ਲੁਧਿਆਣਾ, 7 ਮਈ (ਜਤਿੰਦਰ ਭੰਬੀ)-ਬਿਜਲੀ ਨਿਗਮ 'ਚ ਕੰਮ ਕਰ ਰਹੀਆਂ ਇਕ ਵਿਚਾਰਧਾਰਾ ਵਾਲੀਆਂ ਦੋ ਜਥੇਬੰਦੀਆਂ ਦੀ ਏਕਤਾ ਨੂੰ ਸਮਰਪਿਤ ਹੋਈ ਸੂਬਾ ਕਾਨਫਰੰਸ 'ਚ ਪੀ.ਐਸ.ਈ.ਬੀ. ਇੰਪਲਾਈਜ਼ ਫੈੱਡਰੇਸ਼ਨ ਏਟਕ ਦੀ ਨਵੀਂ ਚੁਣੀ ਸੂਬਾ ਕਮੇਟੀ ਦੀ ਮੀਟਿੰਗ ਈਸੜੂ ਭਵਨ ਵਿਖੇ ਹੋਈ | ਸੂਬਾ ਪ੍ਰਧਾਨ ਮਨਜੀਤ ਸਿੰਘ ਬਾਸਰਕੇ ਤੋਂ ਇਲਾਵਾ ਪੰਜਾਬ ਏਟਕ ਦੇ ਸੂਬਾ ਪ੍ਰਧਾਨ ਕਾਮਰੇਡ ਬੰਤ ਸਿੰਘ ਬਰਾੜ, ਜਨਰਲ ਸਕੱਤਰ ਕਾਮਰੇਡ ਨਿਰਮਲ ਸਿੰਘ ਧਾਲੀਵਾਲ, ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸ਼ੀ, ਸਾਬਕਾ ਚੀਫ਼ ਪੈਟਰਨ ਕਰਮਚੰਦ ਭਾਰਦਵਾਜ, ਸਾਬਕਾ ਸੂਬਾ ਪ੍ਰਧਾਨ ਅਤੇ ਐਫੀ ਆਗੂ ਗੁਰਪ੍ਰੀਤ ਸਿੰਘ ਗੰਡੀਵਿੰਡ, ਜਰਨੈਲ ਸਿੰਘ ਅÏਲਖ ਅਤੇ ਐਫੀ ਆਗੂ ਸਾਥੀ ਸੁਰਿੰਦਰਪਾਲ ਲਹੌਰੀਆ, ਸਾਬਕਾ ਜਨਰਲ ਸਕੱਤਰ ਬਲਜੀਤ ਸਿੰਘ ਮੋਦਲਾ, ਐਫੀ ਆਗੂ ਰਸ਼ਪਾਲ ਸਿੰਘ ਪਾਲੀ, ਐਫੀ ਆਗੂ ਦਰਸ਼ਨ ਲਾਲ ਮੋਗਾ ਨੇ ਵੀ ਹਿੱਸਾ ਲਿਆ | ਮਨਜੀਤ ਸਿੰਘ ਬਾਸਰਕੇ ਨੇ ਦੱਸਿਆ ਕਿ 10 ਮਈ ਨੂੰ ਜਥੇਬੰਦੀ ਦੇ ਬਾਨੀ ਪ੍ਰਧਾਨ ਮਰਹੂਮ ਕਾਮਰੇਡ ਐਚ.ਐਸ. ਪ੍ਰਮਾਰ ਦਾ ਜਨਮ ਦਿਹਾੜਾ ਜਥੇਬੰਦੀ ਦੇ ਲੁਧਿਆਣਾ ਦਫ਼ਤਰ ਦੇ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਦੇ ਕਾਮਰੇਡ ਜਲਵੰਤ ਸਿੰਘ ਹਾਲ ਵਿਖੇ ਮਨਾਉਣ ਦਾ ਫ਼ੈਸਲਾ ਕੀਤਾ ਹੈ | ਇਸ ਮੌਕੇ ਉਨ੍ਹਾਂ ਇਹ ਵੀ ਦੱਸਿਆ ਕਿ 17 ਮਈ ਨੂੰ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਪੰਜਾਬ ਦੇ ਸੱਦੇ 'ਤੇ ਦੇਸ਼ ਭਗਤ ਯਾਦਗਾਰੀ ਹਾਲ ਜਲੰਧਰ ਵਿਚ ਸਾਂਝੀ ਕਨਵੈੱਨਸ਼ਨ ਰੱਖੀ ਗਈ ਹੈ ਅਤੇ 19 ਮਈ ਨੂੰ ਪੰਜਾਬ ਏਟਕ ਦੇ ਸੱਦੇ 'ਤੇ ਲੇਬਰ ਕਮਿਸ਼ਨਰ ਦਫ਼ਤਰ ਮੁਹਾਲੀ ਵਿਖੇ ਮੁਲਾਜ਼ਮਾਂ ਅਤੇ ਮਜ਼ਦੂਰਾਂ ਦੇ ਮਸਲਿਆਂ ਨੂੰ ਉਭਾਰਨ ਲਈ ਪਹੁੰਚਣ ਦੀ ਰਣਨੀਤੀ ਬਣਾਈ ਗਈ ਹੈ | ਇਸ ਮੌਕੇ ਹਰਵਿੰਦਰ ਸਿੰਘ ਅਕਾਲਗੜ੍ਹ ਜਨਰਲ ਸਕੱਤਰ, ਰਕੇਸ਼ ਸੈਣੀ ਫ਼ਿਰੋਜ਼ਪੁਰ, ਗੁਰਪ੍ਰੀਤ ਸਿੰਘ ਮਹਿਦੂਦਾਂ ਸਕੱਤਰ, ਦਵਿੰਦਰ ਸਿੰਘ ਕੈਸ਼ੀਅਰ, ਜਸਵਿੰਦਰ ਸਿੰਘ ਬਰਗਾੜੀ ਫ਼ਰੀਦਕੋਟ, ਸਾਹਿਬ ਸਿੰਘ ਗੁਰਦਾਸਪੁਰ, ਕੁਲਵਿੰਦਰ ਸਿੰਘ ਬਾਗੜੀਆ ਤਰਨਤਾਰਨ, ਅਰੁਣ ਕੁਮਾਰ ਬਠਿੰਡਾ, ਮੋਹਨ ਸਿੰਘ ਗਿੱਲ ਮੋਹਾਲੀ, ਲਖਬੀਰ ਸਿੰਘ ਸੰਗਰੂਰ, ਮਨਿੰਦਰ ਸਿੰਘ ਮੁਕਤਸਰ, ਰਾਮ ਸਿੰਘ ਸੈਣੀ ਥਰਮਲ ਪਲਾਂਟ ਰੋਪੜ ਅਤੇ ਠਾਕੁਰਪ੍ਰੀਤ ਸਿੰਘ ਨਾਬਾ ਆਦਿ ਹਾਜ਼ਰ ਸਨ |