07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਸਵ: ਕੈਪਟਨ ਜੋਗਿੰਦਰ ਸਿੰਘ ਸਾਹਨੀ ਨਮਿਤ ਆਲੀਵਾਲ 'ਚ ਸ਼ਰਧਾਂਜਲੀ ਸਮਾਰੋਹ <br/>

ਸਵ: ਕੈਪਟਨ ਜੋਗਿੰਦਰ ਸਿੰਘ ਸਾਹਨੀ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ, ਜਥੇ: ਸ਼ਰਨਜੀਤ ਸਿੰਘ ਸਾਹਨੀ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਸੁਰਜੀਤ ਸਿੰਘ ਆਲੀਵਾਲ | ਹੇਠਾਂ ਹਰਜਿੰਦਰ ਸਿੰਘ ਸਾਹਨੀ ਨਾਲ ਦੁੱਖ ਪ੍ਰਗਟ ਕਰਦੇ ਹੋਏ ਸਾਬਕਾ ਐੱਮ.ਪੀ ਅਮਰੀਕ ਸਿੰਘ ਆਲੀਵਾਲ, ਐਕਸੀਅਨ ਬਲਜਿੰਦਰ ਸਿੰਘ ਸਾਹਨੀ, ਸਾਬਕਾ ਸਰਪੰਚ ਯਾਦਵਿੰਦਰ ਸਿੰਘ ਆਲੀਵਾਲ, ਇੰਦਰਪ੍ਰੀਤ ਸਾਹਨੀ, ਭੁਪਿੰਦਰ ਸਿੰਘ ਸਾਹਨੀ ਤੇ ਹੋਰ | ਤਸਵੀਰਾਂ: ਮੇਜਰ ਹੰਬੜਾਂ <br/> 03-04-2026
ਹੰਬੜਾਂ, 2 ਅਪ੍ਰੈਲ (ਮੇਜਰ ਹੰਬੜਾਂ)-ਮਾਰਕੀਟ ਕਮੇਟੀ ਸਿੱਧਵਾਂ ਬੇਟ ਦੇ ਸਾਬਕਾ ਡਾਇਰੈਕਟਰ, ਮੇਲਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਉੱਘੇ ਸਮਾਜ ਸੇਵੀ ਸਵ: ਕੈਪਟਨ ਜੋਗਿੰਦਰ ਸਿੰਘ ਸਾਹਨੀ ਜੋ ਕਿ ਪਿਛਲੇ ਦਿਨੀਂ ਸਦੀਵੀਂ ਵਿਛੋੜਾ ਦੇ ਗਏ ਸਨ, ਉਨ੍ਹਾਂ ਨਮਿੱਤ ਪਿੰਡ ਆਲੀਵਾਲ ਵਿਖੇ ਸ਼ਰਧਾਂਜਲੀ ਸਮਾਰੋਹ ਕਰਵਾਇਆ ਗਿਆ | ਪਾਠ ਦੇ ਭੋਗ ਪਾਉਣ ਉਪਰੰਤ ਰਾਗੀ ਜੱਥੇ ਵਲੋਂ ਵੈਰਾਗਮਈ ਕੀਰਤਨ ਰਾਹੀਂ ਹਾਜ਼ਰੀ ਭਰੀ | ਭਾਈ ਸ਼ਰਨਜੀਤ ਸਿੰਘ ਸਾਹਨੀ ਵਲੋਂ ਕੈਪਟਨ ਜੋਗਿੰਦਰ ਸਿੰਘ ਸਾਹਨੀ ਦੇ ਜੀਵਨ 'ਤੇ ਚਾਨਣਾ ਪਇਆ ਤੇ ਦੱਸਿਆ ਕਿਵੇਂ ਉਨ੍ਹਾਂ ਨੇ ਆਪਣੇ ਜੀਵਨ ਸਾਥੀ ਬੀਬੀ ਪ੍ਰੀਤਮ ਕੌਰ ਨਾਲ ਸਖ਼ਤ ਮਿਹਨਤ ਕਰਦਿਆਂ ਆਪਣੀਆਂ ਬੇਟੀਆਂ ਅਮਰਜੀਤ ਕੌਰ, ਹਰਪ੍ਰੀਤ ਕੌਰ ਅਤੇ ਦੋ ਬੇਟੇ ਸਤਵੀਰ ਸਿੰਘ, ਹਰਜਿੰਦਰ ਸਿੰਘ ਨੂੰ ਪੈਰਾਂ 'ਤੇ ਖੜੇ੍ਹ ਕਰਨ ਦੇ ਨਾਲ ਆਪਣੇ ਭਰਾਵਾਂ ਭਤੀਜਿਆਂ ਨੂੰ ਆਰਥਿਕ ਪੱਖੋਂ ਉੱਪਰ ਚੁੱਕਣ 'ਚ ਅਹਿਮ ਯੋਗਦਾਨ ਪਾਇਆ | ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਕੈਪਟਨ ਜੋਗਿੰਦਰ ਸਿੰਘ ਸਾਹਨੀ ਇਕ ਵਿਅਕਤੀ ਨਹੀਂ, ਸਗੋਂ ਇਕ ਸੰਸਥਾ ਸਨ | ਜਿੰਨ੍ਹਾਂ ਨੇ ਪਿੰਡ ਵਾਸੀਆਂ ਨੂੰ ਸਹੀ ਸੇਧ ਦੇਣ ਦੇ ਨਾਲ ਗੁਰੂ ਘਰ, ਸਿੱਖ ਸ਼ਹੀਦੀ ਯਾਦਗਾਰ ਤੇ ਮੇਲਾ ਕਮੇਟੀ ਦੇ ਪ੍ਰਧਾਨ ਹੁੰਦਿਆਂ ਹਮੇਸ਼ਾ ਆਪਣਾ ਜੀਵਨ ਵਿਕਾਸ ਕਾਰਜਾਂ ਨੂੰ ਸਮਰਪਿਤ ਕਰਨ ਦੇ ਨਾਲ ਹਲਕਾ ਦਾਖਾ ਅੰਦਰ ਮੇਰੀ ਹਰ ਚੋਣ 'ਚ ਮੇਰਾ ਨਿੱਜੀ ਤੌਰ 'ਤੇ ਡਟਕੇ ਸਾਥ ਦਿੱਤਾ | ਅੱਜ ਕੈਪਟਨ ਜੋਗਿੰਦਰ ਸਿੰਘ ਸਾਹਨੀ ਦੇ ਜਾਣ ਨਾਲ ਸਾਹਨੀ ਪਰਿਵਾਰ ਸਮੇਤ ਸਾਨੂੰ ਬਹੁਤ ਵੱਡਾ ਘਾਟਾ ਪਿਆ ਹੈ | ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਸਾਬਕਾ ਐੱਮ.ਪੀ. ਅਮਰੀਕ ਸਿੰਘ ਆਲੀਵਾਲ, ਕਾਂਗਰਸੀ ਆਗੂ ਦਰਸ਼ਨ ਸਿੰਘ ਬੀਰਮੀ, ਡਾਇਰੈਕਟਰ ਸੁਖਮਿੰਦਰ ਸਿੰਘ ਬਸੈਮੀ, ਖੇਤੀਬਾੜੀ ਸਭਾ ਹੰਬੜਾਂ ਦੇ ਪ੍ਰਧਾਨ ਪਰਮਿੰਦਰ ਸਿੰਘ ਚਾਵਲਾ, ਖੇਤੀਬਾੜੀ ਸਭਾ ਪੁੜੈਣ ਦੇ ਪ੍ਰਧਾਨ ਬਲਜਿੰਦਰ ਸਿੰਘ ਬਾਸੀ, ਸਾਬਕਾ ਸਰਪੰਚ ਪ੍ਰਗਟ ਸਿੰਘ ਢਿੱਲੋਂ, ਸਾਬਕਾ ਸਰਪੰਚ ਯਾਦਵਿੰਦਰ ਸਿੰਘ ਆਲੀਵਾਲ ਨੇ ਸਾਹਨੀ ਪਰਿਵਾਰ ਨਾਲ ਦੁੱਖ ਪ੍ਰਗਟ ਕੀਤਾ | ਇਸ ਮੌਕੇ ਸਾਬਕਾ ਆਈ.ਏ.ਐੱਸ ਅਧਿਕਾਰੀ ਮਲਵਿੰਦਰ ਸਿੰਘ ਜੱਗੀ, ਡਾ. ਗੁਰਸ਼ਰਨ ਕੌਰ ਜੱਗੀ, ਬੈਂਕ ਅਧਿਕਾਰੀ ਸਾਬਕਾ ਰਿਜਨਲ ਹੈੱਡ ਨਵਨੀਤ ਗੁਪਤਾ, ਬੈਂਕ ਅਧਿਕਾਰੀ ਡਿਪਟੀ ਰਿਜਨਲ ਹੈੱਡ ਜਸਪਾਲ ਸਿੰਘ, ਬੈਂਕ ਮੈਨੇਜਰ ਰੁਪਿੰਦਰ ਸਿੰਘ, ਕਾਰੋਬਾਰੀ ਤਜਿੰਦਰਪਾਲ ਸਿੰਘ, ਐਕਸੀਅਨ ਬਲਜਿੰਦਰ ਸਿੰਘ ਬਿੱਟੂ ਸਾਹਨੀ, ਪਿ੍ੰਸੀਪਲ ਅਨੀਤਾ ਸਿੰਗਲਾ, ਪਿ੍ੰਸੀਪਲ ਵਰਿੰਦਰ ਕੌਰ, ਸਰਕਲ ਪ੍ਰਧਾਨ ਗੁਰਮੀਤ ਸਿੰਘ ਧਾਲੀਵਾਲ, ਪ੍ਰਭਜੀਤ ਸਿੰਘ ਚਾਵਲਾ, ਗੁਰਵਿੰਦਰ ਸਿੰਘ ਗੋਲਡੀ ਚਾਵਲਾ, ਨੰਬਰਦਾਰ ਹਰਦੇਵ ਸਿੰਘ ਦੇਬੀ, ਇੰਦਰਪ੍ਰੀਤ ਸਿੰਘ ਸਾਹਨੀ, ਸਾਬਕਾ ਸਰਪੰਚ ਗੁਰਜਿੰਦਰ ਸਿੰਘ ਮੱਕੜ, ਨੰਬਰਦਾਰ ਦਵਿੰਦਰ ਸਿੰਘ ਸਾਹਨੀ, ਭੁਪਿੰਦਰ ਸਿੰਘ ਸਾਹਨੀ, ਸਾਬਕਾ ਪੰਚ ਅਮਰਜੀਤ ਸਿੰਘ ਸਾਹਨੀ, ਨਿਰਮਲ ਸਿੰਘ ਮੱਕੜ, ਭਾਰਤੀ ਕਿਸਾਨ ਯੂਨੀਅਨ ਆਗੂ ਵਿਨੇਪਾਲ ਸਿੰਘ ਬਰਾੜ, ਨੰਬਰਦਾਰ ਚੂਹੜ ਸਿੰਘ, ਹਰਜੀਤ ਸਿੰਘ ਬਾਵਾ, ਜਗਪਾਲ ਸਿੰਘ ਭੋਲਾ, ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਪੁੰਨੂ, ਪ੍ਰੇਮ ਸਿੰਘ ਬੋਪਾਰਾਏ, ਸਾਬਕਾ ਸਰਪੰਚ ਪ੍ਰੀਤਮ ਸਿੰਘ, ਗੁਰਪ੍ਰੀਤ ਸਿੰਘ ਸਮੇਤ ਹੋਰ ਸਕੇ-ਸਬੰਧੀ, ਰਿਸ਼ਤੇਦਾਰ ਤੇ ਇਲਾਕੇ ਭਰ ਦੇ ਸਰਪੰਚ ਪੰਚ ਤੇ ਹੋਰਾਂ ਵਲੋਂ ਸਾਹਨੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ |

ਪਿਛਲੀ ਖ਼ਬਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਗੁਰਤਾਗੱਦੀ ਦਿਵਸ ਤੇ ਸ੍ਰੀ ਗੁਰੂ ਹਰਿਕਿ੍ਸ਼ਨ ਸਾਹਿਬ ਜੀ ਦੇ ਜੋਤੀ ਜੋਤ ਦਿਵਸ ਦੇ ਸੰਬੰਧ... ਅਗਲੀ ਖ਼ਬਰ ਡਾ. ਏ. ਵੀ. ਐਮ. ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦਾ 5ਵੀਂ ਕਲਾਸ ਦਾ ਨਤੀਜਾ 100 ਫ਼ੀਸਦੀ ਰਿਹਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।