30-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਕੇਂਦਰ ਸਰਕਾਰ ਦੇ ਰਾਸ਼ਨ ਕਾਰਡ ਪੋਰਟਲ 'ਤੇ ਰਜਿਸਟੇ੍ਰਸ਼ਨ ਕਰਵਾਉਣ ਲੋਕ-ਡਾ. ਮਨਮੋਹਨ ਸਿੰਘ <br/>

ਅਜੀਤ ਡੈਸਕ 22-04-2026
ਭਾਮੀਆਂ ਕਲਾਂ/ਲੁਧਿਆਣਾ, 21 ਅਪ੍ਰੈਲ (ਜਤਿੰਦਰ ਭੰਬੀ)-ਗ੍ਰਾਮ ਪੰਚਾਇਤ ਪ੍ਰੀਆ ਕਾਲੋਨੀ ਦੇ ਸਰਪੰਚ ਤੇ ਉਘੇ ਸਮਾਜ ਸੇਵੀ ਡਾ. ਮਨਮੋਹਨ ਸਿੰਘ ਨੇ ਪੰਜਾਬ ਦੇ ਸਮੂਹ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਕੇਂਦਰ ਸਰਕਾਰ ਦੇ ਰਾਸ਼ਨ ਕਾਰਡ ਪੋਰਟਲ 'ਤੇ ਬਿਨਾਂ ਕਿਸੇ ਦੇਰੀ ਦੇ ਆਪਣੀ ਰਜਿਸਟੇ੍ਰਸ਼ਨ ਕਰਵਾਉਣ | ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਰਾਸ਼ਨ ਕਾਰਡ ਸਿਰਫ਼ ਸਸਤੇ ਅਨਾਜ ਲਈ ਹੀ ਨਹੀਂ, ਸਗੋਂ ਕਈ ਸਰਕਾਰੀ ਯੋਜਨਾਵਾਂ ਦਾ ਮੁੱਖ ਦਸਤਾਵੇਜ਼ ਵੀ ਹੈ | ਉਨ੍ਹਾਂ ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਜਿਸ ਕੋਲ ਦੋ ਏਕੜ ਜ਼ਮੀਨ, ਅੱਠ ਲੱਖ ਰੁਪਏ ਤੱਕ ਦੀ ਆਮਦਨ, ਚਾਰ ਪਹੀਆ ਵਾਹਨ ਹੋਣ ਉਹ ਵੀ ਇਸ ਵਾਰ ਲਾਹਾ ਪ੍ਰਾਪਤ ਕਰ ਸਕਦੇ ਹਨ | ਹਾਲਾਂਕਿ ਪਹਿਲਾਂ ਇਹ ਸਭ ਕੁੱਝ ਹੋਣ ਵਾਲੇ ਅਯੋਗ ਕਰਾਰ ਦਿੱਤੇ ਜਾਂਦੇ ਸਨ | ਉਨ੍ਹਾਂ ਇਹ ਵੀ ਦੱਸਿਆ ਕਿ ਪੋਰਟਲ ਸੀਮਤ ਸਮੇਂ ਲਈ ਹੀ ਖੁੱਲ੍ਹਾ ਹੈ ਅਤੇ ਜਿਵੇਂ ਹੀ ਨਿਰਧਾਰਿਤ ਗਿਣਤੀ ਪੂਰੀ ਹੋਵੇਗੀ ਤਾਂ ਸਰਕਾਰ ਇਸ ਨੂੰ ਬੰਦ ਕਰ ਸਕਦੀ ਹੈ | ਉਨ੍ਹਾਂ ਲੋਕਾਂ ਨੂੰ ਸੁਚੇਤ ਕਰਦੇ ਹੋਏ ਇਹ ਵੀ ਕਿਹਾ ਕਿ ਉਹ ਆਪਣਾ ਵੇਰਵਾ ਪੂਰਾ ਸਹੀ ਤਰੀਕੇ ਨਾਲ ਭਰਨ ਤਾਂ ਕਿ ਆਉਣ ਵਾਲੇ ਸਮੇਂ ਵਿਚ ਕੋਈ ਦਿੱਕਤ ਨਾ ਆਵੇ |

ਪਿਛਲੀ ਖ਼ਬਰ ਐਨ. ਸੀ. ਸੀ. ਕੈਡੇਟਾਂ ਵਲੋਂ ਸਫ਼ਾਈ ਮੁਹਿੰਮ ਦੌਰਾਨ ਸਕੂਲ ਤੇ ਇਸ ਦੇ ਆਲੇ-ਦੁਆਲੇ ਕੀਤੀ ਸਫ਼ਾਈ <br/> ਅਗਲੀ ਖ਼ਬਰ ਆਕਾਸ਼ ਐਜੂਕੇਸ਼ਨਲ ਦੇ 6 ਵਿਦਿਆਰਥੀਆਂ ਦਾ ਜੇ.ਈ.ਈ. ਮੇਨ 2026 ਦੇ ਨਤੀਜਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।