ਲੁਧਿਆਣਾ, 14 ਅਪ੍ਰੈਲ (ਭੁਪਿੰਦਰ ਸਿੰਘ ਬੈਂਸ)-ਭਾਜਪਾ ਜ਼ਿਲਾ ਦਫ਼ਤਰ ਵਿਚ ਅੱਜ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਜਯੰਤੀ ਮੌਕੇ ਉਨਾਂ ਦੀ ਫ਼ੋਟੋ 'ਤੇ ਫੁੱਲ ਭੇਟ ਕਰਦੇ ਹੋਏ ਸ਼ਰਧਾਂਜਲੀ ਦਿੱਤੀ ਗਈ | ਇਸ ਮੌਕੇ ਭਾਜਪਾ ਦੇ ਸੂਬਾ ਖ਼ਜ਼ਾਨਚੀ ਗੁਰਦੇਵ ਸ਼ਰਮਾ ਦੇਬੀ, ਸੂਬਾ ਮਹਾ ਮੰਤਰੀ ਅਨਿਲ ਸਰੀਨ, ਸੀਨੀਅਰ ਆਗੂ ਬਿਕਰਮ ਸਿੰਘ ਸਿੱਧੂ, ਜ਼ਿਲਾ ਜਨਰਲ ਸਕੱਤਰ ਨਰਿੰਦਰ ਸਿੰਘ ਮੱਲੀ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ | ਇਸ ਮੌਕੇ ਗੁਰਦੇਵ ਸ਼ਰਮਾ ਦੇਬੀ, ਅਨਿਲ ਸਰੀਨ, ਐਡਵੋਕੇਟ ਬਿਕਰਮ ਸਿੰਘ ਸਿੱਧੂ, ਰਜਨੀਸ਼ ਧੀਮਾਨ ਤੇ ਨਰਿੰਦਰ ਸਿੰਘ ਮੱਲੀ ਨੇ ਕਿਹਾ ਕਿ ਬਾਬਾ ਸਾਹਿਬ ਦੇ ਵਿਚਾਰ, ਸਮਾਜਿਕ ਸਮਾਨਤਾ ਦਾ ਸੰਦੇਸ਼ ਅਤੇ ਦੇਸ਼ ਨਿਰਮਾਣ ਵਿਚ ਉਨਾਂ ਦਾ ਯੋਗਦਾਨ ਸਾਡੇ ਲਈ ਪੇ੍ਰਰਨਾ ਦਾ ਸਰੋਤ ਹੈ | ਆਗੂਆਂ ਕਿਹਾ ਕਿ ਅੰਬੇਡਕਰ ਜਯੰਤੀ ਸਿਰਫ਼ ਇਕ ਮਹਾਨ ਵਿਅਕਤੀ ਦੀ ਜਨਮ ਤਾਰੀਖ਼ ਨਹੀਂ, ਸਗੋਂ ਉਸ ਸੋਚ, ਸੰਘਰਸ਼ ਅਤੇ ਸਮਰਪਣ ਨੂੰ ਯਾਦ ਕਰਨ ਦਾ ਦਿਨ ਹੈ, ਜਿਸਨੇ ਭਾਰਤ ਨੰੂ ਸਮਾਨਤਾ ਅਤੇ ਨਿਆਂ ਵਾਲਾ ਦੇਸ਼ ਬਣਾਉਣ ਦੀ ਨੀਂਹ ਰੱਖੀ | ਉਨਾਂ ਕਿਹਾ ਕਿ ਬਾਬਾ ਸਾਹਿਬ ਨੇ ਜ਼ਿੰਦਗੀ ਭਰ ਸਮਾਜਿਕ, ਭੇਦਭਾਵ, ਜਾਤੀਵਾਦ ਅਤੇ ਅਸਮਾਨਤਾ ਦੇ ਖ਼ਿਲਾਫ਼ ਸੰਘਰਸ਼ ਕੀਤਾ | ਉਨਾਂ ਸਾਨੰੂ ਭਾਰਤੀ ਸੰਵਿਧਾਨ ਵਰਗਾ ਇਤਿਹਾਸਕ ਦਸਤਾਵੇਜ਼ ਦਿੱਤਾ ਅਤੇ ਸਿੱਖੋ, ਇਕੱਠੇ ਰਹੋ ਅਤੇ ਸੰਘਰਸ਼ ਕਰੋ ਦਾ ਸੰਦੇਸ਼ ਦੇ ਕੇ ਆਤਮ ਸਮਾਨ ਨਾਲ ਜੀਉਣ ਦਾ ਰਾਹ ਵੀ ਦਿਖਾਇਆ | ਇਸ ਮੌਕੇ ਪ੍ਰਵੀਨ ਬਾਂਸਲ, ਡਾ.ਨਿਰਮਲ ਨਈਅਰ, ਮਨੀਸ਼ ਚੋਪੜਾ, ਰਾਕੇਸ਼ ਪਰਾਸ਼ਰ, ਡਾ.ਸਤੀਸ਼ ਕੁਮਾਰ ਸਮੇਤ ਹੋਰ ਮੈਂਬਰ ਹਾਜ਼ਰ ਸਨ |