22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਫ਼ੋਟੋ ਜਰਨਲਿਸਟ ਐਸੋਸੀਏਸ਼ਨ ਵਲੋਂ ਲਗਾਈ ਦੋ ਰੋਜ਼ਾ 10ਵੀਂ ਫ਼ੋਟੋ ਪ੍ਰਦਰਸ਼ਨੀ ਸਮਾਪਤ

ਲੁਧਿਆਣਾ, 21 ਅਗਸਤ (ਜਤਿੰਦਰ ਭੰਬੀ)-ਵਿਸ਼ਵ ਫ਼ੋਟੋਗਰਾਫੀ ਦਿਵਸ ਨੂੰ ਸਮਰਪਿਤ ਲੁਧਿਆਣਾ ਫ਼ੋਟੋ ਜਰਨਲਿਸਟ ਐਸੋਸੀਏਸ਼ਨ ਵਲੋਂ ਲਗਾਈ ਗਈ ਦੋ ਰੋਜ਼ਾ 10ਵੀਂ ਫ਼ੋਟੋ ਪ੍ਰਦਰਸ਼ਨੀ ਅਮਿੱਟ ਯਾਦਾਂ ਛੱਡਦੀ ਹੋਈ ਸਮਾਪਤ ਹੋ ਗਈ। ਇਸ ਫ਼ੋਟੋ ਪ੍ਰਦਰਸ਼ਨੀ ਵਿੱਚ ਚੋਣਵੀਂਆਂ 42 ਤਸਵੀਰਾਂ ਲਗਾਈਆਂ ਗਈਆਂ ਸਨ ਕਿਸੇ ਤਸਵੀਰ ਵਿੱਚ ਜੀਵਨ ਦੀ ਖ਼ੁਸ਼ੀ ਅਤੇ ਉਤਸ਼ਾਹ ਨਜ਼ਰ ਆਇਆ ਤੇ ਕਿਸੇ ਵਿੱਚ ਖ਼ਾਮੋਸ਼ੀ ਦਾ ਦਰਦ ਅਤੇ ਸੰਵੇਦਨਾਵਾਂ ਦੀ ਝਲਕ ਦਿਖਾਈ ਦਿੱਤੀ।

ਅਜੀਤ ਡੈਸਕ 22-08-2026
ਲੁਧਿਆਣਾ, 21 ਅਗਸਤ (ਜਤਿੰਦਰ ਭੰਬੀ)-ਵਿਸ਼ਵ ਫ਼ੋਟੋਗਰਾਫੀ ਦਿਵਸ ਨੂੰ ਸਮਰਪਿਤ ਲੁਧਿਆਣਾ ਫ਼ੋਟੋ ਜਰਨਲਿਸਟ ਐਸੋਸੀਏਸ਼ਨ ਵਲੋਂ ਲਗਾਈ ਗਈ ਦੋ ਰੋਜ਼ਾ 10ਵੀਂ ਫ਼ੋਟੋ ਪ੍ਰਦਰਸ਼ਨੀ ਅਮਿੱਟ ਯਾਦਾਂ ਛੱਡਦੀ ਹੋਈ ਸਮਾਪਤ ਹੋ ਗਈ। ਇਸ ਫ਼ੋਟੋ ਪ੍ਰਦਰਸ਼ਨੀ ਵਿੱਚ ਚੋਣਵੀਂਆਂ 42 ਤਸਵੀਰਾਂ ਲਗਾਈਆਂ ਗਈਆਂ ਸਨ ਕਿਸੇ ਤਸਵੀਰ ਵਿੱਚ ਜੀਵਨ ਦੀ ਖ਼ੁਸ਼ੀ ਅਤੇ ਉਤਸ਼ਾਹ ਨਜ਼ਰ ਆਇਆ ਤੇ ਕਿਸੇ ਵਿੱਚ ਖ਼ਾਮੋਸ਼ੀ ਦਾ ਦਰਦ ਅਤੇ ਸੰਵੇਦਨਾਵਾਂ ਦੀ ਝਲਕ ਦਿਖਾਈ ਦਿੱਤੀ। ਫ਼ੋਟੋ ਪ੍ਰਦਰਸ਼ਨੀ ਦੇਖਣ ਲਈ ਸ਼ਹਿਰ ਦੀਆਂ ਕਈ ਪ੍ਰਮੁੱਖ ਸ਼ਖ਼ਸੀਅਤਾਂ ਤੋਂ ਇਲਾਵਾ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ, ਵਿਧਾਇਕ ਅਸ਼ੋਕ ਪਰਾਸ਼ਰ ਪੱਪੀ, ਸਾਬਕਾ ਵਿਧਾਇਕ ਰਕੇਸ਼ ਪਾਂਡੇ, ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸੰਜੇ ਤਲਵਾੜ, ਭਾਜਪਾ ਆਗੂ ਗੁਰਦੀਪ ਸਿੰਘ ਗੋਸ਼ਾ ਤੋਂ ਇਲਾਵਾ ਸੰਚਿਤ ਅਰੋੜਾ, ਸੰਨੀ ਗੋਇਲ ਲੀ ਫੋਰਡ ਕੇਈ ਬੋਰਡ ਦੇ ਮੈਂਬਰ, ਪ੍ਰਮੋਦ ਬਾਤਿਸ਼, ਅੰਸਲ ਇਸਟੇਟ ਤੋਂ ਐਸ.ਐਸ. ਖੁਰਾਨਾ, ਅਰਸ਼ਦੀਪ ਸਮਰ, ਅਸ਼ਵਨੀ ਜੇਤਲੀ ਅਤੇ ਸੁਰਿੰਦਰ ਡੱਲਾ ਸਮੇਤ ਕਈ ਸ਼ਖ਼ਸੀਅਤਾਂ ਨੇ ਹਾਜ਼ਰੀ ਭਰੀ। ਇਸ ਮੌਕੇ ਐਸੋਸੀਏਸ਼ਨ ਦੇ ਚੇਅਰਮੈਨ ਗੁਰਮੀਤ ਸਿੰਘ ਅਤੇ ਪ੍ਰਧਾਨ ਕੁਲਦੀਪ ਸਿੰਘ ਕਾਲਾ ਨੇ ਕਿਹਾ ਕਿ ਦੋ ਦਿਨੀਂ ਇਸ ਪ੍ਰਦਰਸ਼ਨੀ ਦਰਸ਼ਕਾਂ ਲਈ ਸਿਰਫ਼ ਕਲਾ ਦਾ ਅਨੁਭਵ ਨਹੀਂ ਹੈ, ਸਗੋਂ ਤੁਹਾਡੇ ਆਲੇ-ਦੁਆਲੇ ਦੀ ਦੁਨੀਆ ਨੂੰ ਇਕ ਨਵੀਂ ਨਜ਼ਰ ਤੋਂ ਦੇਖਣ ਦਾ ਮੌਕਾ ਵੀ ਮਿਲਦਾ ਹੈ।
ਪਿਛਲੀ ਖ਼ਬਰ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਪੰਜਾਬ ਬੰਦ ਦੇ ਸੱਦੇ ਨੂੰ ਮਿਲਿਆ ਰਲਵਾਂ-ਮਿਲਵਾਂ ਹੁੰਗਾਰਾ ਅਗਲੀ ਖ਼ਬਰ ਜਸਵੀਰ ਸਿੰਘ ਸੋਨੂੰ ਰੰਘਰੇਟਾ ਭਲਾਈ ਫੈਡਰੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।