24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਕੈਬਨਿਟ ਮੰਤਰੀ ਅਰੋੜਾ ਨੇ ਪ੍ਰਭੂ ਮਹਾਂਵੀਰ ਭਗਤੀ ਉਤਸਵ ਦੌਰਾਨ ਅਹਿੰਸਾ ਅਤੇ ਸਦਭਾਵਨਾ ਦਾ ਦਿੱਤਾ ਸੰਦੇਸ਼ <br/>

ਅਜੀਤ ਡੈਸਕ 06-04-2026
ਲੁਧਿਆਣਾ, 5 ਅਪ੍ਰੈਲ (ਡਾ. ਤਰਲੋਚਨ ਸਿੰਘ)-ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਅੱਜ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਜੈਨ ਤੀਰਥੰਕਰਾਂ ਵੱਲੋਂ ਦਿੱਤੇ ਗਏ ਅਹਿੰਸਾ, ਦਿਆ, ਭਾਈਚਾਰੇ ਅਤੇ ਸਦਭਾਵਨਾ ਦੇ ਸਦੀਵੀ ਸੰਦੇਸ਼ ਸਾਰੀ ਮਨੁੱਖਤਾ ਲਈ ਖਾਸ ਕਰਕੇ ਵਿਸ਼ਵਵਿਆਪੀ ਟਕਰਾਅ ਅਤੇ ਹਿੰਸਾ ਦੇ ਯੁੱਗ ਵਿਚ ਇਕ ਮਾਰਗਦਰਸ਼ਕ ਰੌਸ਼ਨੀ ਵਜੋਂ ਕੰਮ ਕਰਦੇ ਰਹਿੰਦੇ ਹਨ | ਸਥਾਨਕ ਗੁਰੂ ਨਾਨਕ ਦੇਵ ਭਵਨ ਵਿਖੇ 'ਪ੍ਰਭੂ ਮਹਾਂਵੀਰ ਭਗਤੀ ਉਤਸਵ' ਸਮਾਗਮ ਵਿਚ ਹਿੱਸਾ ਲੈਂਦੇ ਹੋਏ ਸੰਜੀਵ ਅਰੋੜਾ ਨੇ ਕਿਹਾ ਕਿ ਸ਼ਾਂਤੀ ਅਤੇ ਨੈਤਿਕ ਜੀਵਨ ਨੂੰ ਉਤਸ਼ਾਹਿਤ ਕਰਨ ਵਿਚ ਜੈਨ ਧਰਮ ਦੁਨੀਆਂ ਦੇ ਸਭ ਤੋਂ ਪੁਰਾਣੇ ਧਰਮਾਂ ਵਿਚੋਂ ਇੱਕ ਹੈ | ਉਨ੍ਹਾਂ ਨੇ ਰਾਸ਼ਟਰ-ਨਿਰਮਾਣ, ਸਿੱਖਿਆ, ਸਿਹਤ ਸੰਭਾਲ ਅਤੇ ਪਰਉਪਕਾਰ ਵਿਚ ਜੈਨ ਭਾਈਚਾਰੇ ਦੇ ਮਹੱਤਵਪੂਰਨ ਯੋਗਦਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸਦੇ ਮੈਂਬਰਾਂ ਨੇ ਸ਼ਾਂਤੀ, ਸਕਾਰਾਤਮਕ ਊਰਜਾ ਅਤੇ ਸਾਰੇ ਜੀਵਾਂ ਦੀ ਭਲਾਈ ਦੇ ਮੁੱਲਾਂ ਨੂੰ ਲਗਾਤਾਰ ਅੱਗੇ ਵਧਾਇਆ ਹੈ | ਉਨ੍ਹਾਂ ਕਿਹਾ ਕਿ ਭਗਵਾਨ ਮਹਾਂਵੀਰ ਦੇ ਸੱਚ, ਅਹਿੰਸਾ, ਦਿਆ ਦੇ ਸਦੀਵੀ ਸਿਧਾਂਤ ਅੱਜ ਦੇ ਅਸ਼ਾਂਤ ਸੰਸਾਰ ਵਿਚ ਅੱਗੇ ਵਧਣ ਲਈ ਇਕ ਸਪੱਸ਼ਟ ਅਤੇ ਬਹੁਤ ਜ਼ਰੂਰੀ ਰਸਤਾ ਪੇਸ਼ ਕਰਦੇ ਹਨ | ਉਨ੍ਹਾਂ ਦੱਸਿਆ ਕਿ ਅਜਿਹੇ ਸਮੇਂ ਵਿਚ ਜਦੋਂ ਜੰਗਾਂ, ਅੱਤਵਾਦ, ਫਿਰਕੂ ਤਣਾਅ ਅਤੇ ਵਿਚਾਰਧਾਰਕ ਟਕਰਾਅ ਸੁਰਖੀਆਂ ਵਿਚ ਛਾਏ ਰਹਿੰਦੇ ਹਨ, ਭਗਵਾਨ ਮਹਾਵੀਰ ਦਾ ਜੀਓ ਅਤੇ ਜੀਣ ਦਿਓ ਦਾ ਫ਼ਲਸਫ਼ਾ ਇਕ ਸ਼ਕਤੀਸ਼ਾਲੀ ਸੰਦੇਸ਼ ਪ੍ਰਦਾਨ ਕਰਦਾ ਹੈ | ਉਨ੍ਹਾਂ ਪ੍ਰਭੂ ਮਹਾਂਵੀਰ ਭਗਤੀ ਉਤਸਵ ਦੇ ਆਯੋਜਨ ਅਤੇ ਭਗਵਾਨ ਮਹਾਂਵੀਰ ਦੇ ਵਿਸ਼ਵਵਿਆਪੀ ਭਾਈਚਾਰੇ ਅਤੇ ਅਹਿੰਸਾ ਦੇ ਸੰਦੇਸ਼ ਨੂੰ ਫੈਲਾਉਣ ਵਿਚ ਉਨ੍ਹਾਂ ਦੇ ਨਿਰੰਤਰ ਯਤਨਾਂ ਲਈ ਸ਼੍ਰੀ ਆਲ ਇੰਡੀਆ ਸ਼ਵੇਤਾਂਬਰ ਸਥਾਨਕਵਾਸੀ ਜੈਨ ਕਾਨਫਰੰਸ ਦਾ ਧੰਨਵਾਦ ਕੀਤਾ | ਇਸ ਮੌਕੇ ਨਗਰ ਨਿਗਮ ਦੀ ਮੇਅਰ ਪਿ੍ੰਸੀਪਲ ਇੰਦਰਜੀਤ ਕੌਰ, ਦੀਪਾਂਸ਼ੂ ਜੈਨ, ਰਾਜੀਵ ਜੈਨ, ਵਿਨੈ ਜੈਨ, ਗੌਰਵ ਜੈਨ, ਜਿਨੇਸ਼ ਜੈਨ, ਕੁਨਾਲ ਜੈਨ ਆਦਿ ਵੀ ਸ਼ਾਮਲ ਸਨ |

ਪਿਛਲੀ ਖ਼ਬਰ ਪੰਜ ਸਾਲ ਦੀ ਬੱਚੀ ਨੂੰ ਅਗਵਾ ਕਰ ਰਹੀ ਔਰਤ ਨੂੰ ਲੋਕਾਂ ਨੇ ਕੀਤਾ ਕਾਬੂ ਅਗਲੀ ਖ਼ਬਰ ਬੇਬੇ ਨਾਨਕੀ ਜੀ ਦੇ ਜਨਮ ਦਿਨ ਨੂੰ ਸਮਰਪਿਤ ਗੁਰਦੁਆਰਾ ਗਊ ਘਾਟ ਵਿਖੇ ਧਾਰਮਿਕ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।