ਆਲਮਗੀਰ, 7 ਮਈ (ਜਰਨੈਲ ਸਿੰਘ ਪੱਟੀ)-ਨਿੱਕੇ ਬੱਚਿਆਂ ਦੇ ਸਵਾਗਤ ਲਈ ਅੱਜ ਨਨਕਾਣਾ ਸਾਹਿਬ ਪਬਲਿਕ ਸਕੂਲ ਗਿੱਲ ਪਾਰਕ ਵਿਖੇ ਨਰਸਰੀ ਅਤੇ ਐਲ.ਕੇ.ਜੀ. ਕਲਾਸਾਂ ਲਈ ਫਰੈਸ਼ਰ ਪਾਰਟੀ ਕਰਵਾਈ ਗਈ, ਜਿਸ ਵਿਚ ਛੋਟੇ ਬੱਚਿਆਂ ਨੇ ਖੂਬ ਮਸਤੀ ਕੀਤੀ ¢ ਉਨ੍ਹਾਂ ਵੱਖ-ਵੱਖ ਹਿੰਦੀ, ਪੰਜਾਬੀ ਅਤੇ ਅੰਗਰੇਜ਼ੀ ਗੀਤਾਂ 'ਤੇ ਡਾਂਸ ਪੇਸ਼ ਕੀਤਾ¢ ਨਰਸਰੀ ਕਲਾਸ ਤੋਂ ਹਰਸਿਮਰਨਜੋਤ ਸਿੰਘ ਨੇ ਮਾਸਟਰ ਫਰੈਸ਼ਰ ਦਾ ਬੈਜ ਜਿੱਤਿਆ ਅਤੇ ਤਨਵੀਰ ਕÏਰ ਨੇ ਮਿਸ ਫਰੈਸ਼ਰ ਦਾ ਬੈਜ ਜਿੱਤਿਆ¢ ਐਲ.ਕੇ.ਜੀ. ਤੋਂ ਹਰਤਾਜ ਸਿੰਘ ਅਤੇ ਨੌਨਿੱਧ ਕÏਰ ਨੇ ਕ੍ਰਮਵਾਰ ਮਾਸਟਰ ਫਰੈਸ਼ਰ ਅਤੇ ਮਿਸ ਫਰੈਸ਼ਰ ਦਾ ਖ਼ਿਤਾਬ ਜਿੱਤਿਆ | ਨਵੇਂ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਸਕੂਲ ਪਿ੍ੰਸੀਪਲ ਹਰਮੀਤ ਕÏਰ ਵੜੈਚ ਨੇ ਕੇਕ ਕੱਟਿਆ ਅਤੇ ਆਉਣ ਵਾਲੇ ਸਾਰੇ ਸਾਲਾਂ ਲਈ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ¢ ਇਸ ਮÏਕੇ ਪ੍ਰਾਇਮਰੀ ਇੰਚਾਰਜ ਜਸਮੀਨ ਕÏਰ ਸਮੇਤ ਹੋਰ ਵੀ ਅਧਿਆਪਕ ਹਾਜ਼ਰ ਸਨ¢