19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਵਿਖੇ ਅੰਬਿਟ ਯੂਥ ਪਾਰਲੀਮੈਂਟ 2026 ਦੌਰਾਨ ਵਿਦਿਆਰਥੀਆਂ ਨੇ ਨਿਭਾਈ ਨੇਤਾਵਾਂ ਦੀ ਭੂਮਿਕਾ <br/>

ਅਜੀਤ ਡੈਸਕ 21-04-2026
ਆਲਮਗੀਰ, 20 ਅਪ੍ਰੈਲ (ਜਰਨੈਲ ਸਿੰਘ ਪੱਟੀ)-ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਗਿੱਲ ਪਾਰਕ ਦੇ ਕÏਸਮਿਕ ਕਲੱਬ ਵਲੋਂ ਅੰਬਿਟ ਯੂਥ ਪਾਰਲੀਮੈਂਟ 2026 ਦਾ ਪ੍ਰਬੰਧ ਕੀਤਾ ਗਿਆ¢ ਦੋ ਰੋਜ਼ਾ ਸਮਾਗਮ ਵਿਚ ਵੱਖ-ਵੱਖ ਪ੍ਰਸਿੱਧ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ¢ ਇਸ ਮੰਚ ਨੇ ਵਿਦਿਆਰਥੀਆਂ ਨੂੰ ਸੰਸਦੀ ਵਿਚਾਰ-ਵਟਾਂਦਰੇ ਵਿਚ ਸ਼ਾਮਿਲ ਹੋਣ ਅਤੇ ਆਪਣੀ ਅਗਵਾਈ ਯੋਗਤਾ ਅਤੇ ਸੰਚਾਰ ਕÏਸ਼ਲਾਂ ਨੂੰ ਵਿਕਸਿਤ ਕਰਨ ਦਾ ਭਰਪੂਰ ਮÏਕਾ ਪ੍ਰਦਾਨ ਕੀਤਾ¢ ਇਸ ਦÏਰਾਨ ਸੰਸਦੀ ਕਾਰਵਾਈਆਂ ਦੇ ਸੈਸ਼ਨ ਆਯੋਜਿਤ ਕੀਤੇ ਗਏ, ਜਿਨ੍ਹਾਂ ਵਿਚ ਕਰਨ ਕÏਸ਼ਲ ਨੇ ਲੋਕ ਸਭਾ ਸਪੀਕਰ ਅਤੇ ਸੰਜਮਦੀਪ ਸਿੰਘ ਨੇ ਪੰਜਾਬ ਵਿਧਾਨ ਸਭਾ ਸਪੀਕਰ ਵਜੋਂ ਭੂਮਿਕਾ ਨਿਭਾਅ ਸੈਸ਼ਨਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਚਲਾਉਂਦੇ ਹੋਏ ਮਹੱਤਵਪੂਰਨ ਚਰਚਾਵਾਂ ਨੂੰ ਯਕੀਨੀ ਬਣਾਇਆ¢ ਇਸ ਮÏਕੇ 'ਤੇ ਮੀਡੀਆ ਕਮੇਟੀ ਨੇ ਵੀ ਸਰਗਰਮ ਭੂਮਿਕਾ ਨਿਭਾਈ ਅਤੇ ਰਿਪੋਰਟ ਲਿਖਣ, ਕਾਰਟੂਨਿੰਗ, ਫ਼ੋਟੋਗਰਾਫੀ ਅਤੇ ਰੀਲ ਬਣਾਉਣ ਰਾਹੀਂ ਸਮਾਗਮ ਦੀ ਕਾਰਵਾਈ ਨੂੰ ਦਰਜ ਕੀਤਾ¢ਇਸ ਸਮਾਗਮ ਦੇ ਸੰਸਥਾਤਮਿਕ ਸਾਥੀਆਂ ਵਿਚ ਅਮਿ੍ਤ ਇੰਡੋ ਕੈਨੇਡੀਅਨ ਅਕੈਡਮੀ, ਪੁਲਿਸ ਡੀ.ਏ.ਵੀ. ਪਬਲਿਕ ਸਕੂਲ, ਬੀ.ਸੀ.ਐਮ. ਆਰਿਆ ਮਾਡਲ ਸੀਨੀਅਰ ਸਕੈਂਡਰੀ ਸਕੂਲ, ਸੈਕਰਡ ਹਾਰਟ ਕਾਨਵੈਂਟ ਸਕੂਲ ਜਮਾਲਪੁਰ ਅਤੇ ਜੀਸਸ ਸੈਕਰਡ ਹਾਰਟ ਸਕੂਲ ਸ਼ਾਮਿਲ ਸਨ¢ ਸਮਾਗਮ ਵਿਚ ਵਿਸ਼ੇਸ਼ ਮਹਿਮਾਨਾਂ ਵਜੋਂ ਹਰਮੀਤ ਕÏਰ ਵੜੈਚ ਪਿ੍ੰਸੀਪਲ ਨਨਕਾਣਾ ਸਾਹਿਬ ਪਬਲਿਕ ਸਕੂਲ ਗਿੱਲ, ਦੀਪਿੰਦਰ ਕÏਰ, ਹਰਿੰਦਰ ਸਿੰਘ ਢਿੱਲੋਂ ਜਨਰਲ ਸਕੱਤਰ ਜੈਨਕੋ ਐਲੁਮਨੀ ਐਸੋਸੀਏਸ਼ਨ ਅਤੇ ਅਰਵਿੰਦਰ ਸਿੰਘ ਲੋਹੀ ਫਾਈਨੈਂਸ ਸਕੱਤਰ ਜੈਨਕੋ ਐਲੁਮਨੀ ਐਸੋਸੀਏਸ਼ਨ ਨੇ ਉਚੇਚੇ ਤÏਰ 'ਤੇ ਸ਼ਿਰਕਤ ਕੀਤੀ¢ ਸਮਾਗਮ ਨੂੰ ਟੀ.ਸੀ.ਸੀ., ਜੀ.ਐਨ.ਡੀ.ਈ.ਸੀ., ਜੀ.ਏ.ਏ. ਅਤੇ ਟੈਕਕੈਡ ਵਲੋਂ ਵੀ ਸਹਿਯੋਗ ਦਿੱਤਾ ਗਿਆ¢ ਇਸ ਮÏਕੇ ਕਾਲਜ ਦੇ ਪਿ੍ੰਸੀਪਲ ਡਾ. ਸਹਿਜਪਾਲ ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਦੇ ਮੰਚ ਜ਼ਿੰਮੇਵਾਰ ਨਾਗਰਿਕ ਅਤੇ ਭਵਿੱਖ ਦੇ ਨੇਤਾ ਤਿਆਰ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ¢ ਡਾ. ਹਰਪ੍ਰੀਤ ਕÏਰ ਗਰੇਵਾਲ ਮੁਖੀ ਅਪਲਾਈਡ ਸਾਇੰਸਿਜ਼ ਵਿਭਾਗ ਨੇ ਲੋਕਤੰਤਰਿਕ ਪ੍ਰਕਿਰਿਆਵਾਂ ਵਿਚ ਨÏਜਵਾਨਾਂ ਦੀ ਭਾਗੀਦਾਰੀ ਦੀ ਅਹਿਮੀਅਤ ਉਜਾਗਰ ਕੀਤੀ ਅਤੇ ਆਯੋਜਕ ਟੀਮ ਦੇ ਯਤਨਾਂ ਦੀ ਸ਼ਲਾਘਾ ਕੀਤੀ¢ ਪ੍ਰੋਗਰਾਮ ਨੇ ਭਾਗੀਦਾਰਾਂ ਨੂੰ ਗਿਆਨ, ਆਤਮ ਵਿਸ਼ਵਾਸ ਅਤੇ ਸੰਸਦੀ ਪ੍ਰਣਾਲੀ ਦੀ ਡੂੰਘੀ ਸਮਝ ਨਾਲ ਪ੍ਰਫੁੱਲਿਤ ਕਰਦੇ ਹੋਏ ਸਫਲਤਾਪੂਰਵਕ ਸਮਾਪਤੀ ਕੀਤੀ¢

ਪਿਛਲੀ ਖ਼ਬਰ ਗੁਰੂ ਨਾਨਕ ਕਾਲਜ ਬਟਾਲਾ 'ਚ ਕੋਡਿੰਗ ਵਰਕਸ਼ਾਪ ਲਗਾਈ ਅਗਲੀ ਖ਼ਬਰ ਨਨਕਾਣਾ ਸਾਹਿਬ ਪਬਲਿਕ ਸਕੂਲ ਵਿਖੇ ਵਿਸ਼ਵ ਧਰਤੀ ਦਿਵਸ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।