08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਆਲ ਇੰਡੀਆ ਹਿਊਮਨ ਰਾਈਟਸ ਕੌਂਸਲ ਕਰੇਗਾ ਪੰਜਾਬ ਪੱਧਰ ’ਤੇ ਮਹਿਲਾ ਵਿੰਗ ਦੀਆਂ ਨਿਯੁਕਤੀਆਂ-ਆਰਤੀ ਵਰਮਾ

ਲਾਡੋਵਾਲ, 7 ਅਗਸਤ (ਬਲਬੀਰ ਸਿੰਘ ਰਾਣਾ)- ਆਲ ਇੰਡੀਆ ਹਿਊਮਨ ਰਾਈਟਸ ਕੌਂਸਲ ਦੀ ਇਕ ਅਹਿਮ ਮੀਟਿੰਗ ਦਾ ਮਹਿਲਾ ਵਿੰਗ ਪੰਜਾਬ ਪ੍ਰਧਾਨ ਆਰਤੀ ਵਰਮਾ ਦੀ ਅਗਵਾਈ ਹੇਠ ਆਯੋਜਨ ਕੀਤਾ ਗਿਆ l ਇਸ ਮੀਟਿੰਗ ਵਿਚ ਵਿਸ਼ੇਸ਼ ਤੌਰ ਤੇ ਆਲ ਇੰਡੀਆ ਹਿਊਮਨ ਰਾਈਟਸ ਕੌਂਸਲ ਦੇ ਕੌਮੀ ਪ੍ਰਧਾਨ ਆਸਾ ਸਿੰਘ ਆਜ਼ਾਦ ਹਾਜ਼ਰ ਹੋਏ । ਇਸ ਮੌਕੇ ਆਲ ਇੰਡੀਆ ਹਿਊਮਨ ਰਾਈਟਸ ਕੌਂਸਲ ਵੱਲੋਂ ਬੀਬੀ ਜਸਪ੍ਰੀਤ ਕੌਰ ਨੂੰ ਸੀਨੀਅਰ ਮੀਤ ਪ੍ਰਧਾਨ ਮਹਿਲਾ ਵਿੰਗ ਅਤੇ ਸੰਜੀਵ ਕੁਮਾਰ ਨੂੰ ਰਾਮਾ ਮੰਡੀ, ਜਲੰਧਰ ਤੋਂ ਪ੍ਰਧਾਨ ਨਿਯੁਕਤ ਕੀਤਾ ਗਿਆ l ਇਸ ਮੌਕੇ ਕੌਮੀ ਪ੍ਰਧਾਨ ਆਸਾ ਸਿੰਘ ਆਜ਼ਾਦ ਵੱਲੋਂ ਜਸਪ੍ਰੀਤ ਕੌਰ ਅਤੇ ਸੰਜੀਵ ਕੁਮਾਰ ਨੂੰ ਨਿਯੁਕਤੀ ਪੱਤਰ ਦਿੰਦਿਆਂ ਕਿਹਾ ਕਿ ਆਲ ਇੰਡੀਆ ਹਿਊਮਨ ਰਾਈਟਸ ਕੌਂਸਲ ਪਿਛਲੇ ਲੰਬੇ ਸਮੇਂ ਤੋਂ ਸਮਾਜ ਸੇਵੀ ਕੰਮਾਂ ਵਿਚ ਵੱਧ ਚੜ ਕੇ ਹਿੱਸਾ ਲੈ ਰਹੀ ਹੈ।

ਅਜੀਤ ਡੈਸਕ 08-08-2026
ਲਾਡੋਵਾਲ, 7 ਅਗਸਤ (ਬਲਬੀਰ ਸਿੰਘ ਰਾਣਾ)- ਆਲ ਇੰਡੀਆ ਹਿਊਮਨ ਰਾਈਟਸ ਕੌਂਸਲ ਦੀ ਇਕ ਅਹਿਮ ਮੀਟਿੰਗ ਦਾ ਮਹਿਲਾ ਵਿੰਗ ਪੰਜਾਬ ਪ੍ਰਧਾਨ ਆਰਤੀ ਵਰਮਾ ਦੀ ਅਗਵਾਈ ਹੇਠ ਆਯੋਜਨ ਕੀਤਾ ਗਿਆ l ਇਸ ਮੀਟਿੰਗ ਵਿਚ ਵਿਸ਼ੇਸ਼ ਤੌਰ ਤੇ ਆਲ ਇੰਡੀਆ ਹਿਊਮਨ ਰਾਈਟਸ ਕੌਂਸਲ ਦੇ ਕੌਮੀ ਪ੍ਰਧਾਨ ਆਸਾ ਸਿੰਘ ਆਜ਼ਾਦ ਹਾਜ਼ਰ ਹੋਏ । ਇਸ ਮੌਕੇ ਆਲ ਇੰਡੀਆ ਹਿਊਮਨ ਰਾਈਟਸ ਕੌਂਸਲ ਵੱਲੋਂ ਬੀਬੀ ਜਸਪ੍ਰੀਤ ਕੌਰ ਨੂੰ ਸੀਨੀਅਰ ਮੀਤ ਪ੍ਰਧਾਨ ਮਹਿਲਾ ਵਿੰਗ ਅਤੇ ਸੰਜੀਵ ਕੁਮਾਰ ਨੂੰ ਰਾਮਾ ਮੰਡੀ, ਜਲੰਧਰ ਤੋਂ ਪ੍ਰਧਾਨ ਨਿਯੁਕਤ ਕੀਤਾ ਗਿਆ l ਇਸ ਮੌਕੇ ਕੌਮੀ ਪ੍ਰਧਾਨ ਆਸਾ ਸਿੰਘ ਆਜ਼ਾਦ ਵੱਲੋਂ ਜਸਪ੍ਰੀਤ ਕੌਰ ਅਤੇ ਸੰਜੀਵ ਕੁਮਾਰ ਨੂੰ ਨਿਯੁਕਤੀ ਪੱਤਰ ਦਿੰਦਿਆਂ ਕਿਹਾ ਕਿ ਆਲ ਇੰਡੀਆ ਹਿਊਮਨ ਰਾਈਟਸ ਕੌਂਸਲ ਪਿਛਲੇ ਲੰਬੇ ਸਮੇਂ ਤੋਂ ਸਮਾਜ ਸੇਵੀ ਕੰਮਾਂ ਵਿਚ ਵੱਧ ਚੜ ਕੇ ਹਿੱਸਾ ਲੈ ਰਹੀ ਹੈ। ਅਤੇ ਲੋਕਾਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਲਾਂ ਨੂੰ ਦੂਰ ਕਰਨ ਲਈ ਆਪਣਾ ਵਡਮੁੱਲਾ ਯੋਗਦਾਨ ਪਾਉਣ ਕਰਕੇ ਲੋਕਾਂ ਦੇ ਦਿਲਾਂ ਵਿਚ ਘਰ ਘਰ ਚੁੱਕੀ ਹੈ l ਉਨਾਂ ਕਿਹਾ ਕਿ ਕੌਂਸਲ ਮਹਿਲਾਵਾਂ ਹੱਕ ਹਕੂਕ ਦਿਵਾਉਣ, ਜਰੂਰਤਮੰਦ ਪਰਿਵਾਰਾਂ ਦੀ ਮਦਦ, ਭਰੂਣ ਹੱਤਿਆ ਦੀ ਰੋਕਥਾਮ, ਨਸ਼ਿਆਂ ਵਿਰੁੱਧ ਜੰਗ ਅਤੇ ਵੱਧ ਰਹੇ ਭਰਿਸ਼ਟਾਚਾਰ ਖਿਲਾਫ ਡਟ ਕੇ ਲੜਾਈ ਲੜਦੀ ਆ ਰਹੀ ਹੈ, ਜਿਸ ਕਰਕੇ ਲੋਕ ਕੌਂਸਲ ਵਿਚ ਜੁੜ ਕੇ ਕੌਂਸਲ ਦੇ ਘੇਰੇ ਨੂੰ ਹੋਰ ਵੀ ਵਿਸ਼ਾਲ ਕਰ ਰਹੇ ਹਨ । ਇਸ ਮੌਕੇ ਮਹਿਲਾ ਵਿੰਗ ਪੰਜਾਬ ਦੀ ਪ੍ਰਧਾਨ ਆਰਤੀ ਵਰਮਾ ਨੇ ਕਿਹਾ ਕਿ ਉਨਾਂ ਵੱਲੋਂ ਮਹਿਲਾਵਾਂ ਨੂੰ ਪ੍ਰਫੁੱਲਤ ਕਰਨ ਅਤੇ ਸੁਰੱਖਿਅਤ ਰੱਖਣ ਲਈ ਮਹਿਲਾ ਵਿੰਗ ਦੀਆਂ ਪੰਜਾਬ ਪੱਧਰ ਤੇ ਜਲਦ ਹੀ ਨਿਯੁਕਤੀਆਂ ਕੀਤੀਆਂ ਜਾਣਗੀਆਂ ਤਾਂ ਜੋ ਮਹਿਲਾਵਾਂ ਇਕ ਵੱਡੀ ਸ਼ਕਤੀ ਬਣ ਕੇ ਆਪਣੀ ਅਤੇ ਦੂਜਿਆਂ ਦੀ ਰਾਖੀ ਕਰਨ ਲਈ ਅੱਗੇ ਆ ਸਕਣ l ਇਸ ਮੌਕੇ ਨਵ ਨਿਯੁਕਤ ਅਹੁਦੇਦਾਰਾਂ ਨੇ ਕੌਂਸਲ ਦੇ ਕੌਮੀ ਪ੍ਰਧਾਨ ਆਸਾ ਸਿੰਘ ਆਜ਼ਾਦ ਅਤੇ ਮਹਿਲਾ ਵਿੰਗ ਪੰਜਾਬ ਪ੍ਰਧਾਨ ਆਰਤੀ ਵਰਮਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਕੌਂਸਲ ਵੱਲੋਂ ਜੋ ਸਾਨੂੰ ਜਿੰਮੇਵਾਰੀ ਦਿੱਤੀ ਗਈ ਹੈ, ਅਸੀਂ ਉਸ ਨੂੰ ਸੰਵਿਧਾਨ ਦੇ ਅਨੁਸਾਰ ਲੋਕ ਭਲਾਈ ਦੇ ਕੰਮ ਕਰਾਂਗੇ ਅਤੇ ਸਮਾਜ ਦੇ ਲੋਕਾਂ ਦੇ ਦੁੱਖ- ਸੁੱਖ ਵਿਚ ਚਟਾਨ ਵਾਂਗ ਨਾਲ ਖੜ੍ਹਾਂਂਗੇ ।
ਪਿਛਲੀ ਖ਼ਬਰ ਫਿਕੋ ਦੇ ਪ੍ਰਧਾਨ ਕੁਲਾਰ ਦੀ ਅਗਵਾਈ ’ ਚ ਕਾਰੋਬਾਰੀਆਂ ਨੇ ਪਾਵਰਕਾਮ ਦੇ ਸੀ . ਐਮ . ਡੀ . ਨੂੰ ਦਿੱਤਾ ਮੰਗ ਪੱਤਰ ਅਗਲੀ ਖ਼ਬਰ ਵਿੱਤ ਤੇ ਠੇਕਾ ਕਮੇਟੀ ’ਚ ਨਿਯੁਕਤੀਆਂ ਦੇ ਮਾਮਲੇ ਵਿਚ ਵਿਧਾਇਕਾਂ ਦੇ ਪੁੱਤਰ ਲੋਕਾਂ ਤੋਂ ਮਾਫੀ ਮੰਗਣ- ਪੂਨਮ ਰੱਤੜਾ, ਰੋਹਿ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।