ਸੀਸੂ ਦੀ ਮਹਿਲਾ ਉੱਦਮੀ ਫੋਰਮ ਵਲੋਂ ਮਹਿਲਾ ਉਦਮਤਾ ਨੂੰ ਉਤਸ਼ਾਹਿਤ ਕਰਨ ਲਈ ਵਰਕਸ਼ਾਪ ਲਗਾਈ
ਲੁਧਿਆਣਾ, 7 ਅਗਸਤ (ਜਤਿੰਦਰ ਭੰਬੀ)-ਚੈਂਬਰ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਜ (ਸੀਸੂ) ਨੇ ਆਪਣੇ ਮਹਿਲਾ ਉੱਦਮੀ ਫੋਰਮ ਰਾਹੀਂ ਬੇਕ ਫਰੈਸ ਮਾਡਲ ਟਾਊਨ ਵਿਖੇ ‘ਕੇਕ ਆਰਟ ਥੈਰੇਪੀ’ ਵਰਕਸ਼ਾਪ ਲਗਾਈ ਗਈ। ਵਰਕਸ਼ਾਪ ਦੀ ਮੇਜਬਾਨੀ ਮੁਖੀ ਰਜਨੀ ਸੇਠੀ ਵਲੋਂ ਕੀਤੀ ਗਈ ਅਤੇ ਇਸ ਦਾ ਸੰਚਾਲਨ ਸੈੱਫ ਗੋਪੇਸ਼ ਦੁਆਰਾ ਕੀਤਾ ਗਿਆ, ਜਿਨ੍ਹਾਂ ਨੇ ਭਾਗੀਦਾਰਾਂ ਨੂੰ ਰਚਨਾਤਮਕ ਤੌਰ ‘ਤੇ ਕੇਕ ਪੇਂਟ ਕਰਨ ਅਤੇ ਸਜਾਉਣ ਦੀ ਕਲਾ ਰਾਹੀਂ ਮਾਰਗ ਦਰਸ਼ਨ ਕੀਤਾ।
ਅਜੀਤ ਡੈਸਕ
08-08-2026