08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਵਿੱਤ ਤੇ ਠੇਕਾ ਕਮੇਟੀ ’ਚ ਮੇਅਰ ਦੀਆਂ ਸਿੱਧੀਆਂ ਨਿਯੁਕਤੀਆਂ ਰੱਦ ਡੇਅਰੀ ਕਿਸਾਨਾਂ ਨੂੰ ਬਿਹਤਰ ਸੇਵਾਵਾਂ ਦੇਣ ਲਈ ਵੈਟਰਨਰੀ ਅਤੇ ਲਾਈਵਸਟਾਕ ਫਾਊਂਡੇਸ਼ਨ ਦੇ ਸਟਾਰਟਅੱਪਸ ਨੇ ਮਜ਼ਬੂਤ ਕੀਤੀ ਭਾਈਵਾਲੀ

ਲੁਧਿਆਣਾ, 7 ਅਗਸਤ (ਜਸਵਿੰਦਰ ਸਿੰਘ)-ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਵਿਖੇ ਸਥਾਪਿਤ ਵੈਟਰਨਰੀ ਐਂਡ ਲਾਈਵਸਟਾਕ ਇਨੋਵੇਸ਼ਨ ਐਂਡ ਇਨਕਿਊਬੇਸ਼ਨ ਫਾਊਂਡੇਸ਼ਨ, ਸਟਾਰਟਅੱਪਸ ਨੂੰ ਸਹਿਯੋਗ ਦੇ ਕੇ ਪਸ਼ੂਧਨ, ਡੇਅਰੀ ਅਤੇ ਸਹਾਇਕ ਖੇਤਰਾਂ ਵਿਚ ਨਵੀਨਤਾ ਅਤੇ ਉਦਮੀਪਨ ਨੂੰ ਉਤਸ਼ਾਹਿਤ ਕਰ ਰਿਹਾ ਹੈ। ਇਸੇ ਢਾਂਚੇ ਨੂੰ ਮਜ਼ਬੂਤ ਕਰਦੇ ਹੋਏ ਦੋ ਸਟਾਰਟਅੱਪਸ ਫਰੰਟਰਨਰ ਫਾਰਮਜ਼ ਇੰਡੀਆ ਪ੍ਰਾ.

ਪਿੰਡ ਠੱਕਰਵਾਲ ਵਿਖੇ ਸਰਪੰਚ ਆਤਮਾ ਸਿੰਘ ਗਰੇਵਾਲ ਗ੍ਰਾਮ ਪੰਚਾਇਤ ਵਲੋਂ ‘ਮੇਰੀ ਰਸੋਈ’ ਸਕੀਮ ਤਹਿਤ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਵੰਡਦੇ ਹੋਏ। ਤਸਵੀਰ-ਮਨਜੀਤ ਸਿੰਘ ਦੁੱਗਰੀ 08-08-2026
ਲੁਧਿਆਣਾ, 7 ਅਗਸਤ (ਜਸਵਿੰਦਰ ਸਿੰਘ)-ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਵਿਖੇ ਸਥਾਪਿਤ ਵੈਟਰਨਰੀ ਐਂਡ ਲਾਈਵਸਟਾਕ ਇਨੋਵੇਸ਼ਨ ਐਂਡ ਇਨਕਿਊਬੇਸ਼ਨ ਫਾਊਂਡੇਸ਼ਨ, ਸਟਾਰਟਅੱਪਸ ਨੂੰ ਸਹਿਯੋਗ ਦੇ ਕੇ ਪਸ਼ੂਧਨ, ਡੇਅਰੀ ਅਤੇ ਸਹਾਇਕ ਖੇਤਰਾਂ ਵਿਚ ਨਵੀਨਤਾ ਅਤੇ ਉਦਮੀਪਨ ਨੂੰ ਉਤਸ਼ਾਹਿਤ ਕਰ ਰਿਹਾ ਹੈ। ਇਸੇ ਢਾਂਚੇ ਨੂੰ ਮਜ਼ਬੂਤ ਕਰਦੇ ਹੋਏ ਦੋ ਸਟਾਰਟਅੱਪਸ ਫਰੰਟਰਨਰ ਫਾਰਮਜ਼ ਇੰਡੀਆ ਪ੍ਰਾ. ਲਿਮ. ਅਤੇ ਪ੍ਰੋਗਰੈਸਿਵ ਡੇਅਰੀ ਸੋਲਿਊਸ਼ਨਜ਼ ਨੇ ਨਿਰੀਖਣ, ਗਿਆਨ ਤਬਾਦਲਾ ਅਤੇ ਕਿਸਾਨਾਂ ਨੂੰ ਸਹਿਯੋਗ ਦੇਣ ਦੀਆਂ ਨਵੀਆਂ ਮੱਦਾਂ ਸਮਝੌਤੇ ਵਿੱਚ ਜੋੜ ਕੇ ਇਸ ਭਾਈਵਾਲੀ ਨੂੰ ਹੋਰ ਮਜ਼ਬੂਤ ਕੀਤਾ ਹੈ। ਇਸ ਫਾਊਂਡੇਸ਼ਨ ਦੇ ਨਿਰਦੇਸ਼ਕ, ਡਾ. ਰਾਮ ਸਰਨ ਸੇਠੀ ਨੇ ਕਿਹਾ ਕਿ ਇਹ ਸਹਿਯੋਗ ਸਾਡੀ ਫਾਊਂਡੇਸ਼ਨ ਅਤੇ ਸਟਾਰਟਅੱਪਸ ਨੂੰ ਜੋੜਨ ਦੇ ਯਤਨ ਨੂੰ ਦਰਸਾਉਂਦਾ ਹੈ। ਇਸ ਨਾਲ ਦੋਵੇਂ ਧਿਰਾਂ ਇਕ ਦੂਸਰੇ ਦੇ ਗਿਆਨ ਅਤੇ ਸ਼ਕਤੀ ਦਾ ਲਾਭ ਲੈ ਕੇ ਡੇਅਰੀ ਖੇਤਰ ਲਈ ਕਿਸਾਨ ਕੇਂਦਰਿਤ ਹੱਲ ਵਿਕਸਿਤ ਕਰ ਸਕਣਗੇ। ਇਸ ਪਹਿਲਕਦਮੀ ਨਾਲ ਵਿਗਿਆਨਕ ਦੁੱਧ ਗੁਣਵੱਤਾ ਜਾਂਚ, ਪ੍ਰਯੋਗਸ਼ਾਲਾ ਆਧਾਰਿਤ ਰਿਪੋਰਟਾਂ ਅਤੇ ਵਿਹਾਰਕ ਸਲਾਹਕਾਰੀ ਸੇਵਾਵਾਂ ਪ੍ਰਾਪਤ ਹੋਣਗੀਆਂ। ਇਸ ਸਮਝੌਤੇ ’ਤੇ ਪੰਕਜ ਨਵਾਨੀ, ਮੁੱਖ ਕਾਰਜਕਾਰੀ ਫਰੰਟਰਨਰ, ਦਲਜੀਤ ਸਿੰਘ, ਚੇਅਰਮੈਨ, ਪ੍ਰੋਗਰੈਸਿਵ ਐਸੋਸੀਏਸ਼ਨ ਅਤੇ ਨਿਕੋਲਸ ਟੌਮਕਿੰਸ, ਮੁੱਖ ਸੰਚਾਲਨ ਅਧਿਕਾਰੀ ਤੇ ਣ ਮੁਨੀਸ਼ ਸ਼ਰਮਾ, ਜਨਰਲ ਮੈਨੇਜਰ ਨੇ ਡਾ. ਸੇਠੀ ਦੀ ਮੌਜੂਦਗੀ ਵਿਚ ਦਸਤਖ਼ਤ ਕੀਤੇ। ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਇਸ ਨਵੀਂ ਸਾਂਝ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਅਜਿਹੇ ਸਹਿਯੋਗ ਨਾਲ ਉਦਮਤਾ ਨੂੰ ਉਤਸ਼ਾਹਿਤ ਕਰਨ ਅਤੇ ਖੋਜ ਆਧਾਰਿਤ ਨਵੀਨ ਤਕਨਾਲੋਜੀਆਂ ਨੂੰ ਵਰਤੋਂ ਵਿਚ ਲਿਆਉਣ ਦਾ ਯੂਨੀਵਰਸਿਟੀ ਦਾ ਨਿਸ਼ਚਾ ਪ੍ਰਗਟ ਹੁੰਦਾ ਹੈ। ਉਨ੍ਹਾਂ ਨੇ ਇਸ ਫਾਊਂਡੇਸ਼ਨ ਦੀ ਵੀ ਸ਼ਲਾਘਾ ਕੀਤੀ ਜਿਸ ਨਾਲ ਕਿਸਾਨਾਂ ਨੂੰ ਲਾਭ ਪਹੁੰਚ ਰਿਹਾ ਹੈ ਅਤੇ ਵਿਭਿੰਨ ਉਦਮੀ ਇਕੱਠੇ ਹੋ ਕੇ ਕੰਮ ਕਰਦੇ ਹਨ ਅਤੇ ਆਪਣੀ ਮੁਹਾਰਤ ਸਾਂਝੀ ਕਰਦੇ ਹੋਏ ਪ੍ਰਭਾਵੀ ਤਕਨਾਲੋਜੀਆਂ ਨੂੰ ਅੱਗੇ ਵਧਾ ਰਹੇ ਹਨ।
ਪਿਛਲੀ ਖ਼ਬਰ ਸਮਾਜ ਸੇਵੀ ਵਾਲੀਆ ਨੇ ਰਾਸ਼ਟਰਪਤੀ ਅਤੇ ਰੱਖਿਆ ਮੰਤਰੀ ਨੂੰ ਭੇਜਿਆ ਮੰਗ ਪੱਤਰ ਅਗਲੀ ਖ਼ਬਰ ਪਿੰਡ ਸ਼ੰਕਰ ਪੇਕੇ ਘਰ ਰਹਿੰਦੀ ਵਿਆਹੁਤਾ ਦੀ ਗੁੰਮਸ਼ੁਦਗੀ ਨੂੰ ਲੈ ਕੇ ਥਾਣਾ ਡੇਹਲੋਂ ਅੱਗੇ ਦਿੱਤਾ ਰੋਸ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।