23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਪੀ.ਏ.ਯੂ. ਨੇ ਅੱਠ ਹਾਈਬ੍ਰਿਡਾਂ ਦੇ ਪ੍ਰਸਾਰ ਲਈ ਛੱਤੀਸਗੜ੍ਹ ਦੀ ਕੰਪਨੀ ਨਾਲ ਕੀਤੀ ਸੰਧੀ

ਲੁਧਿਆਣਾ, 22 ਅਗਸਤ (ਜਸਵਿੰਦਰ ਸਿੰਘ)-ਪੀ. ਏ.

ਅਜੀਤ ਡੈਸਕ 23-08-2026
ਲੁਧਿਆਣਾ, 22 ਅਗਸਤ (ਜਸਵਿੰਦਰ ਸਿੰਘ)-ਪੀ.ਏ.ਯੂ. ਨੇ ਛੱਤੀਸਗੜ੍ਹ ਦੇ ਰਾਇਪੁਰ ਵਿਖੇ ਸਥਿਤ ਕੰਪਨੀ ਵੀ ਐਨ ਆਰ ਸੀਡਜ਼ ਪ੍ਰਾਈਵੇਟ ਲਿਮਟਿਡ ਨਾਲ ਇਕ ਸਮਝੌਤੇ ’ਤੇ ਦਸਤਖਤ ਕੀਤੇ ਹਨ| ਇਹ ਸਮਝੌਤਾ ਮਿਰਚਾਂ ਦੀ ਕਿਸਮ ਸੀ ਐੱਚ 52, ਪੇਠਾ ਕੱਦੂ ਦੀ ਕਿਸਮ ਸਰਦਾਰ, ਪਿਆਜ਼ ਦੀ ਕਿਸਮ ਪੀ ਆਰ ਓ 7, ਖਰਬੂਜ਼ੇ ਦੀਆਂ ਕਿਸਮਾਂ ਐੱਮ ਐੱਚ 27, ਐੱਚ ਐੱਚ 56, ਐੱਮ ਐੱਚ 57, ਪੰਜਾਬ ਅੰਮ੍ਰਿਤ ਅਤੇ ਪੰਜਾਬ ਸਾਰਦਾ ਦੇ ਪ੍ਰਸਾਰ ਲਈ ਕੀਤਾ ਗਿਆ ਹੈ| ਸਮਝੌਤੇ ਦੀਆਂ ਸ਼ਰਤਾਂ ਉੱਪਰ ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਅਤੇ ਸੰਬੰਧਿਤ ਕੰਪਨੀ ਵਲੋਂ ਪਾਰਥ ਭੱਟ ਨੇ ਦਸਤਖਤ ਕੀਤੇ| ਵਧੀਕ ਨਿਰਦੇਸ਼ਕ ਖੋਜ (ਖੇਤੀ ਇੰਜਨੀਅਰਿੰਗ) ਡਾ. ਮਹੇਸ਼ ਕੁਮਾਰ ਅਤੇ ਤਕਨਾਲੋਜੀ ਵਪਾਰੀਕਰਨ ਸੈੱਲ ਦੇ ਸਹਿਯੋਗੀ ਨਿਰਦੇਸ਼ਕ ਡਾ. ਖੁਸ਼ਦੀਪ ਧਰਨੀ ਤੋਂ ਇਲਾਵਾ ਸਬਜ਼ੀ ਵਿਗਿਆਨ ਵਿਭਾਗ ਦੇ ਮੁਖੀ ਡਾ. ਸਤਪਾਲ ਸ਼ਰਮਾ ਵੀ ਇਸ ਮੌਕੇ ਤੇ ਮੌਜੂਦ ਸਨ| ਡਾ. ਅਜਮੇਰ ਸਿੰਘ ਢੱਟ ਨੇ ਇਸ ਸਮਝੌਤੇ ਲਈ ਸਬਜ਼ੀ ਵਿਗਿਆਨ ਵਿਭਾਗ ਦੇ ਸਮੂਹ ਵਿਗਿਆਨੀਆਂ ਨੂੰ ਵਧਾਈ ਦਿੱਤੀ| ਡਾ. ਸਤਪਾਲ ਸ਼ਰਮਾ ਨੇ ਸਬਜ਼ੀਆਂ ਦੀਆਂ ਇਹਨਾਂ ਕਿਸਮਾਂ ਦੇ ਉੱਭਰਵੇਂ ਗੁਣਾਂ ਦੀ ਵਿਆਖਿਆ ਕਰਦਿਆਂ ਖਰਬੂਜ਼ਿਆਂ ਦੀਆਂ ਕਿਸਮਾਂ ਨੂੰ ਮੰਡੀ ਦੀਆਂ ਲੋੜਾਂ ਦੇ ਅਨੁਕੂਲ ਕਿਹਾ| ਉਹਨਾਂ ਕਿਹਾ ਕਿ ਇਹ ਕਿਸਮਾਂ ਜਿੱਥੇ ਝਾੜ ਪੱਖੋਂ ਉੱਚ ਦਰਜਾ ਹਾਸਲ ਹਨ ਉੱਥੇ ਮਿਠਾਸ ਅਤੇ ਪੋਸ਼ਣ ਦੇ ਗੁਣਾਂ ਦੀਆਂ ਵੀ ਧਾਰਨੀ ਹਨ| ਮਿਰਚਾਂ ਦੀ ਕਿਸਮ ਸੀ ਐੱਚ-52 ਬਾਰੇ ਗੱਲ ਕਰਦਿਆਂ ਉਹਨਾਂ ਕਿਹਾ ਕਿ ਇਸ ਕਿਸਮ ਦੇ ਫਲ ਲੰਮੇ, ਪਤਲੇ ਛਿੱਲੜ ਵਾਲੇ ਅਤੇ ਪੱਤਾ ਮਰੋੜ ਰੋਗ ਦਾ ਸਾਹਮਣਾ ਕਰਨ ਦੀ ਸਮਰਥਾ ਵਾਲੇ ਹਨ ਅਤੇ ਇਸਦਾ ਝਾੜ 106 ਕੁਇੰਟਲ ਪ੍ਰਤੀ ਏਕੜ ਤੱਕ ਆ ਸਕਦਾ ਹੈ| ਪਿਆਜ਼ ਦੀ ਕਿਸਮ ਪੀ ਆਰ ਓ-7 ਹਾੜੀ ਦੇ ਮੌਸਮ ਵਿਚ ਬੀਜਣ ਲਈ ਅਨੁਕੂਲ ਬਿਹਤਰੀਨ ਕਿਸਮ ਹੈ| ਪੇਠਾ ਕੱਦੂ ਦੀ ਕਿਸਮ ਪੰਜਾਬ ਸਰਦਾਰ ਨੂੰ ਵੀ ਉਹਨਾਂ ਨੇ ਉੱਚ ਝਾੜ ਵਾਲੀ ਕਿਸਮ ਕਿਹਾ| ਅੰਤ ਵਿਚ ਡਾ. ਖੁਸ਼ਦੀਪ ਧਰਨੀ ਨੇ ਸਭ ਦਾ ਧੰਨਵਾਦ ਕਰਦਿਆਂ ਪੀ.ਏ.ਯੂ. ਦੀਆਂ ਸਬਜ਼ੀਆਂ ਦੀਆਂ ਕਿਸਮਾਂ ਨੂੰ ਅੱਜ ਦੇ ਯੁੱਗ ਦੀਆਂ ਮੰਗਾਂ ਅਨੁਸਾਰ ਢੁੱਕਵੀਆਂ ਦੱਸਿਆ|
ਪਿਛਲੀ ਖ਼ਬਰ ਬੀ.ਬੀ.ਏ. ਦੇ ਵਿਦਿਆਰਥੀਆਂ ਨੇ ਕੀਤਾ ਉਦਯੋਗਿਕ ਦੌਰਾ ਅਗਲੀ ਖ਼ਬਰ ਸਰਕਾਰੀ ‘ਐਡਨੋਕ’ ਗੋਲੀਆਂ ਦੀ ਕਾਲਾਬਾਜ਼ਾਰੀ ਦਾ ਮਾਮਲਾ ਆਇਆ ਸਾਹਮਣੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।