15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਬੀ.ਸੀ.ਐਮ. ਆਰੀਆ ਸਕੂਲ ਲਲਤੋਂ ਵਿਖੇ ਕਰੀਅਰ ਗਾਈਡੈਂਸ ਸੈਸ਼ਨ ਕਰਵਾਇਆ <br/>

ਅਜੀਤ ਡੈਸਕ 08-05-2026
੍ਰਫੁੱਲਾਂਵਾਲ, 7 ਮਈ (ਮਨਜੀਤ ਸਿੰਘ ਦੁੱਗਰੀ)-ਬੀ.ਸੀ.ਐਮ. ਆਰੀਆ ਸਕੂਲ, ਲਲਤੋਂ ਸਿੰਗਲਾ ਇਨਕਲੇਵ ਵਿਖੇ ਨੌਵੀਂ ਤੋਂ ਬਾਰ੍ਹਵੀਂ ਜਮਾਤਾਂ ਦੇ ਵਿਦਿਆਰਥੀਆਂ ਲਈ ਕੈਰੀਅਰ ਗਾਈਡੈਂਸ ਸੈਸ਼ਨ ਕਰਵਾਇਆ ਗਿਆ, ਜਿਸ ਦਾ ਉਦੇਸ਼ ਉਨ੍ਹਾਂ ਨੂੰ ਸਹੀ ਅਕਾਦਮਿਕ ਅਤੇ ਕਰੀਅਰ ਚੋਣਾਂ ਲਈ ਮਾਰਗ ਦਰਸ਼ਨ ਦੇਣਾ ਸੀ | ਸਕੂਲ ਪਿ੍ੰਸੀਪਲ ਕਿ੍ਤਿਕਾ ਸੇਠ ਨੇ ਸ਼ੁਰੂਆਤੀ ਕਰੀਅਰ ਜਾਗਰੂਕਤਾ ਅਤੇ ਸੋਚ-ਵਿਚਾਰ ਕਰਕੇ ਸਟ੍ਰੀਮ ਚੋਣ ਦੀ ਮਹੱਤਤਾ ਉਜਾਗਰ ਕੀਤੀ | ਇਹ ਸੈਸ਼ਨ ਟੀ.ਆਈ.ਜੀ. ਐਡਟੇਕ ਪ੍ਰਾਈਵੇਟ ਲਿਮ. ਵਲੋਂ ਮਿਸ ਉਰਵੀ ਵਸ਼ਿਸਠ, ਮਿਸਟਰ ਜੈਦੀਪ ਬੋਥਰਾ ਅਤੇ ਮਿਸ ਹਰਸ਼ਿਤਾ ਦੁਆਰਾ ਸੰਚਾਲਿਤ ਕੀਤਾ ਗਿਆ | ਵਿਦਿਆਰਥੀਆਂ ਨੂੰ ਵੱਖ-ਵੱਖ ਕਰੀਅਰ ਵਿਕਲਪਾਂ, ਸਟ੍ਰੀਮ ਚੋਣ ਅਤੇ ਕਿਉਟ ਅਤੇ ਕਲੈਟ ਵਰਗੀਆਂ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ | ਸੈਸ਼ਨ ਇੰਟਰ ਐਕਟਿਵ ਰਿਹਾ ਅਤੇ ਵਿਦਿਆਰਥੀਆਂ ਨੂੰ ਆਪਣੇ ਭਵਿੱਖੀ ਮਾਰਗ ਬਾਰੇ ਵਿਵਹਾਰਿਕ ਸਪਸ਼ਟਤਾ ਪ੍ਰਦਾਨ ਕੀਤੀ |

ਪਿਛਲੀ ਖ਼ਬਰ ਇੰਟਰਨਸ਼ਿਪ ਰਾਹੀਂ ਚੁਣੇ ਡੀ.ਏ.ਵੀ. ਕਾਲਜ ਦੇ ਵਿਦਿਆਰਥੀ ਨਗਰ ਨਿਗਮ ਅੰਮਿ੍ਤਸਰ 'ਚ ਦੇ ਰਹੇ ਸੇਵਾ <br/> ਅਗਲੀ ਖ਼ਬਰ ਨਨਕਾਣਾ ਸਾਹਿਬ ਪਬਲਿਕ ਸਕੂਲ ਵਿਖੇ ਫਰੈਸ਼ਰ ਪਾਰਟੀ ਕਰਵਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।