25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਇਮਾਰਤੀ ਉਲੰਘਣਾਵਾਂ 'ਤੇ ਹੁਣ ਆਨ-ਦ-ਸਪਾਟ ਆਨਲਾਈਨ ਚਲਾਨ ਹੋਣਗੇ ਜਾਰੀ <br/>

ਅਜੀਤ ਡੈਸਕ 07-05-2026
ਲੁਧਿਆਣਾ, 6 ਮਈ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਵਲੋਂ ਇਮਾਰਤੀ ਉਲੰਘਣਾਵਾਂ ਖਿਲਾਫ ਕਾਰਵਾਈ ਨੰੂ ਹੋਰ ਤੇਜ਼ ਅਤੇ ਪਾਰਦਰਸ਼ੀ ਬਣਾਉਣ ਲਈ ਈ-ਬਿਲਡਿੰਗ ਉਲੰਘਣਾ ਪ੍ਰਬੰਧਨ ਪ੍ਰਣਾਲੀ (ਈ-ਬੀਵੀਐਮਐਸ) ਲਾਗੂ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ | ਇਸ ਸੰਬੰਧੀ ਸਰਾਭਾ ਨਗਰ ਸਥਿਤ ਜੋਨ-ਡੀ ਦਫਤਰ ਵਿਚ ਬਿਲਡਿੰਗ ਬ੍ਰਾਂਚ ਸ਼ਾਖਾ ਦੇ ਅਧਿਕਾਰੀਆਂ ਲਈ ਸਿਖਲਾਈ ਸੈਸ਼ਨ ਕਰਵਾਇਆ ਗਿਆ | ਇਸ ਸਿਖਲਾਈ ਸੀਨੀਅਰ ਟਾਊਨ ਪਲਾਨਰ ਕਮਲਜੀਤ ਕੌਰ ਵਲੋਂ ਤਕਨਾਲੋਜੀ ਮਾਹਰ ਦੇ ਸਹਿਯੋਗ ਨਾਲ ਦਿੱਤੀ ਗਈ | ਜਿਸ ਵਿਚ ਮਿਊਾਸੀਪਲ ਟਾਊਨ ਪਲਾਨਰ ਵਿਜੇ ਕੁਮਾਰ ਸਮੇਤ ਹੋਰ ਅਧਿਕਾਰੀਆਂ ਨੇ ਹਿੱਸਾ ਲਿਆ | ਅਧਿਕਾਰੀਆਂ ਨੇ ਦੱਸਿਆ ਕਿ ਜਲਦੀ ਹੀ ਇਹ ਪੋਰਟਲ ਸ਼ੁਰੂ ਕੀਤਾ ਜਾਵੇਗਾ, ਜਿਸ ਨਾਲ ਮੌਕੇ 'ਤੇ ਹੀ ਪੀ.ੳ.ਐਸ. ਮਸ਼ੀਨਾਂ ਰਾਹੀ ਆਨਲਾਈਨ ਚਲਾਨ ਜਾਰੀ ਹੋਣਗੇ | ਇਸ ਨਾਲ ਨਾ ਸਿਰਫ ਕਾਰਗੁਜਾਰੀ ਵਧੇਗੀ, ਸਗੋਂ ਚਲਾਨਾਂ ਦਾ ਰਿਕਾਰਡ ਸੰਭਾਲਨਾ ਵੀ ਆਸਾਨ ਹੋਵੇਗਾ | ਨਿਗਮ ਕਮਿਸ਼ਨਰ ਡਾ. ਨੀਰੂ ਕਤਿਆਲ ਗੁਪਤਾ ਦੀ ਰਹਿਨੁਮਾਈ ਹੇਠ ਅੱਗੇ ਵੀ ਸਿਖਲਾਈ ਪ੍ਰੋਗਰਾਮ ਕਰਵਾਏ ਜਾਣਗੇ |

ਪਿਛਲੀ ਖ਼ਬਰ ਮਹਾਂਨਗਰ 'ਚ ਸਟੈਟਿਕ ਕੰਪੈਕਟਰਾਂ ਦੇ ਬਾਹਰ ਲੱਗੇ ਕੂੜੇ ਦੇ ਢੇਰ <br/> ਅਗਲੀ ਖ਼ਬਰ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ ਜਨਮ ਦਿਹਾੜੇ ਮੌਕੇ ਹੋਣ ਵਾਲੇ ਸਮਾਗਮ ਲਈ ਜਥੇਦਾਰ ਗਾਬੜੀਆ ਵਲੋਂ ਅਕਾਲੀ ਆਗੂਆਂ ਨਾਲ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।