13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਹਲਕਾ ਦੱਖਣੀ ਵਿਚ ਬਾਵਾ ਦੀ ਅਗਵਾਈ ’ਚ ਸਚਿਨ ਪਾਇਲਟ ਦੇ ਪੰਜਾਬ ਕਾਂਗਰਸ ਦਾ ਇੰਚਾਰਜ ਬਣਨ ’ਤੇ ਲੱਡੂ ਵੰਡੇ

ਡਾਬਾ/ਲੁਹਾਰਾ, 12 ਸਤੰਬਰ (ਕੁਲਵੰਤ ਸਿੰਘ ਸੱਪਲ)-ਹਲਕਾ ਦੱਖਣੀ ਵਿਚ ਰਾਹੁਲ ਗਾਂਧੀ ਦੇ ਕਰੀਬੀ ਅਤੇ ਕੁੱਲ ਹਿੰਦ ਕਾਂਗਰਸ ਦੇ ਜਨਰਲ ਸਕੱਤਰ ਸਚਿਨ ਪਾਇਲਟ ਦੇ ਇੰਚਾਰਜ ਪੰਜਾਬ ਕਾਂਗਰਸ ਬਣਨ ’ਤੇ ਸੀਨੀਅਰ ਕਾਂਗਰਸੀ ਨੇਤਾ ਕ੍ਰਿਸ਼ਨ ਕੁਮਾਰ ਬਾਵਾ ਕੋਆਰਡੀਨੇਟਰ ਏ. ਆਈ.

ਅਜੀਤ ਡੈਸਕ 13-09-2026
ਡਾਬਾ/ਲੁਹਾਰਾ, 12 ਸਤੰਬਰ (ਕੁਲਵੰਤ ਸਿੰਘ ਸੱਪਲ)-ਹਲਕਾ ਦੱਖਣੀ ਵਿਚ ਰਾਹੁਲ ਗਾਂਧੀ ਦੇ ਕਰੀਬੀ ਅਤੇ ਕੁੱਲ ਹਿੰਦ ਕਾਂਗਰਸ ਦੇ ਜਨਰਲ ਸਕੱਤਰ ਸਚਿਨ ਪਾਇਲਟ ਦੇ ਇੰਚਾਰਜ ਪੰਜਾਬ ਕਾਂਗਰਸ ਬਣਨ ’ਤੇ ਸੀਨੀਅਰ ਕਾਂਗਰਸੀ ਨੇਤਾ ਕ੍ਰਿਸ਼ਨ ਕੁਮਾਰ ਬਾਵਾ ਕੋਆਰਡੀਨੇਟਰ ਏ.ਆਈ.ਸੀ.ਸੀ. (ਇੰਚਾਰਜ ਹਿਮਾਚਲ ਪ੍ਰਦੇਸ਼) ਨੇ ਲੱਡੂ ਵੰਡ ਕੇ ਅਤੇ ਉਨ੍ਹਾਂ ਦੇ ਜਨਮ ਦਿਨ ਦਾ ਕੇਕ ਕੱਟ ਕੇ ਖ਼ੁਸ਼ੀਆਂ ਸਾਂਝੀਆਂ ਕੀਤੀਆਂ। ਇਸ ਸਮੇਂ ਗੁਰਨਾਮ ਸਿੰਘ ਕਲੇਰ ਜਨਰਲ ਸੈਕਟਰੀ ਪੀ.ਪੀ.ਸੀ.ਸੀ. (ਓ.ਬੀ.ਸੀ.) ਵਰਿੰਦਰ ਭੱਲਾ ਪ੍ਰਧਾਨ ਜ਼ਿਲ੍ਹਾ ਕਾਂਗਰਸ (ਓ.ਬੀ.ਸੀ.), ਮਨਜੀਤ ਸਿੰਘ ਝੱਮਟ ਜਨਰਲ ਸੈਕਟਰੀ ਓਵਰਸੀਜ਼ ਕਾਂਗਰਸ ਕੈਨੇਡਾ, ਬਲਜੀਤ ਸਿੰਘ ਮਾਲੜਾ ਜਨਰਲ ਸਕੱਤਰ ਜ਼ਿਲ੍ਹਾ ਕਾਂਗਰਸ ਮੁੱਖ ਤੌਰ ਤੇ ਹਾਜ਼ਰ ਸਨ। ਇਸ ਸਮੇਂ ਡਾ. ਭੀਮ ਰਾਓ ਅੰਬੇਦਕਰ ਜੀ ਦੇ ਬੁੱਤ ਦੀ ਕੀਤੀ ਬੇਅਦਬੀ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਗਈ। ਇਸ ਸਮੇਂ ਬੋਲਦੇ ਸ਼੍ਰੀ ਬਾਵਾ ਨੇ ਕਿਹਾ ਕਿ ਸਚਿਨ ਪਾਇਲਟ ਦਾ ਪੰਜਾਬ ਦਾ ਇੰਚਾਰਜ ਬਣਨਾ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੁਨਹਿਰੀ ਭਵਿੱਖ ਲਈ ਸ਼ੁੱਭ ਸ਼ਗਨ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਾਰੇ ਨੇਤਾਵਾਂ ਨੇ ਉਨ੍ਹਾਂ ਨੂੰ ਹਾਰਦਿਕ ਵਧਾਈ ਦਿੱਤੀ ਹੈ ਅਤੇ ਪਾਇਲਟ ਪਰਿਵਾਰ ਦਾ ਪੰਜਾਬ ਨਾਲ ਪੁਰਾਣਾ ਰਿਸ਼ਤਾ ਹੈ। ਪੰਜਾਬ ਦਾ ਹਰ ਸੀਨੀਅਰ ਨੇਤਾ ਪਹਿਲਾਂ ਤੋਂ ਹੀ ਉਨ੍ਹਾਂ ਦੇ ਸੰਪਰਕ ਵਿਚ ਹੈ ਅਤੇ ਸਚਿਨ ਪਾਇਲਟ ਦੇ ਪਿਤਾ ਜੋ ਭਾਰਤ ਦੇ ਗ੍ਰਹਿ ਮੰਤਰੀ ਅਤੇ ਸੰਚਾਰ ਮੰਤਰੀ ਰਹੇ , ਉਨ੍ਹਾਂ ਨੇ ਹਮੇਸ਼ਾ ‘ਜੈ ਜਵਾਨ-ਜੈ ਕਿਸਾਨ’ ਸਲੋਗਨ ਬੁਲੰਦ ਕੀਤਾ। ਉਨ੍ਹਾਂ ਕਿਸਾਨ ਅਤੇ ਜਵਾਨ ਦੀ ਆਵਾਜ਼ ਪਾਰਲੀਮੈਂਟ ਵਿਚ ਰੱਖੀ। ਅੱਜ ਦੀ ਹਲਕਾ ਦੱਖਣੀ ਦੀ ਕਾਂਗਰਸ ਵਰਕਰਾਂ ਦੀ ਮੀਟਿੰਗ ਵਿਚ ਵਰਕਰਾਂ ਦੇ ਚਿਹਰੇ ’ਤੇ ਖ਼ੁਸ਼ੀ ਸੀ ਅਤੇ ਹਰ ਵਰਕਰ ਪਾਰਟੀ ਦੇ ਚੰਗੇ ਭਵਿੱਖ ਦੀ ਕਾਮਨਾ ਕਰ ਰਿਹਾ ਸੀ ਅਤੇ ਚਰਚਾ ਸੀ ਕਿ ਰਾਜੇ ਦੀ ਮਿਹਨਤ ਰੰਗ ਲਿਆਏਗੀ। ਮੀਟਿੰਗ ਵਿਚ ਸੁਖਵਿੰਦਰ ਸ਼ਰਮਾ, ਕਰਮਵੀਰ ਸਿੰਘ, ਅਮਰਜੀਤ ਸਿੰਘ, ਪ੍ਰਵੇਸ਼ ਕੁਮਾਰ, ਰਵੀ ਕੁਮਾਰ, ਮਮਤਾ ਰਾਣੀ ਜਨਰਲ ਸਕੱਤਰ, ਲਲਿਤਾ ਦੇਵੀ, ਸੰਜੇ ਠਾਕੁਰ, ਅਨੂਪ ਸਿੰਘ, ਸੁਰਜੀਤ ਸਿੰਘ ਜੱਜ ਆਦਿ ਹਾਜ਼ਰ ਸੀ।
ਪਿਛਲੀ ਖ਼ਬਰ ਦਿਆਨੰਦ ਮੈਡੀਕਲ ਕਾਲਜ ਤੇ ਹਸਪਤਾਲ ਵਿਖੇ ਸਾਲਾਨਾ ਕਨਵੋਕੇਸ਼ਨ 2026 ਸਮਾਰੋਹ ਕਰਵਾਇਆ ਅਗਲੀ ਖ਼ਬਰ ਜੇਕਰ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ 22 ਤੋਂ ਕੀਤਾ ਜਾਵੇਗਾ ਮੁਕੰਮਲ ਚੱਕਾ ਜਾਮ-ਜਤਿੰਦਰ ਸਿੰਘ, ਪ੍ਰਵੀਨ ਕੁਮਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।