23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਨਵੀਂ ਸੜਕ ਬਣਾਉਣ ਮੌਕੇ ਇਲਾਕਾ ਨਿਵਾਸੀਆਂ ਵਲੋਂ ਬਿੱਟਾ ਅਤੇ ਮਨੀ ਭਗਤ ਸਨਮਾਨਿਤ

ਡਾਬਾ/ਲੁਹਾਰਾ, 22 ਅਗਸਤ (ਸੱਪਲ)-ਬੇਦੀ ਚੌਂਕ ਤੋਂ ਸ੍ਰੀ ਹਰਕ੍ਰਿਸ਼ਨ ਸਕੂਲ ਤੱਕ ਦੀ ਸੜਕ ਵਾਹਿਗੁਰੂ ਰੋਡ ਜੋ ਕਿ ਕੁਝ ਸਮਾਂ ਪਹਿਲਾਂ ਦੁਬਾਰਾ ਬਣਾਉਣ ਲਈ ਪੱਟੀ ਗਈ ਸੀ, ਨੂੰ ਅੱਜ ਪ੍ਰੀ ਮਿਕਸਚਰ ਪਾ ਕੇ ਲਗਭਗ ਮੁਕੰਮਲ ਕਰ ਦਿੱਤਾ ਗਿਆ। ਸੜਕ ਬਣਨ ’ਤੇ ਆਲੇ ਦੁਆਲੇ ਦੇ ਦੁਕਾਨਦਾਰਾਂ ਅਤੇ ਮਹੱਲਾ ਨਿਵਾਸੀਆਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਇੱਕ ਸਾਦਾ ਸਮਾਗਮ ਦੌਰਾਨ ਵਾਹਿਗੁਰੂ ਰੋਡ ਮਾਰਕੀਟ ਐਸੋਸੀਏਸ਼ਨ ਤੇ ਇਲਾਕਾ ਨਿਵਾਸੀਆਂ ਨੇ ਸਾਬਕਾ ਕੌਂਸਲਰ ਕੁਲਦੀਪ ਸਿੰਘ ਬਿੱਟਾ ਤੇ ਬ੍ਰਾਹਮਣ ਭਲਾਈ ਬੋਰਡ ਪੰਜਾਬ ਸਰਕਾਰ ਦੇ ਜ਼ਿਲ੍ਹਾ ਲੁਧਿਆਣਾ ਦੇ ਚੇਅਰਮੈਨ ਮਨੀ ਭਗਤ ਜੋ ਕਿ ਵਾਰਡ ਨੰਬਰ 41 ਦੀ ਕੌਂਸਲਰ ਮਮਤਾ ਸ਼ਰਮਾ ਦੇ ਭਰਾ ਹਨ, ਨੂੰ ਇਸ ਸੜਕ ਨੂੰ ਬਣਾਉਣ ਲਈ ਕੀਤੇ ਉੱਦਮ ਕਾਰਨ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ।

ਅਜੀਤ ਡੈਸਕ 23-08-2026
ਡਾਬਾ/ਲੁਹਾਰਾ, 22 ਅਗਸਤ (ਸੱਪਲ)-ਬੇਦੀ ਚੌਂਕ ਤੋਂ ਸ੍ਰੀ ਹਰਕ੍ਰਿਸ਼ਨ ਸਕੂਲ ਤੱਕ ਦੀ ਸੜਕ ਵਾਹਿਗੁਰੂ ਰੋਡ ਜੋ ਕਿ ਕੁਝ ਸਮਾਂ ਪਹਿਲਾਂ ਦੁਬਾਰਾ ਬਣਾਉਣ ਲਈ ਪੱਟੀ ਗਈ ਸੀ, ਨੂੰ ਅੱਜ ਪ੍ਰੀ ਮਿਕਸਚਰ ਪਾ ਕੇ ਲਗਭਗ ਮੁਕੰਮਲ ਕਰ ਦਿੱਤਾ ਗਿਆ। ਸੜਕ ਬਣਨ ’ਤੇ ਆਲੇ ਦੁਆਲੇ ਦੇ ਦੁਕਾਨਦਾਰਾਂ ਅਤੇ ਮਹੱਲਾ ਨਿਵਾਸੀਆਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਇੱਕ ਸਾਦਾ ਸਮਾਗਮ ਦੌਰਾਨ ਵਾਹਿਗੁਰੂ ਰੋਡ ਮਾਰਕੀਟ ਐਸੋਸੀਏਸ਼ਨ ਤੇ ਇਲਾਕਾ ਨਿਵਾਸੀਆਂ ਨੇ ਸਾਬਕਾ ਕੌਂਸਲਰ ਕੁਲਦੀਪ ਸਿੰਘ ਬਿੱਟਾ ਤੇ ਬ੍ਰਾਹਮਣ ਭਲਾਈ ਬੋਰਡ ਪੰਜਾਬ ਸਰਕਾਰ ਦੇ ਜ਼ਿਲ੍ਹਾ ਲੁਧਿਆਣਾ ਦੇ ਚੇਅਰਮੈਨ ਮਨੀ ਭਗਤ ਜੋ ਕਿ ਵਾਰਡ ਨੰਬਰ 41 ਦੀ ਕੌਂਸਲਰ ਮਮਤਾ ਸ਼ਰਮਾ ਦੇ ਭਰਾ ਹਨ, ਨੂੰ ਇਸ ਸੜਕ ਨੂੰ ਬਣਾਉਣ ਲਈ ਕੀਤੇ ਉੱਦਮ ਕਾਰਨ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ੍ਰੀ ਬਿੱਟਾ ਅਤੇ ਸ੍ਰੀ ਭਗਤ ਨੇ ਆਖਿਆ ਕਿ ਇਸ ਇਲਾਕੇ ਵਿਚ ਵਿਕਾਸ ਕਾਰਜ ਜੰਗੀ ਪੱਧਰ ’ਤੇ ਚਲਾਏ ਜਾ ਰਹੇ ਹਨ ਅਤੇ ਮੁਕੰਮਲ ਹੋਣ ਤੱਕ ਇਸੇ ਤਰ੍ਹਾਂ ਚਲਦੇ ਰਹਿਣਗੇ। ਇਸ ਮੌਕੇ ਜਤਿੰਦਰ ਸਿੰਘ ਮਿੰਟਾ, ਰਾਮ ਲਾਲ ਗਰਗ, ਡਾ. ਪਰਮਿੰਦਰ ਮੋਦਗਿੱਲ, ਅਤਿੰਦਰ ਪ੍ਰੀਤ, ਮੀਤਾ, ਰਾਜੂ, ਜੱਸਲ, ਬਲਵਿੰਦਰ ਕੁਮਾਰ, ਮਿੱਠਾ ਰਾਮ, ਸੁਰੇਸ਼ ਸੋਨੂ, ਧਰਮਵੀਰ ਸਿੰਘ ਬਿੱਟੂ, ਅਸ਼ੋਕ ਗਰਗ, ਜਗਮੇਲ ਸਿੰਘ ਪ੍ਰਧਾਨ ਆਦਿ ਵੀ ਮੌਜੂਦ ਸਨ।
ਪਿਛਲੀ ਖ਼ਬਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵਾਅਦੇ ਪੂਰੇ ਕਰਕੇ ਲੋਕਾਂ ’ਚ ਚੰਗਾ ਆਧਾਰ ਬਣਾਇਆ-ਹਰਪ੍ਰੀਤ ਕੌਰ ਗਰੇਵਾਲ ਅਗਲੀ ਖ਼ਬਰ ਸਾਬਕਾ ਕੌਂਸਲਰ ਸਰਬਜੀਤ ਕਾਕਾ ਤੇ ਸੁਰਿੰਦਰ ਸ਼ਰਮਾ ਸਮੇਤ 6 ਆਗੂ ਭਾਜਪਾ ’ਚ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।