09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਨਕਲੀ ਪੁਲਿਸ ਮੁਲਾਜ਼ਮ ਸਵਰਨਕਾਰ ਦੇ ਕਰਿੰਦੇ ਤੋਂ 10 ਲੱਖ ਦਾ ਸੋਨਾ ਲੁੱਟ ਕੇ ਹੋਏ ਫ਼ਰਾਰ <br/>

ਅਜੀਤ ਡੈਸਕ 09-03-2026
ਲੁਧਿਆਣਾ, 8 ਮਾਰਚ (ਪਰਮਿੰਦਰ ਸਿੰਘ ਆਹੂਜਾ)-ਰਮੇਸ਼ ਕੁਮਾਰ ਸਰਾਫਾ ਬਾਜ਼ਾਰ ਵਿਚ ਸੋਨੇ ਦੇ ਗਹਿਣੇ ਬਣਾਉਣ ਲਈ ਆਇਆ ਸੀ, ਉਸ ਨੇ ਬੱਸ ਰਾਹੀਂ ਰਾਏਕੋਟ ਵਾਪਸ ਜਾਣਾ ਸੀ, ਜਦੋਂ ਉਹ ਬੱਸ ਸਟੈਂਡ ਪਾਰਕਿੰਗ ਦੇ ਨੇੜੇ ਪਹੁੰਚਿਆ ਤਾਂ ਉੱਥੇ ਮੌਜੂਦ ਦੋ ਲੁਟੇਰਿਆਂ ਨੇ ਉਸ ਨੂੰ ਰੋਕ ਲਿਆ ਅਤੇ ਇਨ੍ਹਾਂ ਲੁਟੇਰਿਆਂ ਨੇ ਆਪਣੇ ਆਪ ਨੂੰ ਪੁਲਿਸ ਮੁਲਾਜ਼ਮ ਦੱਸਿਆ ਤੇ ਚੈਕਿੰਗ ਕਰਨ ਲਈ ਕਿਹਾ | ਚੈਕਿੰਗ ਦੌਰਾਨ ਇਨ੍ਹਾਂ ਲੁਟੇਰਿਆਂ ਨੇ ਰਮੇਸ਼ ਤੋਂ ਸੋਨੇ ਦੇ ਗਹਿਣੇ ਲੈ ਲਏ ਅਤੇ ਇਸ ਦਾ ਬਿੱਲ ਬਾਰੇ ਪੁੱਛਣ ਲੱਗੇ, ਜਦੋਂ ਰਮੇਸ਼ ਨੇ ਆਪਣੇ ਮਾਲਕ ਨਾਲ ਗੱਲ ਕਰਵਾਉਣ ਲਈ ਕਿਹਾ ਤਾਂ ਇਹ ਲੁਟੇਰੇ ਉਸ ਨਾਲ ਉਲਝ ਪਏ ਅਤੇ ਉਸ ਤੋਂ ਸੋਨੇ ਵਾਲਾ ਬੈਗ ਲੁੱਟ ਕੇ ਫ਼ਰਾਰ ਹੋ ਗਏ | ਸੂਚਨਾ ਮਿਲਦਿਆਂ ਪੁਲਿਸ ਮੁਲਾਜ਼ਮ ਮੌਕੇ 'ਤੇ ਪਹੁੰਚੇ | ਜ਼ਿਕਰਯੋਗ ਹੈ ਕਿ ਜਿਸ ਥਾਂ 'ਤੇ ਇਹ ਘਟਨਾ ਵਾਪਰੀ, ਉਥੋਂ ਬੱਸ ਸਟੈਂਡ ਚੌਂਕੀ ਕੁੱਝ ਹੀ ਦੂਰੀ 'ਤੇ ਹੈ ਅਤੇ ਬੱਸ ਸਟੈਂਡ ਦੇ ਨੇੜੇ ਵੀ ਪੁਲਿਸ ਮੁਲਾਜ਼ਮ ਹਰ ਵੇਲੇ ਤੈਨਾਤ ਰਹਿੰਦੇ ਹਨ, ਪਰ ਫਿਰ ਵੀ ਲੁਟੇਰੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਉਪਰੰਤ ਫ਼ਰਾਰ ਹੋ ਗਏ | ਏ.ਡੀ.ਸੀ.ਪੀ. ਕਵਲਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਇਸ ਮਾਮਲੇ ਵਿਚ ਕੇਸ ਦਰਜ ਕਰ ਲਿਆ ਗਿਆ ਹੈ ਤੇ ਜਾਂਚ ਕੀਤੀ ਜਾ ਰਹੀ ਹੈ |

ਪਿਛਲੀ ਖ਼ਬਰ 'ਸੱਤਾ ਪ੍ਰਾਪਤ ਕਰੋ' ਰੈਲੀ 'ਚ ਵੱਡੇ ਕਾਫ਼ਲੇ ਨਾਲ ਸ਼ਾਮਿਲ ਹੋਵਾਂਗੇ- ਭਾਗ ਸਿੰਘ ਸਰੀਂਹ <br/> ਅਗਲੀ ਖ਼ਬਰ 14 ਮਾਰਚ ਨੂੰ ਭਾਜਪਾ ਦੀ ਮੋਗਾ ਰੈਲੀ ਪੰਜਾਬ ਦੀ ਸਿਆਸੀ ਫ਼ਿਜ਼ਾ ਵਿਚ ਨਵਾਂ ਮੋੜ ਲਿਆਵੇਗੀ-ਅਵਤਾਰ ਸਿੰਘ ਜ਼ੀਰਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।