ਲੁਧਿਆਣਾ, 1 ਅਪ੍ਰੈਲ (ਭੁਪਿੰਦਰ ਸਿੰਘ ਬੈਂਸ)-ਪੰਜਾਬ ਗੌਰਮਿੰਟ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਸੂਬਾ ਪ੍ਰਧਾਨ ਬਲਦੇਵ ਕ੍ਰਿਸ਼ਨ ਮੌਦਗਿਲ ਦੀ ਅਗਵਾਈ ਹੇਠ ਹੋਈ, ਜਿਸ ਵਿਚ ਜ਼ਿਲ੍ਹਾ ਪ੍ਰਧਾਨ ਗੁਰਚਰਨ ਸਿੰਘ ਹਮਰਾਹੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ | ਮੀਟਿੰਗ ਦੌਰਾਨ ਆਗੂਆਂ ਵਲੋਂ ਪੈਨਸ਼ਨਰਾਂ ਦੀਆਂ ਲੰਬੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਨੰੂ ਨਾ ਮੰਨਣ ਤੇ ਸੂਬਾ ਸਰਕਾਰ ਦੀ ਨਿੰਦਾ ਕੀਤੀ ਗਈ | ਆਗੂਆਂ ਨੇ ਕਿਹਾ ਕਿ 25 ਸਾਲ ਦੀ ਸੇਵਾ ਪੂਰੀ ਕਰਨ ਵਾਲੇ ਪੈਨਸ਼ਨਰਾਂ ਨੰੂ ਪੂਰਾ ਲਾਭ ਦਿੱਤਾ ਜਾਵੇ | ਉਨ੍ਹਾਂ ਨੇ ਇਹ ਵੀ ਮੰਗ ਕੀਤੀ ਕਿ ਪੈਨਸ਼ਨਰਾਂ ਨੰੂ 2.44 ਗੁਣਾਂਕ ਦੀ ਥਾਂ ਤੇ 2.59 ਗੁਣਾਂਕ ਦਿੱਤਾ ਜਾਵੇ | ਇਸ ਤੋਂ ਇਲਾਵਾ ਮੈਡੀਕਲ ਭੱਤਾ 1000 ਰੁਪਏ ਮਹੀਨਾ ਦੇਣ ਦੀ ਬਜਾਏ 3000 ਰੁਪਏ ਮਹੀਨਾ ਕੀਤਾ ਜਾਵੇ ਅਤੇ ਬੱਸਾਂ ਵਿਚ ਪੈਨਸ਼ਨਰਾਂ ਲਈ ਅੱਧਾ ਕਿਰਾਇਾ ਲਾਗੂ ਕੀਤਾ ਜਾਵੇ | ਆਗੂਆਂ ਨੇ ਦੋਸ਼ ਲਗਾਇਆ ਕਿ ਸੂਬਾ ਸਰਕਾਰ ਵਲੋਂ ਇਹ ਜਾਇਜ ਮੰਗਾਂ ਅਜੇ ਤੱਕ ਪੂਰੀਆਂ ਨਹੀ ਕੀਤੀਆਂ ਜਾ ਰਹੀਆਂ ਹਨ, ਜਿਸ ਕਾਰਨ ਪੈਨਸ਼ਨਰਾਂ ਵਿਚ ਭਾਰੀ ਨਾਰਾਜ਼ਗੀ ਹੈ | ਇਸ ਮੌਕੇ ਸ਼ੇਰ ਸਿੰਘ ਛਿੱੱਬਰ ਨੰੂ ਮੀਤ ਪ੍ਰਧਾਨ, ਧੰਨਾ ਸਿੰਘ ਸਵੱਦੀ ਨੰੂ ਐਸੋਸੀਏਸ਼ਨ ਦਾ ਆਰਗਨਾਈਜਰ, ਕੁਲਦੀਪ ਸਿੰਘ ਸਹਾਇਕ ਆਰਗਨਾਈਜਰ ਅਤੇ ਸਰਬਜੀਤ ਸਿੰਘ ਨੰੂ ਪ੍ਰੈਸ ਸਕੱਤਰ ਨਿਯੁਕਤ ਕੀਤਾ ਗਿਆ | ਇਸ ਮੌਕੇ ਕੌਰ ਸਿੰਘ, ਸੁਰਜੀਤ ਸਿੰਘ, ਗੁਰਮੀਤ ਸਿੰਘ, ਬੂਟਾ ਸਿੰਘ, ਤਰਲੋਕ ਚੰਦ, ਨਾਜਰ ਸਿੰਘ, ਅਵਤਾਰ ਸਿੰਘ, ਸਿਮਲਾ ਸੇਤੀਆ, ਸੁਨੀਤਾ ਰਾਣੀ, ਇੰਦੂ ਬਾਲਾ ਅਤੇ ਮੇਲਾ ਸਿੰਘ ਮੌਜੂਦ ਸਨ |