ਘਰਾਂ 'ਚ ਬਣਾਏ ਗੈਰ ਕਾਨੂੰਨੀ ਗੋਦਾਮਾਂ ਦੀ ਖ਼ਤਰਨਾਕ ਖੇਡ <br/>
ਅਜੀਤ ਡੈਸਕ
02-04-2026
ਪ੍ਰਸ਼ਾਸਨ ਨੇ ਕੀਤੀਆਂ ਅੱਖਾਂ ਬੰਦ
ਟਿੱਬਾ ਰੋਡ ਦੇ ਇਲਾਕੇ ਵਿਚ ਹੌਜ਼ਰੀ ਅਤੇ ਊਨ ਦੇ ਵੇਸਟ ਦਾ ਕੰਮ ਘਰਾਂ ਵਿਚ ਹੀ ਵੱਡੇ ਪੱਧਰ 'ਤੇ ਕੀਤਾ ਜਾ ਰਿਹਾ ਹੈ | ਪਹਿਲਾਂ ਵੀ ਕਈ ਵਾਰ ਟਿੱਬਾ ਰੋਡ ਦੇ ਇਲਾਕਿਆਂ ਵਿਚ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ | ਇਸਦੇ ਬਾਵਜੂਦ ਨਾ ਤਾਂ ਫਾਇਰ ਵਿਭਾਗ ਵਲੋਂ ਕੋਈ ਸੁਰੱਖਿਆ ਜਾਂਚ ਕੀਤੀ ਅਤੇ ਨਾ ਹੀ ਨਗਰ ਨਿਗਮ ਵਲੋਂ ਗੈਰ ਕਾਨੰੂਨੀ ਗੋਦਾਮਾਂ ਖ਼ਿਲਾਫ਼ ਕੋਈ ਕਾਰਵਾਈ ਕੀਤੀ ਗਈ | ਸਥਾਨਕ ਲੋਕਾਂ ਨੇ ਪ੍ਰਸ਼ਾਸਨ ਦੀ ਲਾਪਰਵਾਹੀ 'ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ ਅਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ |