24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਅਸ਼ਵਨੀ ਸਹੋਤਾ ਦੀ ਅਗਵਾਈ 'ਚ ਡਾ. ਅੰਬੇਡਕਰ ਦੇ 135ਵੇਂ ਜਨਮ ਦਿਨ 'ਤੇ ਸਕੂਟਰ-ਮੋਟਰਸਾਈਕਲ ਰੈਲੀ ਕੱਢੀ <br/>

ਅਜੀਤ ਡੈਸਕ 15-04-2026
ਲੁਧਿਆਣਾ, 14 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਭਾਰਤੀਯ ਵਾਲਮੀਕਿ ਧਰਮ ਸਮਾਜ (ਭਾਵਾਧਸ) ਵਲੋਂ ਰਾਸ਼ਟਰੀ ਸਰਵਉਚ ਨਿਰਦੇਸ਼ਕ ਅਸ਼ਵਨੀ ਸਹੋਤਾ ਦੀ ਅਗਵਾਈ ਹੇਠ ਵਿਸ਼ਵ ਰਤਨ, ਭਾਰਤ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ 135ਵੇਂ ਜਨਮ ਦਿਨ ਦੇ ਸਬੰਧ 'ਚ 'ਵਿਸ਼ਾਲ ਸਕੂਟਰ-ਮੋਟਰਸਾਈਕਲ ਰੈਲੀ' ਪਿੰਡੀ ਦਿਆਲ ਧਰਮਸ਼ਾਲਾ, (ਕਪੂਰ ਟੈਂਟ ਹਾਊਸ) ਕੈਲਾਸ਼ ਸਿਨੇਮਾ ਚੌਕ ਤੋਂ ਕੱਢੀ ਗਈ | ਰੈਲੀ ਨੂੰ ਚੌਧਰੀ ਮਦਨ ਲਾਲ ਬੱਗਾ ਵਿਧਾਇਕ ਹਲਕਾ ਉਤਰੀ, ਐਡਵੋਕੇਟ ਗੌਰਵ ਬੱਗਾ, ਐਡਵੋਕੇਟ ਸਤਵੰਤ ਸਿੰਘ ਅਤੇ ਬਾਬਾ ਸਤਨਾਮ ਸਿੰਘ ਜ਼ਿਲ੍ਹਾ ਪ੍ਰਧਾਨ ਤਰਨਾ ਦਲ ਨੇ ਝੰਡੀ ਦੇ ਕੇ ਰਵਾਨਾ ਕੀਤਾ | ਇਹ ਰੈਲੀ ਪਿੰਡੀ ਦਿਆਲ ਧਰਮਸ਼ਾਲਾ ਤੋਂ ਸ਼ੁਰੂ ਹੋ ਕੇ ਪੁਰਾਣੀ ਸਬਜ਼ੀ ਮੰਡੀ, ਛਾਉਣੀ ਮੁਹੱਲਾ ਤੋਂ ਹੁੰਦੀ ਹੋਈ ਜਲੰਧਰ ਬਾਈਪਾਸ ਚੌਕ 'ਚ ਸਥਾਪਿਤ ਡਾ. ਅੰਬੇਡਕਰ ਜੀ ਦੇ ਬੁੱਤ 'ਤੇ ਫੁੱਲਮਾਲਾਵਾਂ ਭੇਂਟ ਕਰਕੇ ਸਮਾਪਤ ਹੋਈ | ਇਸ ਮੌਕੇ ਅਸ਼ਵਨੀ ਸਹੋਤਾ ਨੇ ਕਿਹਾ ਕਿ ਡਾ. ਅੰਬੇਡਕਰ ਜੀ ਨੇ ਨਾ ਸਿਰਫ਼ ਸਮਾਜ ਦੇ ਦੱਬੇ-ਕੁਚਲੇ ਲੋਕਾਂ ਨੂੰ ਬਰਾਬਰੀ ਦੇ ਹੱਕ ਦਿੱਤੇ, ਸਗੋਂ ਔਰਤਾਂ ਅਤੇ ਹੋਰ ਵਰਗਾਂ ਦੀ ਤਰੱਕੀ ਲਈ ਵੀ ਕੰਮ ਕੀਤਾ | ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਨੇ ਆਪਣੇ ਸੰਘਰਸ਼ ਵਿਚ ਆਉਣ ਵਾਲੀਆਂ ਸਮੱਸਿਆਵਾਂ ਦੀ ਪ੍ਰਵਾਹ ਕੀਤੇ ਬਿਨ੍ਹਾਂ ਅਤੇ ਆਪਣੇ ਬੱਚਿਆਂ ਦਾ ਬਲੀਦਾਨ ਦੇ ਕੇ ਦੁਨੀਆਂ ਦੇ ਸਭ ਤੋਂ ਮਜ਼ਬੂਤ ਤੇ ਸਕਤੀਸ਼ਾਲੀ ਸੰਵਿਧਾਨ ਦੀ ਰਚਨਾ ਕੀਤੀ ਜਿਸ ਨਾਲ ਉਨ੍ਹਾਂ ਨੇ ਦੇਸ਼ ਦੇ ਹਰ ਨਾਗਰਿਕ ਨੂੰ ਬਰਾਬਰ ਅਤੇ ਸਮਾਨਤਾ ਦੇ ਅਧਿਕਾਰ ਲੈ ਕੇ ਦਿੱਤੇ | ਉਨ੍ਹਾਂ ਕਿਹਾ ਕਿ ਦਲਿਤ ਸਮਾਜ ਲਈ ਜੋ ਕੰਮ ਬਾਬਾ ਸਾਹਿਬ ਕਰਕੇ ਗਏ ਉਹ ਹੋਰ ਕਿਸੇ ਨੇ ਨਹੀਂ ਕੀਤਾ ਅਤੇ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਅਸੀਂ ਬਾਬਾ ਸਾਹਿਬ ਦੇ ਪੜੋ, ਜੁੜੋ ਤੇ ਸੰਘਰਸ਼ ਕਰੋ ਦੇ ਮਿਸ਼ਨ ਨੂੰ ਅਪਣਾਈਏ ਅਤੇ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਸਿੱਖਿਅਤ ਕਰੀਏ ਕਿਉਂਕਿ ਸਿੱਖਿਆ ਹੀ ਸਾਰੀਆਂ ਸਮਾਜਿਕ ਬੁਰਾਈਆਂ ਦਾ ਹੱਲ ਹੈ | ਇਸ ਮੌਕੇ ਰਾਸ਼ਟਰੀ ਮੁੱਖ ਖਜ਼ਾਨਚੀ ਵਿਜੇ ਮਾਨਵ, ਸ਼ਿਵ ਸੋਨੀ, ਰਾਸ਼ਟਰੀ ਸੰਯੁਕਤ ਮੰਤਰੀ ਵਰਿੰਦਰ ਗਾਗਟ, ਰਾਸ਼ਟਰੀ ਸੰਚਾਲਕ ਯੂਥ ਵਿੰਗ ਸੋਨੂੰ ਫੁੱਲਾਂਵਾਲ, ਰਾਸ਼ਟਰੀ ਸਲਾਹਕਾਰ ਨਰੇਸ਼ ਸੌਦਾ, ਸੂਬਾ ਕਨਵੀਨਰ ਪੰਜਾਬ ਵਰਿੰਦਰ ਸਵਾਮੀ, ਰਾਜੇਸ਼ ਦੈਤਿਆ, ਮਨੋਜ ਸਹੋਤਾ ਟੋਨੀ, ਸਿੱਖਿਆ ਬੋਰਡ ਦੇ ਰਾਸ਼ਟਰੀ ਪ੍ਰਧਾਨ ਅਭੈ ਸਹੋਤਾ, ਭਾਵਾਧਸ ਯੂਥ ਵਿੰਗ ਦੇ ਸੂਬਾਈ ਇੰਚਾਰਜ ਕਰਨ ਬਾਲੀ, ਸੂਬਾ ਕਨਵੀਨਰ ਲੇਬਰ ਵਿਕਾਸ ਬੋਰਡ ਰਾਜੂ ਸ਼ੇਰਪੁਰੀਆ, ਗੁਲਸ਼ਨ ਡਿਮਾਣਾ, ਬਿੱਟੂ ਮੱਟੂ, ਲਾਲਾ ਪ੍ਰਵੀਨ, ਵਰਜਿੰਦਰ ਫੋਕਲ ਪੁਆਇੰਟ, ਅਜੈ ਕਾਲੜਾ, ਵਿਜੇ ਫਰਮਾਏ, ਬਿੱਟੂ ਡੁਲਗਚ, ਰਮੇਸ਼ ਘਈ, ਨਰੇਸ਼ ਸਹੋਤਾ, ਅਰਜੁਨ ਸਿੰਘ ਸਹੋਤਾ, ਬਿੱਟੂ ਗਿੱਲ, ਵਿੱਕੀ ਚੌਹਾਨ, ਸੰਜੇ ਅਸੁਰ, ਵਿਨੋਦ ਸਹੋਤਾ, ਪ੍ਰਦੀਪ ਟਾਂਕ, ਰੌਨੀ ਬੈਣੀਵਾਲ, ਗੌਰਵ ਗਾਗਟ, ਮਨੀ ਮੂੰਗ, ਤਰੁਣ ਸਹੋਤਾ, ਅਰੁਣ ਡੁਲਗਚ, ਅਜੈ ਸੱਭਰਵਾਲ, ਬੰਟੀ ਗੁਗਲੀਆ, ਸੁਨੀਲ ਲੋਹਟ, ਮਣੀ ਮੂੰਗ, ਹਰਵਿੰਦਰ ਸਿੰਘ ਪੱਤੜ, ਰਾਜਨ ਮਹਿਰਾ, ਰਾਜੇਸ਼ ਮੱਟੂ, ਸੰਦੀਪ ਗੌਤਮ, ਬੌਬੀ ਚੰਡਾਲੀਆ, ਸੰਜੀਵ ਸਹੋਤਾ ਬੰਟੀ, ਹਿਮਾਂਸ਼ੂ ਸੱਭਰਵਾਲ, ਰਵੀ ਸ਼ੰਕਰ ਮੱਟੂ, ਲੱਕੀ ਸਹੋਤਾ ਕੁੰਦਨਪੁਰੀ, ਮੋਤੀ ਅਟਵਾਲ, ਰਵੀ ਸਾਹਿਲ, ਚੰਦਨ ਆਂਚਲ, ਪਰਮਿੰਦਰ ਬਿਰਲਾ, ਸੌਰਭ ਕੁਮਾਰ, ਗੌਰਵ ਕੁਮਾਰ, ਹਰਪ੍ਰੀਤ ਸਹੋਤਾ, ਸ਼ਿਵ ਸਹੋਤਾ, ਰਾਜਾ ਕਰੌਤੀਆ, ਕਰਨ ਮੂੰਗ, ਅੰਕੁਸ਼ ਚਾਵਰੀਆ, ਮੁੰਨਾ ਨਾਹਰ, ਪਿ੍ੰਸ ਅਟਵਾਲ, ਰਮੇਸ਼ ਧੀਂਗਾਨ, ਰਿਸ਼ੀ ਸਹੋਤਾ, ਸੁਰਿੰਦਰ ਕੁਮਾਰ, ਚਾਂਦ ਕੁਮਾਰ, ਸ਼੍ਰੀਕਾਂਤ, ਪਵਨ ਕੁਮਾਰ ਪੰਮਾ, ਰੌਕੀ ਘਈ, ਰਾਹੁਲ ਕਲਿਆਣ, ਸੰਨੀ ਕਲਿਆਣ, ਰਵਿੰਦਰ ਡੁਲਗਚ, ਰਾਕੇਸ਼ ਗਿੱਲ, ਚੀਨੀ ਰੱਤੀ, ਸੰਦੀਪ ਵੈਦ, ਧਰਮਪਾਲ ਬੱਬੂ, ਦਮਨ ਘਈ, ਵਿਸ਼ਾਲ ਸੱਭਰਵਾਲ, ਰਵੀ ਧੀਂਗਾਨ, ਸੰਨੀ ਸਹੋਤਾ, ਰਿੰਕੂ ਨਾਹਰ, ਸੰਨੀ ਸਿੱਧੂ, ਜਿੰਦਰ ਖੈਰਵਾਲ, ਸੋਨੂੰ ਸਹੋਤਾ, ਮੋਨੂੰ ਸਹੋਤਾ, ਸੁਰੇਸ਼ ਕਾਲੂ, ਨੀਰਜ ਚਰਨ, ਵਿਜੇ ਚੌਹਾਨ, ਬੌਬੀ ਭੱਟੀ, ਸੌਰਭ ਪੁਹਾਲ, ਸੰਜੂ ਪੁਹਾਲ, ਸੁਨੀਲ ਕਾਲੜਾ, ਪ੍ਰਦੀਪ ਕੁਮਾਰ ਢਾਬਾ, ਰੋਹਿਤ ਸਹੋਤਾ, ਦੀਪਕ ਲੋਹਟ, ਸੰਨੀ ਸਾਹਿਲ, ਅਜੇ ਨਾਹਰ, ਸੰਦੀਪ ਗਾਗਟ, ਪਿ੍ੰਸ ਸਹੋਤਾ, ਦੀਪਾ ਕਲਿਆਣ, ਚੰਦਨ ਆਂਚਲ, ਪਵਨ ਘਾਰੂ, ਸੰਜੇ ਬੋਹਤ, ਸੰਨੀ ਕਲਿਆਣ, ਅਰੁਣ ਡੁਲਗਚ ਆਦਿ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ |

ਪਿਛਲੀ ਖ਼ਬਰ ਸੰਗੋਵਾਲ ਵਿਖੇ ਬਹੁਜਨ ਸਮਾਜ ਪਾਰਟੀ ਨੇ ਡਾ. ਭੀਮ ਰਾਓ ਅੰਬੇਡਕਰ ਨੂੰ ਕੀਤਾ ਯਾਦ <br/> ਅਗਲੀ ਖ਼ਬਰ ਸੈਕਰਡ ਸੋਲ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਵਿਖੇ ਵਿਸਾਖੀ ਮਨਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।