23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਨਨਕਾਣਾ ਸਾਹਿਬ ਪਬਲਿਕ ਸਕੂਲ ਵਿਖੇ ਵਿਸ਼ੇਸ਼ ਬੱਚਿਆਂ ਦੀ ਸਹਾਇਤਾ ਲਈ ਰੱਖੜੀ ਪ੍ਰਦਰਸ਼ਨੀ ਲਗਾਈ

ਆਲਮਗੀਰ, 22 ਅਗਸਤ (ਜਰਨੈਲ ਸਿੰਘ ਪੱਟੀ)-ਨਨਕਾਣਾ ਸਾਹਿਬ ਪਬਲਿਕ ਸਕੂਲ ਗਿੱਲ ਪਾਰਕ ਨੇ ਇਕ ਚੈਰੀਟੇਬਲ ਉਦੇਸ਼ ਨਾਲ ਰੱਖੜੀ ਪ੍ਰਦਰਸ਼ਨੀ ਦਾ ਆਯੋਜਨ ਕੀਤਾ। ਸਕੂਲ ਨੇ ਅੰਬੂਜਾ ਸੀਮੈਂਟ ਫਾਊਂਡੇਸ਼ਨ ਦੁਆਰਾ ਪਿੰਡ ਸਲੋਰਾ ਜ਼ਿਲ੍ਹਾ ਰੋਪੜ ਵਿਖੇ ਚਲਾਏ ਜਾ ਰਹੇ ਅੰਬੂਜਾ ਮਨੋਵਿਕਾਸ ਕੇਂਦਰ ਦੇ ਵਿਦਿਆਰਥੀਆਂ ਨੂੰ ਬੋਲ਼ੇ ਅਤੇ ਗੂੰਗੇ ਬੱਚਿਆਂ ਦੁਆਰਾ ਬਣਾਈਆਂ ਰੱਖੜੀਆਂ ਵੇਚਣ ਲਈ ਇਕ ਪਲੇਟਫਾਰਮ ਪ੍ਰਦਾਨ ਕੀਤਾ।

ਅਜੀਤ ਡੈਸਕ 23-08-2026
ਆਲਮਗੀਰ, 22 ਅਗਸਤ (ਜਰਨੈਲ ਸਿੰਘ ਪੱਟੀ)-ਨਨਕਾਣਾ ਸਾਹਿਬ ਪਬਲਿਕ ਸਕੂਲ ਗਿੱਲ ਪਾਰਕ ਨੇ ਇਕ ਚੈਰੀਟੇਬਲ ਉਦੇਸ਼ ਨਾਲ ਰੱਖੜੀ ਪ੍ਰਦਰਸ਼ਨੀ ਦਾ ਆਯੋਜਨ ਕੀਤਾ। ਸਕੂਲ ਨੇ ਅੰਬੂਜਾ ਸੀਮੈਂਟ ਫਾਊਂਡੇਸ਼ਨ ਦੁਆਰਾ ਪਿੰਡ ਸਲੋਰਾ ਜ਼ਿਲ੍ਹਾ ਰੋਪੜ ਵਿਖੇ ਚਲਾਏ ਜਾ ਰਹੇ ਅੰਬੂਜਾ ਮਨੋਵਿਕਾਸ ਕੇਂਦਰ ਦੇ ਵਿਦਿਆਰਥੀਆਂ ਨੂੰ ਬੋਲ਼ੇ ਅਤੇ ਗੂੰਗੇ ਬੱਚਿਆਂ ਦੁਆਰਾ ਬਣਾਈਆਂ ਰੱਖੜੀਆਂ ਵੇਚਣ ਲਈ ਇਕ ਪਲੇਟਫਾਰਮ ਪ੍ਰਦਾਨ ਕੀਤਾ। ਪ੍ਰਦਰਸ਼ਨੀ ਵਿਚ ਮੋਤੀਆਂ, ਖੋਲ ਅਤੇ ਰੇਸ਼ਮੀ ਧਾਗੇ ਨਾਲ ਸੁੰਦਰ ਤਰੀਕੇ ਬਣਾਈਆਂ ਰੱਖੜੀਆਂ ਪ੍ਰਦਰਸ਼ਿਤ ਕੀਤੀਆਂ ਗਈਆਂ। ਇਸ ਉਦੇਸ਼ ਦਾ ਸਮਰਥਨ ਕਰਨ ਲਈ ਸਾਰੀਆਂ ਜਮਾਤਾਂ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਵੱਡੀ ਗਿਣਤੀ ਵਿਚ ਰੱਖੜੀਆਂ ਖਰੀਦਿਆ, ਜਿਸ ਕਾਰਨ ਪ੍ਰਤੀਕਿਰਿਆ ਬਹੁਤ ਵਧੀਆ ਰਹੀ। ਪ੍ਰਿੰਸੀਪਲ ਹਰਮੀਤ ਕੌਰ ਵੜੈਚ ਨੇ ਸਾਰਿਆਂ ਦੇ ਯੋਗਦਾਨ ਅਤੇ ਖਰੀਦਦਾਰੀ ਰਾਹੀਂ ਨੌਜਵਾਨ ਕਾਰੀਗਰਾਂ ਨੂੰ ਉਤਸ਼ਾਹਿਤ ਕਰਨ ਲਈ ਧੰਨਵਾਦ ਕੀਤਾ।
ਪਿਛਲੀ ਖ਼ਬਰ ਪਲਾਸਟਿਕ ਦੀ ਚਮਕ ਹੇਠ ਲੁਕਿਆ ਸਿਹਤ ਦਾ ਖ਼ਤਰਾ ! ਪਿੱਤਲ ਤੋਂ ਸਟੀਲ ਅਤੇ ਹੁਣ ਪਲਾਸਟਿਕ ਦੇ ਭਾਂਡੇ ਪੁੱਜੇ ਰਸੋਈ ਤੱਕ ਅਗਲੀ ਖ਼ਬਰ ਬੀ.ਬੀ.ਏ. ਦੇ ਵਿਦਿਆਰਥੀਆਂ ਨੇ ਕੀਤਾ ਉਦਯੋਗਿਕ ਦੌਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।