22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

2027 ਵਿਚ 'ਆਪ' ਦੁਬਾਰਾ ਸਰਕਾਰ ਦਾ ਗਠਨ ਕਰੇਗੀ- ਖੰਨਾ <br/>

ਅਜੀਤ ਡੈਸਕ 14-04-2026
ਆਲਮਗੀਰ, 13 ਅਪ੍ਰੈਲ (ਜਰਨੈਲ ਸਿੰਘ ਪੱਟੀ)-ਬਲਾਕ ਸੰਮਤੀ ਮੈਂਬਰ ਅਤੇ ਹਲਕਾ ਗਿੱਲ ਤੋਂ ਬੀ. ਸੀ. ਵਿਗ ਦੇ ਪ੍ਰਧਾਨ ਸੁਖਮੀਤ ਸਿੰਘ ਖੰਨਾ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਅਗਵਾਈ ਹੇਠਲੀ ਸੂਬਾ ਸਰਕਾਰ ਦੀਆਂ ਪ੍ਰਾਪਤੀਆਂ ਸਬੰਧੀ ਸੂਬਾ ਵਾਸੀਆਂ ਨੂੰ ਜਾਣੂ ਕਰਵਾਉਣ ਸਬੰਧੀ ਚਾਰ ਸਾਲ ਭਗਵੰਤ ਸਿੰਘ ਮਾਨ ਦੇ ਨਾਲ ਦੇ ਬੈਨਰ ਹੇਠ ਹਲਕਾ ਵਿਧਾਇਕ ਜੀਵਨ ਸਿੰਘ ਸੰਗੋਵਾਲ ਦੀ ਅਗਵਾਈ ਵਿਚ ਹਲਕਾ ਗਿੱਲ ਹਲਕਾ ਗਿੱਲ ਵਿਚ ਚੱਲ ਰਹੇ ਜਨ ਸੰਵਾਦ ਅੱਜ ਮੁਕੰਮਲ ਹੋ ਗਏ | ਬਲਾਕ ਸੰਮਤੀ ਮੈਂਬਰਸਾਰ ਖੰਨਾ ਨੇ ਦੱਸਿਆ ਕਿ ਹਲਕਾ ਗਿੱਲ ਦੇ ਲਗਭਗ 25 ਪਿੰਡਾਂ ਦੇ ਵਿਚ ਉਨ੍ਹਾਂ ਨੇ ਲੋਕਾਂ ਨਾਲ ਸੰਪਰਕ ਕੀਤਾ ਅਤੇ ਜਨ ਸਵਾਦ ਤਹਿਤ ਮੀਟਿੰਗਾਂ ਕੀਤੀਆਂ, ਜਿੱਥੇ ਲੋਕ ਆਮ ਆਦਮੀ ਪਾਰਟੀ ਸਰਕਾਰ ਦੇ ਕੰਮਾਂ ਤੋਂ ਖੁਸ਼ ਹਨ ਲੋਕਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਲੋਕਾਂ ਦੇ ਹਿੱਤਾਂ ਦੇ ਵਿਚ ਚੰਗੇ ਕੰਮ ਕਰ ਰਹੀ ਹੈ | ਮੈਂਬਰ ਖੰਨਾ ਨੇ ਦੱਸਿਆ ਕਿ ਮੀਟਿੰਗਾਂ ਦੌਰਾਨ ਲੋਕਾਂ ਨੇ ਦੱਸਿਆ ਕਿ ਭਗਵੰਤ ਸਿੰਘ ਮਾਨ ਦੀ ਸਰਕਾਰ ਹਲਕੇ ਵਿਚ ਵਿਕਾਸ ਵੱਡੇ ਪੱਧਰ ਤੇ ਕਰਵਾ ਕੇ ਹਲਕੇ ਅਤੇ ਪੰਜਾਬ ਨੂੰ ਤਰੱਕੀਆਂ ਦੀਆਂ ਲੀਹਾਂ ਤੇ ਤੇਜ਼ੀ ਨਾਲ ਕੇ ਵਧਾ ਰਹੀ ਹੈ | ਉਨ੍ਹਾਂ ਦੱਸਿਆ ਕਿ ਪਿਛਲੀਆ ਸਰਕਾਰਾਂ ਨੇ ਲੋਕਾਂ ਨੂੰ ਗੁੰਮਰਾਹ ਕਰਨ ਤੋਂ ਇਲਾਵਾ ਕੋਈ ਕੰਮ ਨਹੀਂ ਕੀਤਾ | ਮੈਂਬਰ ਖੰਨਾ ਨੇ ਦਾਅਵਾ ਕਰਦਿਆਂ ਕਿਹਾ ਕਿ ਲੋਕਾਂ ਦੇ ਰੁਝਾਨ ਅਨੁਸਾਰ ਆਗਾਮੀ 2027 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਆਮ ਆਦਮੀ ਪਾਰਟੀ ਦੂਜੀ ਵਾਰ ਫੇਰ ਸਰਕਾਰ ਦਾ ਗਠਨ ਕਰਕੇ ਵਿਰੋਧੀ ਪਾਰਟੀਆਂ ਨੂੰ ਸੂਬੇ ਤੋਂ ਬਾਹਰ ਦਾ ਰਸਤਾ ਦਿਖਾਏਗੀ | ਇਸ ਮੌਕੇ ਪਰਵੀਨ ਬਾਸਲ, ਨਰਿੰਦਰ ਸਿੰਘ, ਅਦਿੱਤਿਆ ਜੈਨ, ਉਪਮਾ ਸ਼ਰਮਾ, ਮਨਦੀਪ ਸਿੰਘ, ਸੁਖਵਿੰਦਰ ਸਿੰਘ, ਜਤਿੰਦਰਪਾਲ ਗਾਬੜੀਆ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਐਕਟ ਹਿਊਮਨ ਐੱਨ. ਜੀ. ਓ. ਨੇ 100 ਟੀਬੀ ਮਰੀਜ਼ਾਂ ਨੂੰ ਲਿਆ ਗੋਦ <br/> ਅਗਲੀ ਖ਼ਬਰ ਪੰਜਾਬ ਨੈਸ਼ਨਲ ਬੈਂਕ ਨੇ 132ਵਾਂ ਸਥਾਪਨਾ ਦਿਵਸ ਖੂਨਦਾਨ ਕੈਂਪ ਲਗਾ ਕੇ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।