਸਿਆ ਦਾ ਕੋਈ ਠੋਸ ਹੱਲ ਨਹੀਂ ਕੱਢਿਆ ਗਿਆ ਤਾਂ ਉਹ ਇੰਡਸਟਰੀ ਨਾਲ ਸਬੰਧਿਤ ਸਾਰੀਆਂ ਐਸੋਸੀਏਸ਼ਨਾਂ ਨੂੰ ਨਾਲ ਲੈ ਕੇ ਪਾਵਰਕਾਮ ਖਿਲਾਫ਼ ਵੱਡਾ ਸੰਘਰਸ਼ ਉਲੀਕਣਗੇ, ਜਿਸਦੀ ਜਿੰਮੇਵਾਰੀ ਸਰਕਾਰ ਤੇ ਪਾਵਰਕਾਮ ਦੀ ਹੋਵੇਗੀ। ਉਦਯੋਗਪਤੀਆਂ ਦਾ ਕਹਿਣਾ ਹੈ ਕਿ ਪਹਿਲਾਂ ਹੀ ਉਹ ਲੇਬਰ ਦੀ ਵੱਡੀ ਘਾਟ ਨਾਲ ਜੂਝ ਰਹੇ ਹਨ, ਉਲਟਾ ਬਿਜਲੀ ਦੇ ਲੱਗ ਰਹੇ ਘੰਟਿਆਂਬੰਧੀ ਕੱਟਾਂ ਕਾਰਨ ਉਨ੍ਹਾਂ ਨੂੰ ਦੋਹਰੀ ਮਾਰ ਝੱਲਣੀ ਪੈ ਰਹੀ ਹੈ। ਉਦਯੋਗਿਕ ਖੇਤਰ-ਸੀ ਅਧੀਨ ਆਉਂਦੇ ਢੰਡਾਰੀ ਕਲਾਂ, ਗਿਆਸਪੁਰਾ, ਕੰਗਣਵਾਲ, ਈਸਟਮੈਟ ਚੌਂਕ, ਜਸਪਾਲ ਬਾਂਗਰ ਸਮੇਤ ਹਰ ਇਲਾਕੇ ਵਿਚ ਬਿਜਲੀ ਦੇ ਕਈ-ਕਈ ਘੰਟਿਆਂ ਦੇ ਲੰਮੇ ਕੱਟ ਲੱਗ ਰਹੇ ਹਨ, ਬਿਜਲੀ ਦੇ ਅਣ-ਐਲਾਨੇ ਕੱਟਾਂ ਕਾਰਨ ਜਿੱਥੇ ਉਦਯੋਗਪਤੀਆਂ ਦਾ ਨੁਕਸਾਨ ਹੋ ਰਿਹਾ ਹੈ, ਉਥੇ ਹੀ ਲੇਬਰ ਦੀ ਘਾਟ ਨਾਲ ਜੂਝ ਰਹੇ ਕਾਰੋਬਾਰੀਆਂ ਨੂੰ ਦੋਹਰੀ ਮਾਰ ਝੱਲਣੀ ਪੈ ਰਹੀ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਲੁਧਿਆਣਾ ਇੰਡਸਟਰੀਅਲ ਵੈਲਫੇਅਰ ਐਸੋਸੀਏਸ਼ਨ ਦੇ ਚੇਅਰਮੈਨ ਹਰੀਸ਼ ਢਾਂਡਾ, ਪ੍ਰਧਾਨ ਅਤੁਲ ਢਾਂਡਾ, ਵਿਸ਼ਵਕਰਮਾ ਇੰਡਸਟਰੀਅਲ ਡਿਵੈਲਪਮੈਂਟ ਐਸੋਸੀਏਸ਼ਨ ਦੇ ਪ੍ਰਧਾਨ ਜਤਿੰਦਰ ਕੁਮਾਰ ਰਿੰਕਾ, ਗੁਰੂ ਕ੍ਰਿਪਾ ਇੰਡਸਟਰੀਅਲ ਐਸੋਸੀਏਸ਼ਨ ਦੇ ਪ੍ਰਧਾਨ ਵਿਨੋਦ ਬੱਤਾ ਤੇ ਜਸਪਾਲ ਬਾਂਗਰ ਇੰਡਸਟਰੀਅਲ ਐਸੋਸੀਏਸ਼ਨ ਦੇ ਪ੍ਰਧਾਨ ਰਮੇਸ਼ ਕੱਕੜ ਨੇ ਕਿਹਾ ਕਿ ਪਿਛਲੇ ਦਿਨੀਂ ਉਦਯੋਗਪਤੀਆਂ ਦੀ ਪਾਵਰਕਾਮ ਦੇ ਚੀਫ਼ ਨਾਲ ਮੀਟਿੰਗ ਹੋਈ ਸੀ, ਜਿਸ ਵਿਚ ਉਨ੍ਹਾਂ ਉਦਯੋਗਪਤੀਆਂ ਨੂੰ ਭਰੋਸਾ ਦਿੱਤਾ ਸੀ ਕਿ ਬਿਜਲੀ ਦੇ ਲੱਗ ਰਹੇ ਕੱਟ, ਹੁਣ ਨਹੀਂ ਲੱਗਣਗੇ। ਉਨ੍ਹਾਂ ਕਿਹਾ ਕਿ ਦੋ-ਚਾਰ ਦਿਨ ਠੀਕ ਰਿਹਾ, ਹੁਣ ਫਿਰ ਪਾਵਰਕਾਮ ਵਲੋਂ ਰਾਤ ਸਮੇਂ ਬਿਜਲੀ ਦੇ ਕੱਟ ਲਗਾਉਣੇ ਸ਼ੁਰੂ ਕਰ ਦਿੱਤੇ ਹਨ, ਜਿਸ ਕਾਰਨ ਉਨ੍ਹਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਗੇ ਤਿਉਹਾਰੀ ਸੀਜਨ ਸ਼ੁਰੂ ਹੋਣ ਜਾ ਰਹੇ ਹਨ, ਪਰ ਬਿਜਲੀ ਦੇ ਕੱਟ ਲੱਗਣ ਕਾਰਨ ਉਨ੍ਹਾਂ ਦੇ ਕਾਰੋਬਾਰ ਤੇ ਮਾੜਾ ਅਸਰ ਪੈ ਰਿਹਾ ਹੈ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਤੇ ਪਾਵਰਕਾਮ ਨੇ ਉਦਯੋਗਪਤੀਆਂ ਦੀ ਇਸ ਵੱਡੀ ਸਮੱਸਿਆ ਦਾ ਕੋਈ ਠੋਸ ਹੱਲ ਨਾ ਕੱਢਿਆ ਤਾਂ ਉਹ ਸਰਕਾਰ ਤੇ ਪਾਵਰਕਾਮ ਖਿਲਾਫ਼ ਵੱਡਾ ਸੰਘਰਸ਼ ਉਲੀਕਣ ਲਈ ਮਜ਼ਬੂਰ ਹੋਣਗੇ, ਜਿਸਦੀ ਜਿੰਮੇਵਾਰੀ ਸਰਕਾਰ ਤੇ ਪਾਵਰਕਾਮ ਦੇ ਅਧਿਕਾਰੀਆਂ ਦੀ ਹੋਵੇਗੀ।
ਪਿਛਲੀ ਖ਼ਬਰ ਨਿਰਮਲ ਸਿੰਘ ਐਸ.ਐਸ, ਕੌਂਸਲਰ ਰਾਜੇਸ਼ ਮਿਸ਼ਰਾ ਗੁਰਦੁਆਰਾ ਸ੍ਰੀ ਗੁਰੂ ਕਲਗੀਧਰ ਸਿੰਘ ਸਭਾ ਅਤੇ ਸੁਖਮਨੀ ਸਾਹਿਬ ਸੇਵਾ ਸੁਸਾਇ... ਅਗਲੀ ਖ਼ਬਰ ਗੁਰਦੁਆਰਾ ਬਾਈ ਬਾਲਾ ਜੀ ਦਾਦ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਗੁਰਪੁਰਬ ਸ਼ਰਧਾ ਸਹਿਤ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।