22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਪੰਜਾਬ ਨੈਸ਼ਨਲ ਬੈਂਕ ਨੇ 132ਵਾਂ ਸਥਾਪਨਾ ਦਿਵਸ ਖੂਨਦਾਨ ਕੈਂਪ ਲਗਾ ਕੇ ਮਨਾਇਆ <br/>

ਅਜੀਤ ਡੈਸਕ 14-04-2026
* ਲੁਧਿਆਣਾ, 13 ਅਪ੍ਰੈਲ (ਡਾ. ਤਰਲੋਚਨ ਸਿੰਘ)-ਪੰਜਾਬ ਨੈਸ਼ਨਲ ਬੈਂਕ ਵਲੋਂ ਆਪਣਾ 132ਵਾਂ ਸਥਾਪਨਾ ਦਿਵਸ ਮਨਾਇਆ ਗਿਆ | ਇਸ ਮੌਕੇ ਬੈਂਕ ਦੇ ਅਧਿਕਾਰੀ ਸੰਗਠਨ ਏਆਈਪੀਐਨਬੀਓਏ ਦੀ ਲੁਧਿਆਣਾ ਯੂਨਿਟ ਵੱਲੋਂ ਬੈਂਕ ਦੇ ਸਟਾਫ ਮੈਂਬਰਾਂ ਦੇ ਸਹਿਯੋਗ ਨਾਲ ਫਿਰੋਜ਼ਪੁਰ ਰੋਡ ਸਥਿਤ ਦਫ਼ਤਰ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ | ਜਿਸ ਵਿੱਚ 100 ਤੋਂ ਵੱਧ ਮੈਂਬਰਾਂ ਨੇ ਖੂਨਦਾਨ ਕਰਕੇ ਸਮਾਜ ਸੇਵਾ ਦੀ ਸ਼ਾਨਦਾਰ ਉਦਾਹਰਨ ਪੇਸ਼ ਕੀਤੀ | ਕੈਂਪ ਦੌਰਾਨ ਫੋਰਟਿਸ ਹਸਪਤਾਲ, ਲੁਧਿਆਣਾ ਦੀ ਡਾਕਟਰੀ ਟੀਮ ਵੱਲੋਂ ਖ਼ੂਨਦਾਨੀਆਂ ਤੋਂ ਖ਼ੂਨ ਇਕੱਠਾ ਕੀਤਾ ਗਿਆ | ਖੂਨਦਾਨ ਕੈਂਪ ਦੌਰਾਨ ਖੂਨਦਾਨੀਆਂ ਦਾ ਹੌਸਲਾ ਵਧਾਉਂਦੇ ਹੋਏ ਰੋਹਿਤ ਕੱਕੜ, ਮੰਡਲ ਸਕੱਤਰ ਅਤੇ ਰਾਸ਼ਟਰੀ ਉਪ ਪ੍ਰਧਾਨ ਏਆਈਪੀਐਨਬੀਓਏ ਨੇ ਕਿਹਾ ਕਿ ਸਾਲ 1894 ਵਿੱਚ ਲਾਲਾ ਲਾਜਪਤ ਰਾਏ ਵੱਲੋਂ ਲਾਹੌਰ ਦੇ ਅਨਾਰਕਲੀ ਬਾਜ਼ਾਰ ਵਿੱਚ ਇੱਕ ਪੂਰੀ ਤਰ੍ਹਾਂ ਸਵਦੇਸ਼ੀ ਬੈਂਕ ਦਾ ਸੁਪਨਾ ਦੇਖਿਆ ਗਿਆ ਸੀ, ਜੋ ਅੱਜ 132 ਸਾਲਾਂ ਬਾਅਦ ਇੱਕ ਵੱਡੇ ਰੁੱਖ ਵਾਂਗ ਭਾਰਤ ਦੇ ਨਾਲ-ਨਾਲ ਵਿਦੇਸ਼ਾਂ ਵਿੱਚ ਵੀ ਆਪਣੀਆਂ ਬਿਹਤਰੀਨ ਸੇਵਾਵਾਂ ਦੇ ਰਿਹਾ ਹੈ | ਉਨ੍ਹਾਂ ਨੇ ਅੱਗੇ ਕਿਹਾ ਕਿ ਬੈਂਕ ਆਪਣੇ 132 ਸਾਲਾਂ ਦੇ ਸਫਰ ਵਿੱਚ ਕਈ ਇਤਿਹਾਸਕ ਘਟਨਾਵਾਂ ਦਾ ਗਵਾਹ ਰਿਹਾ ਹੈ | ਜਿੱਥੇ ਇਹ ਦੇਸ਼ ਦੀ ਆਜ਼ਾਦੀ ਦਾ ਗਵਾਹ ਹੈ, ਉੱਥੇ ਹੀ ਰਾਸ਼ਟਰੀਕਰਨ ਤੋਂ ਬਾਅਦ ਬੈਂਕਿੰਗ ਸੇਵਾਵਾਂ ਦੇ ਵਿਸਤਾਰ ਦਾ ਵੀ ਸਾਕਸ਼ੀ ਬਣਿਆ ਹੈ | ਇਸ ਦੌਰਾਨ ਬੈਂਕ ਨੇ ਨਾ ਸਿਰਫ਼ ਗ੍ਰਾਹਕਾਂ ਦਾ ਭਰੋਸਾ ਜਿੱਤਿਆ ਹੈ, ਬਲਕਿ ਆਪਣੀਆਂ ਉਤਕਿ੍ਸ਼ਟ ਸੇਵਾਵਾਂ ਨਾਲ ਇਹ ਉਨ੍ਹਾਂ ਦਾ ਮਨਪਸੰਦ ਬੈਂਕ ਵੀ ਬਣਿਆ ਹੈ | ਉਨ੍ਹਾਂ ਸਾਰੇ ਖ਼ੂਨਦਾਨੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਸੇ ਜਜ਼ਬੇ ਨਾਲ ਬੈਂਕ, ਸਮਾਜ ਅਤੇ ਦੇਸ਼ ਦੀ ਸੇਵਾ ਵਿੱਚ ਲਗੇ ਰਹਿਣਾ ਹੈ |

ਪਿਛਲੀ ਖ਼ਬਰ 2027 ਵਿਚ 'ਆਪ' ਦੁਬਾਰਾ ਸਰਕਾਰ ਦਾ ਗਠਨ ਕਰੇਗੀ- ਖੰਨਾ <br/> ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਪਿੰਡ ਥਰੀਕੇ ਵਿਖੇ ਕੀਤੀ ਲੋਕ ਮਿਲਣੀ ਦੌਰਾਨ ਜੁੜਿਆ ਪਿੰਡ ਵਾਸੀਆਂ ਦਾ ਭਾਰੀ ਇਕੱਠ <br...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।