01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਡਾ. ਪਰਮਿੰਦਰ ਸਿੰਘ, ਵੈਟਰਨਰੀ ਯੂਨੀਵਰਸਿਟੀ ਤੋਂ ਹੋਏ ਸੇਵਾਮੁਕਤ

ਲੁਧਿਆਣਾ, 31 ਅਗਸਤ (ਜਸਵਿੰਦਰ ਸਿੰਘ)-ਡਾ. ਪਰਮਿੰਦਰ ਸਿੰਘ, ਜੋ ਕਿ ਪਸ਼ੂ ਖ਼ੁਰਾਕ ਅਤੇ ਪਸਾਰ ਸੇਵਾਵਾਂ ਦੇ ਖੇਤਰ ਵਿਚ ਇਕ ਪ੍ਰਸਿੱਧ ਸ਼ਖ਼ਸੀਅਤ ਹਨ, ਅੱਜ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਤੋਂ ਬਤੌਰ ਵਧੀਕ ਨਿਰਦੇਸ਼ਕ ਪਸਾਰ ਸਿੱਖਿਆ ਸੇਵਾਮੁਕਤ ਹੋ ਗਏ।

ਅਜੀਤ ਡੈਸਕ 01-09-2026
ਲੁਧਿਆਣਾ, 31 ਅਗਸਤ (ਜਸਵਿੰਦਰ ਸਿੰਘ)-ਡਾ. ਪਰਮਿੰਦਰ ਸਿੰਘ, ਜੋ ਕਿ ਪਸ਼ੂ ਖ਼ੁਰਾਕ ਅਤੇ ਪਸਾਰ ਸੇਵਾਵਾਂ ਦੇ ਖੇਤਰ ਵਿਚ ਇਕ ਪ੍ਰਸਿੱਧ ਸ਼ਖ਼ਸੀਅਤ ਹਨ, ਅੱਜ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਤੋਂ ਬਤੌਰ ਵਧੀਕ ਨਿਰਦੇਸ਼ਕ ਪਸਾਰ ਸਿੱਖਿਆ ਸੇਵਾਮੁਕਤ ਹੋ ਗਏ। ਡਾ. ਪਰਮਿੰਦਰ ਸਿੰਘ ਨੇ 1988, 1991 ਅਤੇ 2003 ਵਿਚ ਪੀ.ਏ.ਯੂ., ਲੁਧਿਆਣਾ ਤੋਂ ਕ੍ਰਮਵਾਰ ਪਸ਼ੂ ਵਿਗਿਆਨ ਵਿਚ ਬੀ.ਐਸ.ਸੀ. ਐਗਰੀ. (ਆਨਰਜ਼), ਪਸ਼ੂ ਨਿਊਟ੍ਰੀਸ਼ਨ ਵਿਚ ਐਮ.ਐਸ.ਸੀ. ਅਤੇ ਪੀ.ਐਚ.ਡੀ. ਕੀਤੀ। ਉਨ੍ਹਾਂ ਨੇ 1991-93 ਵਿਚ ਮੈਸਰਜ਼ ਫਾਈਜ਼ਰ ਲਿਮਟਿਡ ਮੁੰਬਈ ਦੀ ਨੁਮਾਇੰਦਗੀ ਕਰਦੇ ਹੋਏ ਇਕ ਵੈਟਰਨਰੀ ਸੇਵਾ ਅਧਿਕਾਰੀ ਵਜੋਂ ਆਪਣਾ ਕਰੀਅਰ ਸ਼ੁਰੂ ਕੀਤਾ ਅਤੇ ਮਾਰਚ 1993 ਵਿਚ ਪੀ.ਏ.ਯੂ. ਲੁਧਿਆਣਾ ਵਿਚ ਕਾਰਜ ਸ਼ੁਰੂ ਕੀਤਾ । ਉਨ੍ਹਾਂ ਦੀ ਮੁੱਖ ਭੂਮਿਕਾ ਡੇਅਰੀ, ਪੋਲਟਰੀ, ਸੂਰ ਅਤੇ ਬੱਕਰੀ ਕਿਸਾਨਾਂ ਨੂੰ ਪਸ਼ੂ ਖ਼ੁਰਾਕ ਵਿਚ ਨਵੀਨਤਮ ਤਕਨਾਲੋਜੀਆਂ ਅਪਣਾਉਣ ਲਈ ਜਾਗਰੂਕ ਕਰਨਾ ਸੀ। 33 ਸਾਲਾਂ ਦੇ ਆਪਣੇ ਕਰੀਅਰ ਦੌਰਾਨ ਉਨ੍ਹਾਂ ਨੇ 8 ਐਮ.ਵੀ.ਐਸ.ਸੀ. ਅਤੇ 3 ਪੀ.ਐਚ.ਡੀ. ਵਿਦਿਆਰਥੀਆਂ ਦਾ ਮਾਰਗ ਦਰਸ਼ਨ ਕੀਤਾ। ਉਨ੍ਹਾਂ ਨੇ ਪੰਜਾਬ ਫੀਡ ਮਿੱਲਰਾਂ ਲਈ 32 ਪਸ਼ੂ ਫੀਡ ਨਿਰਮਾਣ ਕੋਰਸਾਂ ਦਾ ਤਾਲਮੇਲ ਕੀਤਾ ਅਤੇ 8 ਖੋਜ ਪ੍ਰੋਜੈਕਟਾਂ ਨੂੰ ਸੰਭਾਲਿਆ। ਉਨ੍ਹਾਂ ਨੇ 2021 ਵਿਚ ਐਸੋਸੀਏਟ ਡਾਇਰੈਕਟਰ ਕੇਵੀਕੇ, ਮੋਹਾਲੀ ਅਤੇ 2022 ਵਿਚ ਪਸ਼ੂ ਆਹਾਰ ਵਿਭਾਗ ਵਿਚ ਪ੍ਰਮੁੱਖ ਵਿਗਿਆਨੀ ਵਜੋਂ ਵੀ ਸੇਵਾ ਨਿਭਾਈ। ਅਕਾਦਮਿਕ ਪੜ੍ਹਾਈ ਤੋਂ ਇਲਾਵਾ ਉਹ ਇਕ ਜੋਸ਼ੀਲੇ ਕ੍ਰਿਕਟਰ ਵੀ ਹਨ ਅਤੇ 1985-86 ਵਿਚ ਪੀ.ਏ.ਯੂ. ਕ੍ਰਿਕਟ ਟੀਮ ਦੀ ਕਪਤਾਨੀ ਕੀਤੀ, 1986-87 ਵਿਚ ਪੰਜਾਬ ਅੰਡਰ-22 ਕ੍ਰਿਕਟ ਟੀਮ ਦੀ ਨੁਮਾਇੰਦਗੀ ਕੀਤੀ ਅਤੇ 1991 ਤੋਂ 2006 ਤੱਕ ਇਕ ਯੋਗ ਅੰਪਾਇਰ ਵਜੋਂ ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀ.ਸੀ.ਏ.) ਵਿਚ ਸੇਵਾ ਨਿਭਾਈ।
ਪਿਛਲੀ ਖ਼ਬਰ ਸ਼ੱਕੀ ਹਾਲਤ ਵਿਚ ਸਫ਼ਾਈ ਸੇਵਕ ਨੇ ਕੀਤੀ ਖ਼ੁਦਕੁਸ਼ੀ ਅਗਲੀ ਖ਼ਬਰ ਐਸ.ਸੀ.ਡੀ. ਸਰਕਾਰੀ ਕਾਲਜ ਦੇ ਵਿਦਿਆਰਥੀਆਂ ਨੇ ਪੰਜਾਬ ਯੂਨੀਵਰਸਿਟੀ ਦੇ ਨਤੀਜਿਆਂ ਵਿਚ ਮਾਰੀਆਂ ਮੱਲਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।