02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਮੁਫ਼ਤ ਕੈਂਪ ਦੌਰਾਨ 208 ਮਰੀਜ਼ਾਂ ਨੇ ਅੱਖਾਂ ਚੈੱਕ ਕਰਵਾ ਕੇ ਦਵਾਈਆਂ, ਐਨਕਾਂ ਕੀਤੀਆਂ ਹਾਸਲ <br/>

ਕੈਂਪ ਦੌਰਾਨ ਅੱਖਾਂ ਚੈੱਕਅਪ ਕਰਦੇ ਡਾਕਟਰਾਂ ਦੀ ਟੀਮ ਨਾਲ ਸਾਬਕਾ ਸਰਪੰਚ ਬਲਜੀਤ ਸਿੰਘ ਗਿੱਲ, ਸਰਪੰਚ ਕਮਲਜੀਤ ਸਿੰਘ, ਵਰਿਆਮ ਸਿੰਘ ਅਤੇ ਹੋਰ | ਤਸਵੀਰ-ਜਰਨੈਲ ਸਿੰਘ ਪੱਟੀ <br/> 23-02-2026
ਆਲਮਗੀਰ, 22 ਫਰਵਰੀ (ਜਰਨੈਲ ਸਿੰਘ ਪੱਟੀ)-ਸਥਾਨਕ ਪਿੰਡ ਗਿੱਲ ਸਥਿਤ ਗੁਰਦੁਆਰਾ ਹਲਟੀਆਲਾ ਸਾਹਿਬ ਵਿਖੇ ਅੱਖਾਂ ਚੈੱਕਅਪ ਦਾ ਮੁਫ਼ਤ ਆਪੇ੍ਰਸ਼ਨ ਕੈਂਪ ਲਗਾਇਆ ਗਿਆ, ਜਿਸ ਵਿਚ ਅੱਖਾਂ ਦੇ ਮਾਹਿਰ ਡਾਕਟਰਾਂ ਰਾਜਨ ਗੁਪਤਾ ਅਤੇ ਉਨ੍ਹਾਂ ਦੀ ਟੀਮ ਵਲੋਂ ਅੱਖਾਂ ਦਾ ਚੈੱਕਅਪ ਕਰਕੇ ਦਵਾਈਆਂ ਦਿੱਤੀਆਂ ਗਈਆਂ | ਕੈਂਪ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸਾਬਕਾ ਸਰਪੰਚ ਬਲਜੀਤ ਸਿੰਘ ਗਿੱਲ ਨੇ ਦੱਸਿਆ ਕਿ ਕੈਂਪ ਦੌਰਾਨ 208 ਮਰੀਜ਼ਾਂ ਨੇ ਆਪਣੀਆਂ ਅੱਖਾਂ ਦਾ ਚੈੱਕਅਪ ਕਰਵਾਇਆ, ਜਿਸ ਦੌਰਾਨ 152 ਮਰੀਜ਼ਾਂ ਨੂੰ ਮੁਫ਼ਤ ਐਨਕਾਂ, 17 ਮਰੀਜ਼ਾਂ ਨੂੰ ਲੈਂਜ ਪਵਾਏ ਗਏ | ਸਮੂਹ ਮਰੀਜ਼ਾਂ ਨੂੰ ਦਵਾਈਆਂ, ਐਨਕਾਂ ਅਤੇ ਲੈਂਜ ਬਿਲਕੁਲ ਮੁਫ਼ਤ ਪਾਏ ਗਏ | ਉਨ੍ਹਾਂ ਦੱਸਿਆ ਕਿ ਬਾਕੀ ਦੇ ਜ਼ਰੂਰਤਮੰਦ ਮਰੀਜ਼ਾਂ ਨੂੰ ਬਿਨਾਂ ਟਾਂਕੇ ਤੋਂ ਮਸ਼ੀਨਾਂ ਰਾਹੀਂ ਅੱਖਾਂ ਦੇ ਆਪੇ੍ਰਸ਼ਨ ਬਿਲਕੁਲ ਮੁਫ਼ਤ ਕੀਤੇ ਜਾਣਗੇ | ਇਸ ਤੋਂ ਇਲਾਵਾ ਲੈਂਜ ਪਿੱਛੇ ਆਈ ਝਿੱਲੀ ਸਾਫ਼ ਕੀਤੀ ਜਾਵੇਗੀ ਅਤੇ ਮੁਫ਼ਤ ਦਵਾਈਆਂ ਦਿੱਤੀਆਂ ਜਾਣਗੀਆਂ | ਇਸ ਮੌਕੇ ਗੁਰਚਰਨ ਸਿੰਘ ਸਾਬਕਾ ਡਾਇਰੈਕਟਰ, ਮਨਮੋਹਨ ਸਿੰਘ, ਜਗਦੀਸ਼ ਸਿੰਘ, ਰਣਜੀਤ ਸਿੰਘ ਪ੍ਰਧਾਨ, ਕਮਲਜੀਤ ਸਿੰਘ ਸਰਪੰਚ, ਪਰਮਜੀਤ ਸਿੰਘ, ਵਰਿਆਮ ਸਿੰਘ, ਅਵਤਾਰ ਸਿੰਘ, ਜਸਬੀਰ ਸਿੰਘ ਸਮੇਤ ਹੋਰ ਵੀ ਪਤਵੰਤੇ ਸੱਜਣ ਹਾਜ਼ਰ ਸਨ |

ਪਿਛਲੀ ਖ਼ਬਰ ਸਿਖਲਾਈ ਮਹਾ ਅਭਿਆਨ ਤੇ ਭਾਜਪਾ ਦਿਹਾਤੀ ਦੀ ਮੀਟਿੰਗ <br/> ਅਗਲੀ ਖ਼ਬਰ ਇਯਾਲੀ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਤੇ ਅੰਮਿ੍ਤਪਾਲ ਸਿੰਘ 'ਤੇ ਐੱਨ. ਐੱਸ. ਏ ਹਟਾਉਣ ਬਾਰੇ ਮਤੇ ਵਿਧਾਨ ਸਭਾ 'ਚ ਲਿਉਣ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।