25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਕਾਰੋਬਾਰੀ ਦੀ ਦਲੇਰੀ ਸਦਕਾ ਲੁਟੇਰੇ ਲੁੱਟ ਦੇ ਮਕਸਦ 'ਚ ਨਹੀਂ ਹੋ ਸਕੇ ਕਾਮਯਾਬ

ਅਜੀਤ ਡੈਸਕ 22-05-2026
ਲੁਧਿਆਣਾ, 21 ਮਈ (ਪਰਮਿੰਦਰ ਸਿੰਘ ਆਹੂਜਾ)-ਥਾਣਾ ਬਸਤੀ ਜੋਧੇਵਾਲ ਦੇ ਘੇਰੇ ਅੰਦਰ ਪੈਂਦੇ ਇਲਾਕੇ ਹੋਜਰੀ ਕੰਪਲੈਕਸ ਵਿਚ ਬੀਤੀ ਰਾਤ ਕਾਰੋਬਾਰੀ ਵਲੋਂ ਦਿਖਾਈ ਗਈ ਦਲੇਰੀ ਸਦਕਾ ਲੁਟੇਰੇ ਆਪਣੇ ਲੁੱਟ ਦੇ ਮਕਸਦ ਵਿਚ ਕਾਮਯਾਬ ਨਹੀਂ ਹੋ ਸਕੇ | ਜਾਣਕਾਰੀ ਅਨੁਸਾਰ ਮੋਹਿਤ ਨਾਮੀ ਕੱਪੜਾ ਕਾਰੋਬਾਰੀ ਬੀਤੀ ਰਾਤ ਜਲੰਧਰ ਤੋਂ ਲੁਧਿਆਣਾ ਵਾਪਸ ਪਰਤਿਆ ਸੀ, ਜਦੋਂ ਉਹ ਘਰ ਦੇ ਬਾਹਰ ਪੁੱਜਾ ਤਾਂ ਚਾਰ ਲੁਟੇਰੇ ਦੋ ਮੋਟਰਸਾਈਕਲਾਂ 'ਤੇ ਸਵਾਰ ਸਨ ਅਤੇ ਉਨ੍ਹਾਂ ਦੇ ਹੱਥ ਵਿਚ ਹਥਿਆਰ ਸਨ | ਕਾਰੋਬਾਰੀ ਨੇ ਦੱਸਿਆ ਕਿ ਜਦੋਂ ਉਹ ਉਸਦੇ ਨੇੜੇ ਆਉਣ ਲੱਗੇ ਤਾਂ ਉਸਨੇ ਆਪਣੇ ਪਾਸ ਰੱਖੀ ਪਿਸਤੌਲ ਕੱਢ ਲਈ ਅਜਿਹਾ ਦੇਖ ਕੇ ਇਹ ਲੁਟੇਰੇ ਉੱਥੋਂ ਫਰਾਰ ਹੋ ਗਏ | ਇਹ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ | ਮੋਹਿਤ ਨੇ ਦੱਸਿਆ ਕਿ ਇਸ ਸਬੰਧੀ ਉਸਨੇ ਪੁਲਿਸ ਨੂੰ ਸੂਚਨਾ ਦਿੱਤੀ ਹੈ ਪਰ ਪੁਲਿਸ ਵਲੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ, ਜਦ ਕਿ ਦੂਜੇ ਪਾਸੇ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੇ ਜਾਣ ਦਾ ਕਿਹਾ ਜਾ ਰਿਹਾ ਹੈ |

ਪਿਛਲੀ ਖ਼ਬਰ ਭਾਰੀ ਮਾਤਰਾ 'ਚ ਗਾਂਜਾ ਸਮੇਤ ਇਕ ਕਾਬੂ <br/> ਅਗਲੀ ਖ਼ਬਰ ਖ਼ਤਰਨਾਕ ਲੁਟੇਰਾ ਗਰੋਹ ਦੇ 2 ਮੈਂਬਰ 8 ਮੋਬਾਈਲਾਂ, ਮੋਟਰਸਾਈਕਲ ਅਤੇ ਹਥਿਆਰਾਂ ਸਮੇਤ ਕਾਬੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।