10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਨਨਕਾਣਾ ਸਾਹਿਬ ਸਕੂਲ ਖਾਸੀ ਕਲਾਂ ਦੇ ਵਿਦਿਆਰਥੀਆਂ ਨੇ ਗਣਿਤ ਅਤੇ ਵਿਗਿਆਨ ਦੇ ਨੈਸ਼ਨਲ ਓਲੰਪੀਅਡ ਸਨੋਟ ’ਚ ਕੀਤਾ ਸ਼ਾਨਦਾਰ ਪ੍ਰਦਰਸ਼ਨ

ਭਾਮੀਆਂ ਕਲਾਂ, 9 ਜੁਲਾਈ (ਜਤਿੰਦਰ ਭੰਬੀ)- ਨਨਕਾਣਾ ਸਾਹਿਬ ਐਜੂਕੇਸ਼ਨਲ ਟਰੱਸਟ ਗਿੱਲ ਪਾਰਕ ਦੀ ਰਹਿਨੁਮਾਈ ਹੇਠ ਚੱਲ ਰਹੇ ਨਨਕਾਣਾ ਸਾਹਿਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਖਾਸੀ ਕਲਾਂ ਦੇ ਵਿਦਿਆਰਥੀਆਂ ਨੇ ਗਣਿਤ ਅਤੇ ਵਿਗਿਆਨ ਦੇ ਨੈਸ਼ਨਲ ਓਲੰਪੀਅਡ ਸਨੋਟ ਵਿਚ ਸ਼ਾਨਦਾਰ ਸਫ਼ਲਤਾ ਹਾਸਿਲ ਕੀਤੀ ਹੈ। ਵਿਗਿਆਨ ਦੇ ਓਲੰਪੀਅਡ ਇਮਤਿਹਾਨ ਵਿਚ 6ਵੀਂ ਜਮਾਤ ਦੇ ਅਮਨਦੀਪ ਸਿੰਘ, ਇਰਮਨਪ੍ਰੀਤ ਕੌਰ ਅਤੇ ਸਿਮਰਤ ਕੌਰ ਜਮਾਤ 5ਵੀਂ, ਤੀਜਾ ਰੈਂਕ ਰਾਸ਼ਟਰੀ, ਜ਼ੋਨ ਤੇ ਸਕੂਲ ਗਣਿਤ ਦੇ ਇਮਤਿਹਾਨ ਵਿਚ ਮਨਸਿਮਰਨਜੋਤ ਕੌਰ ਜਮਾਤ 6ਵੀਂ ਜਮਾਤ, ਦੂਜਾ ਰੈਂਕ ਅਤੇ ਸੁਖਮਨਪ੍ਰੀਤ ਕੌਰ ਜਮਾਤ 5ਵੀਂ ਨੇ ਤੀਜਾ ਰੈਂਕ ਨੈਸ਼ਨਲ ਪੱਧਰੀ ਇਨਾਮ ਹਾਸਿਲ ਕੀਤਾ।

ਨਨਕਾਣਾ ਸਾਹਿਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਖਾਸੀ ਕਲਾਂ ਦੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਸਮੇਂ ਸਕੂਲ ਸਟਾਫ਼। ਅਜੀਤ ਤਸਵੀਰ 10-08-2026
ਭਾਮੀਆਂ ਕਲਾਂ, 9 ਜੁਲਾਈ (ਜਤਿੰਦਰ ਭੰਬੀ)- ਨਨਕਾਣਾ ਸਾਹਿਬ ਐਜੂਕੇਸ਼ਨਲ ਟਰੱਸਟ ਗਿੱਲ ਪਾਰਕ ਦੀ ਰਹਿਨੁਮਾਈ ਹੇਠ ਚੱਲ ਰਹੇ ਨਨਕਾਣਾ ਸਾਹਿਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਖਾਸੀ ਕਲਾਂ ਦੇ ਵਿਦਿਆਰਥੀਆਂ ਨੇ ਗਣਿਤ ਅਤੇ ਵਿਗਿਆਨ ਦੇ ਨੈਸ਼ਨਲ ਓਲੰਪੀਅਡ ਸਨੋਟ ਵਿਚ ਸ਼ਾਨਦਾਰ ਸਫ਼ਲਤਾ ਹਾਸਿਲ ਕੀਤੀ ਹੈ। ਵਿਗਿਆਨ ਦੇ ਓਲੰਪੀਅਡ ਇਮਤਿਹਾਨ ਵਿਚ 6ਵੀਂ ਜਮਾਤ ਦੇ ਅਮਨਦੀਪ ਸਿੰਘ, ਇਰਮਨਪ੍ਰੀਤ ਕੌਰ ਅਤੇ ਸਿਮਰਤ ਕੌਰ ਜਮਾਤ 5ਵੀਂ, ਤੀਜਾ ਰੈਂਕ ਰਾਸ਼ਟਰੀ, ਜ਼ੋਨ ਤੇ ਸਕੂਲ ਗਣਿਤ ਦੇ ਇਮਤਿਹਾਨ ਵਿਚ ਮਨਸਿਮਰਨਜੋਤ ਕੌਰ ਜਮਾਤ 6ਵੀਂ ਜਮਾਤ, ਦੂਜਾ ਰੈਂਕ ਅਤੇ ਸੁਖਮਨਪ੍ਰੀਤ ਕੌਰ ਜਮਾਤ 5ਵੀਂ ਨੇ ਤੀਜਾ ਰੈਂਕ ਨੈਸ਼ਨਲ ਪੱਧਰੀ ਇਨਾਮ ਹਾਸਿਲ ਕੀਤਾ। ਇਨ੍ਹਾਂ ਵਿਦਿਆਰਥੀਆਂ ਨੇ ਰਾਸ਼ਟਰੀ, ਜ਼ੋਨਲ ਅਤੇ ਸਕੂਲ ਪੱਧਰ ‘ਤੇ ਗਣਿਤ ਅਤੇ ਵਿਗਿਆਨ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਆਪਣੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ ਅਤੇ ਰਾਸ਼ਟਰੀ ਵਿਗਿਆਨ ਅਤੇ ਗਣਿਤ ਓਲੰਪੀਅਡ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਰਾਸ਼ਟਰ ਪੱਧਰ ‘ਤੇ ਉਚੇ ਸਥਾਨ ਹਾਸਿਲ ਕੀਤੇ ਹਨ। ਇਸ ਮੌਕੇ ਪ੍ਰਿੰਸੀਪਲ ਹਰਦੀਪ ਸਿੰਘ ਕਾਹਲੋਂ ਨੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਤੁਹਾਡੀ ਮਿਹਨਤ ਅਤੇ ਲਗਨ ਦੇ ਕਾਰਨ ਹੀ ਸਫ਼ਲਤਾ ਹਾਸਿਲ ਹੋਈ ਹੈ, ਜੋ ਕਿ ਸਾਡੇ ਸਕੂਲ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਹਰ ਇਕ ਵਿਦਿਆਰਥੀਆਂ ਨੂੰ ਹਰ ਇਕ ਇਮਤਿਹਾਨ ਵਿਚ ਭਾਗ ਲੈਣ ਲਈ ਉਤਸ਼ਾਹਿਤ ਕੀਤਾ। ਸਕੂਲ ਪ੍ਰਬੰਧਕੀ ਕਮੇਟੀ ਦੇ ਸਕੱਤਰ ਕਰਮਜੀਤ ਸਿੰਘ ਗਰੇਵਾਲ, ਪ੍ਰਿਤਪਾਲ ਸਿੰਘ ਗਰੇਵਾਲ, ਦਲਜੀਤ ਸਿੰਘ ਗਰੇਵਾਲ, ਸੁਖਦੇਵ ਸਿੰਘ ਗਿੱਲ ਨੇ ਬੱਚਿਆਂ ਦੀ ਇਸ ਮਾਣਮੱਤੀ ਪ੍ਰਾਪਤੀ ਲਈ ਵਧਾਈ ਦਿੰਦਿਆਂ ਹਮੇਸ਼ਾਂ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।
ਪਿਛਲੀ ਖ਼ਬਰ ਜਵੱਦੀ ਟਕਸਾਲ ਵਿਖੇ ਨਾਮ ਸਿਮਰਨ ਸਮਾਗਮ ਕਰਵਾਇਆ ਅਗਲੀ ਖ਼ਬਰ ਇਕਾਈ ਹਸਪਤਾਲ ਨੇ ਅੰਗ ਦਾਨ ਜਾਗਰੂਕਤਾ ਸੈਸ਼ਨ ਰਾਹੀਂ ਦਿੱਤਾ ‘ ਜ਼ਿੰਦਗੀ ਦਾ ਤੋਹਫ਼ਾ ’ ਦੇਣ ਦਾ ਸੰਦੇਸ਼ ਇਕ ਬ੍ਰੇਨ ਡੈੱਡ ਵਿਅ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।